ਜਾਣੋ ਉਨ੍ਹਾਂ 22 ਦੇਸ਼ਾਂ ਦੇ ਨਾਂ ਜਿੱਥੇ ਕੋਰੋਨਾ ਨੇ ਹਾਲੇ ਤੱਕ ਨਹੀਂ ਦਿੱਤੀ ਦਸਤਕ!!

ਕੋਰੋਨਾਵਾਇਰਸ ਨਾਲ ਜੂਝਦੇ-ਜੂਝਦੇ ਦੁਨੀਆ ਨੂੰ ਸਾਢੇ 6 ਮਹੀਨੇ ਤੋਂ ਜ਼ਿਆਦਾ ਹੋ ਗਏ ਹਨ। ਇਨ੍ਹਾਂ ਸਾਢੇ 6 ਮਹੀਨਿਆਂ ’ਚ ਕੋਰੋਨਾ ਦੇ ਮਾਮਲੇ ਵੀ 1 ਤੋਂ ਲੈ ਕੇ 1.5 ਕਰੋੜ...

ਨਵੀਂ ਦਿੱਲੀ— ਕੋਰੋਨਾਵਾਇਰਸ ਨਾਲ ਜੂਝਦੇ-ਜੂਝਦੇ ਦੁਨੀਆ ਨੂੰ ਸਾਢੇ 6 ਮਹੀਨੇ ਤੋਂ ਜ਼ਿਆਦਾ ਹੋ ਗਏ ਹਨ। ਇਨ੍ਹਾਂ ਸਾਢੇ 6 ਮਹੀਨਿਆਂ ’ਚ ਕੋਰੋਨਾ ਦੇ ਮਾਮਲੇ ਵੀ 1 ਤੋਂ ਲੈ ਕੇ 1.5 ਕਰੋੜ ਤੱਕ ਪਹੁੰਚ ਗਏ। ਮਰਨ ਵਾਲਿਆਂ ਦੀ ਸੰਖਿਆ ਵੀ 6 ਲੱਖ ਤੋਂ ਪਾਰ ਹੋ ਗਈ ਹੈ ਪਰ ਇਨ੍ਹਾਂ ਸਾਰੀਆਂ ਗੱਲ੍ਹਾਂ ਵਿਚਕਾਰ ਹਾਲੇ ਵੀ ਕੁਝ ਅਜਿਹੀਆਂ ਗੱਲ੍ਹਾਂ ਹਨ, ਜੋ ਇਸ ਕੋਰੋਨਾ ਕਾਲ ’ਚ ਥੋੜ੍ਹੀ ਰਾਹਤ ਦਿੰਦੀ ਹੈ। ਜਿਵੇਂ ਦੁਨੀਆ ’ਚ ਅਜਿਹੇ 22 ਦੇਸ਼ ਵੀ ਹਨ, ਜਿੱਥੇ ਕੋਰੋਨਾ ਹਾਲੇ ਤੱਕ ਨਹੀਂ ਪਹੁੰਚਿਆ।

ਜਦੋਂ ਕੰਗਾਰੂਆਂ ਨੂੰ ਚੜ੍ਹਿਆ ਫੁੱਟਬਾਲ ਮੈਚ ਖੇਡਣ ਦਾ ਚਸਕਾ, ਜਾਣੋ ਕੀ ਹੋਇਆ ਅੱਗੇ...

ਇਸ ਦੀ ਇਕ ਲਿਸਟ ਜਾਰੀ ਹੋਈ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨੀ ’ਚ ਪੈ ਜਾਓਗੇ। ਇਨ੍ਹਾਂ ’ਚ ਟੋਕੇਲਾਉ (ਆਬਾਦੀ 1,358), ਨਿਊ (ਆਬਾਦੀ 1,627), ਸੇਂਟ ਹੇਲੇਨਾ (ਆਬਾਦੀ 6,078), ਨਾਓਰੂ (ਆਬਾਦੀ 10828), ਵੈਲਿਸ ਐਂਡ ਫਿਊਚੁਨਾ (ਆਬਾਦੀ 11,228), ਤੁਵਾਲੂ (ਆਬਾਦੀ 11,800), ਕੁਕ ਆਈਸਲੈਂਡ (ਆਬਾਦੀ 17,565), ਪਲਾਊ (ਆਬਾਦੀ 18,099), ਅਮਰੀਕਨ ਸਮੋਆ (ਆਬਾਦੀ 55,184), ਨਾਰਦਰਨ ਮਾਰਿਆਨਾ ਆਈਲੈਂਡ (ਆਬਾਦੀ 57,578), ਮਾਰਸ਼ਲ ਆਈਲੈਂਡ (ਆਬਾਦੀ 59,212), ਯੂ.ਐੱਸ ਵਰਜਿਨ ਆਈਸਲੈਂਡ (ਆਬਾਦੀ 1,04,417), ਤੋਂਗਾ (ਆਬਾਦੀ 1,05,762), ਮਾਈ¬ਕ੍ਰੋਨੇਸ਼ੀਆ (ਆਬਾਦੀ 1,15,090), ਕਿਰੀਬਾਤੀ (ਆਬਾਦੀ 1,19,552), ਗੁਆਮ (ਆਬਾਦੀ 1,68,858), ਸਮੋਆ (ਆਬਾਦੀ 1,98,487), ਵਨੁਆਤੂ (ਆਬਾਦੀ 3,07,553), ਸੋਲੋਮੋਨ ਆਈਲੈਂਡ (ਆਬਾਦੀ 6,87,844), ਪਿਊਰਟੋ ਰਿਕੋ (ਆਬਾਦੀ 28,56,879), ਤੁਰਕਮੇਨਿਸਤਾਨ (ਆਬਾਦੀ 60,36,185) ਨਾਰਥ ਕੋਰੀਆ (ਆਬਾਦੀ 2,57,85,084)।

Get the latest update about Trending News, check out more about True Scoop Punjabi, Covid 19, News In Punjabi & Covid Cases

Like us on Facebook or follow us on Twitter for more updates.