ਦੇਸ਼ ਦੇ ਸਾਬਕਾ ਰਾਸ਼ਟਰਪਤੀ ਕੋਰੋਨਾ ਦੇ ਸ਼ਿਕੰਜੇ 'ਚ, ਸੰਪਰਕ 'ਚ ਆਏ ਲੋਕਾਂ ਲਈ ਦਿੱਤਾ ਵੱਡਾ ਬਿਆਨ

62 ਹਜ਼ਾਰ 117 ਨਵੇਂ ਮਰੀਜ਼ ਵਧੇ। ਇਹ ਆਂਕੜੇ ਅਸਲੀਅਤ 'ਚ ਬੇਹੱਦ ਹੈਰਾਨ ਕਰਨ ਵਾਲੇ ਹਨ। ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਮੁਤਾਬਕ ਦੇਸ਼ ਦੇ ਸਾਬਕਾ...

ਨਵੀਂ ਦਿੱਲੀ— ਕੋਰੋਨਾਵਾਇਰਸ ਦਿਨ-ਪ੍ਰਤੀਦਿਨ ਆਪਣੇ ਪੈਰ ਪਸਾਰ ਰਿਹਾ ਹੈ। ਇਸ ਵਾਇਰਸ ਦੀ ਲਪੇਟ 'ਚ ਆਮ ਆਦਮੀ ਤੋਂ ਲੈ ਕੇ ਵੀਆਈਪੀ ਤੱਕ ਸਾਰੇ ਆ ਰਹੇ ਹਨ। ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਮੁਤਾਬਕ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਨੂੰ ਦਿੱਲੀ ਦੇ ਆਰਮੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਖੁਦ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।

ਪਾਇਲੇਟ ਦੀਪਕ ਸਾਠੇ ਦੀ ਦਲੇਰੀ ਨੂੰ ਸਲਾਮ, ਜਿਸ ਨੇ 169 ਯਾਤਰੀਆਂ ਨੂੰ ਬਚਾ ਖੁਦ ਦੀ ਗੁਆਈ ਜਾਨ

ਟਵੀਟ ਰਾਹੀਂ ਉਨ੍ਹਾਂ ਕਿਹਾ ਹੈ ਕਿ ਜੋ ਲੋਕ ਉਨ੍ਹਾਂ ਦੇ ਸੰਪਰਕ 'ਚ ਆਏ ਹਨ ਉਹ ਵੀ ਟੈਸਟ ਕਰਵਾ ਲੈਣ ਅਤੇ ਖੁਦ ਨੂੰ ਆਈਸੋਲੇਟ ਕਰ ਲੈਣ। ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦਾ ਆਂਕੜਾ ਐਤਵਾਰ ਨੂੰ 22 ਲੱਕ ਤੋਂ ਪਾਰ ਕਰ ਗਿਆ ਹੈ। ਹੁਣ ਤੱਕ 22 ਲੱਖ 15 ਹਜ਼ਾਰ 405 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ। ਐਤਵਾਰ ਨੂੰ 62 ਹਜ਼ਾਰ 117 ਨਵੇਂ ਮਰੀਜ਼ ਵਧੇ। ਇਹ ਆਂਕੜੇ ਅਸਲੀਅਤ 'ਚ ਬੇਹੱਦ ਹੈਰਾਨ ਕਰਨ ਵਾਲੇ ਹਨ।

ਪੁਲਸ ਦਾ ਖ਼ੌਫਨਾਕ ਚਿਹਰਾ: ਗ੍ਰੰਥੀ ਦੀ ਸੜਕ ਵਿਚਕਾਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਖੁੱਲ੍ਹ ਗਈ ਪਗੜੀ

ਕੋਰੋਨਾ ਦੇ ਵੱਧਦੇ ਮਾਮਲਿਆਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਆਂਕੜਿਆਂ ਮੁਤਾਬਕ ਦੇਸ਼ ਦੇ ਕੋਰੋਨਾ ਸੰਕ੍ਰਮਿਤਾਂ ਦੀ ਸੰਖਿਆ 2215074 ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ 62064 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ 1007 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਕੁੱਲ੍ਹ ਮ੍ਰਿਤਕਾਂ ਦੀ ਸੰਖਿਆਂ ਵੱਧ ਕੇ 44386 ਹੋ ਚੁੱਕੀ ਹੈ। ਇਸ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਸੰਖਿਆ 1535743 'ਤੇ ਪਹੁੰਚ ਗਈ ਹੈ। ਉੱਥੇ ਗੱਲ ਕਰੀਏ ਪਾਜ਼ੀਟਿਵਿਟੀ ਰੇਟ ਦੀ ਤਾਂ ਇਹ ਵੱਧ ਕੇ 13.01 ਫੀਸਦੀ ਹੋ ਗਿਆ ਹੈ। ਉੱਥੇ ਰਿਕਵਰੀ ਰੇਟ ਮਾਮੂਲੀ ਵਾਧੇ ਨਾਲ 69.33 ਫੀਸਦੀ ਹੋ ਗਈ ਹੈ।

ਨਦੀ 'ਚ ਮਛਲੀਆਂ ਨੂੰ ਖਾਣਾ ਖੁਆ ਰਿਹਾ ਸੀ ਸ਼ਖਸ, ਅਚਾਨਕ ਹੇਠੋਂ ਆ ਗਿਆ ਸੱਪ ਅਤੇ ਫਿਰ...

ਜ਼ਿਕਰਯੋਗ ਹੈ ਕਿ ਡਬਲਿਊ.ਐੱਚ.ਓ ਦੇ ਆਂਕੜਿਆਂ ਮੁਤਾਬਕ 1 ਅਗਸਤ ਤੋਂ 9 ਅਗਸਤ ਤੱਕ ਦੇ ਜਾਰੀ ਆਂਕੜਿਆਂ 'ਚ ਭਾਰਤ 'ਚ 4,5,6,7,8 ਅਤੇ 9 ਅਗਸਤ ਨੂੰ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਦੇਸ਼ 'ਚ ਕੋਰੋਨਾ ਸੰਕ੍ਰਮਿਤਾਂ ਦੀ ਸੰਖਿਆ ਵੱਧਣ ਦਾ ਇਕ ਕਾਰਨ ਦੇਸ਼ 'ਚ ਟੈਸਟਾਂ ਦੀ ਸੰਖਿਆ 'ਚ ਵਾਧਾ ਵੀ ਹੈ। ਆਈ.ਸੀ.ਐੱਮ.ਆਰ ਦੇ ਆਂਕੜਿਆਂ ਮੁਤਾਬਕ 9 ਅਗਸਤ ਨੂੰ ਭਾਰਤ 'ਚ 4,77,023 ਟੈਸਟ ਹੋਏ ਹਨ ਤਾਂ ਉੱਥੇ ਹੁਣ ਤੱਕ ਕੁੱਲ੍ਹ 2,45,83,558 ਲੋਕਾਂ ਦੇ ਸੈਂਪਲ ਦੀ ਜਾਂਚ ਕੀਤੀ ਜਾ ਚੁੱਕੀ ਹੈ।

Get the latest update about Pranab Mukherjee, check out more about Corona Positive, Coronavirus, Former President & National news

Like us on Facebook or follow us on Twitter for more updates.