ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ!!

ਕੋਰੋਨਾ ਦੇ ਸਖ਼ਤ ਨਿਯਮਾਂ ਨਾਲ ਵਿਸ਼ਵ ਪ੍ਰਸਿੱਧ ਸ਼੍ਰੀ ਮਾਤਾ ਵੈਸ਼ਣੋ ਦੇਵੀ ਯਾਤਰਾ 16 ਅਗਸਤ ਤੋਂ ਫਿਰ ਤੋਂ ਸ਼ੁਰੂ ਹੋ ਰਹੀ ਹੈ। ਫਿਲਹਾਲ, ਪ੍ਰਤੀਦਿਨ ਵੱਧ ਤੋਂ ਵੱਧ...

ਜੰਮੂ— ਕੋਰੋਨਾ ਦੇ ਸਖ਼ਤ ਨਿਯਮਾਂ ਨਾਲ ਵਿਸ਼ਵ ਪ੍ਰਸਿੱਧ ਸ਼੍ਰੀ ਮਾਤਾ ਵੈਸ਼ਣੋ ਦੇਵੀ ਯਾਤਰਾ 16 ਅਗਸਤ ਤੋਂ ਫਿਰ ਤੋਂ ਸ਼ੁਰੂ ਹੋ ਰਹੀ ਹੈ। ਫਿਲਹਾਲ, ਪ੍ਰਤੀਦਿਨ ਵੱਧ ਤੋਂ ਵੱਧ 5000 ਵੈਸ਼ਣੋ ਦੇਵੀ ਸ਼ਰਧਾਲੂ ਹੀ ਯਾਤਰਾ 'ਤੇ ਜਾ ਸਕਨਗੇ। ਇਨ੍ਹਾਂ 'ਚੋਂ ਦੂਜੇ ਰਾਜਾਂ ਦੇ ਵੱਧ ਤੋਂ ਵੱਧ 500 ਸ਼ਰਧਾਲੂ ਸ਼ਾਮਲ ਹੋ ਸਕਦੇ ਹਨ। ਉੱਥੇ ਮਾਤਾ ਦੇ ਭਵਨ 'ਚ ਇਕ ਸਮੇਂ 'ਚ 600 ਤੋਂ ਜ਼ਿਆਦਾ ਸ਼ਰਧਾਲੂਆਂ ਨੂੰ ਇੱਕਠੇ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਬਿਨਾਂ ਰਜਿਸਟਰ ਨਹੀਂ ਹੋਵੇਗੀ ਕੋਈ ਵੀ ਧਾਰਮਿਕ ਯਾਤਰਾ
ਸਥਾਨਕ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਰਾਜ ਦੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਨਾਲ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਬਾਅਦ ਹੁਣ ਸ਼੍ਰੀ ਮਾਤਾ ਵੈਸ਼ਣੋ ਦੇਵੀ, ਚਰਾਰ-ਏ-ਸ਼ਰੀਫ, ਹਜ਼ਰਤਬਲ, ਨੰਗਾਲੀ ਸਾਹਿਬ, ਸ਼ਾਹਦਰਾ ਸ਼ਰੀਫ, ਸ਼ਿਵਖੋੜੀ ਵੀ ਖੋਲ੍ਹੇ ਜਾਣਗੇ। ਆਫਤ ਪ੍ਰਬੰਧਨ ਵਿਭਾਗ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਸਕੱਤਰ ਸਿਮਰਨਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਜੱਜ 'ਤੇ ਐੱਸਓਪੀ ਦਾ ਪਾਲਨ ਕਰਾਉਣ ਦੀ ਜ਼ਿੰਮੇਦਾਰੀ ਹੋਵੇਗੀ। ਇਸ ਦੇ ਨਾਲ ਹੀ ਕੋਰੋਨਾ ਸੰਕ੍ਰਮਣ ਬੇਕਾਬੂ ਹੋਣ ਦੀ ਸਥਿਤੀ 'ਚ ਕਿਸੇ ਵੀ ਧਾਰਮਿਕ ਸਥਾਨ ਨੂੰ ਬੰਦ ਕਰਨ ਦਾ ਅਧਿਕਾਰ ਵੀ ਹੋਵੇਗਾ। ਬਿਨਾਂ ਰਜਿਸਟਰ ਕੋਈ ਵੀ ਧਾਰਮਿਕ ਯਾਤਰਾ 'ਤੇ ਨਹੀਂ ਜਾ ਸਕੇਗਾ। ਦੱਸ ਦੇਈਏ ਕਿ ਇਹ ਨਿਰਦੇਸ਼ 30 ਸਤੰਬਰ ਤੱਕ ਲਈ ਜਾਰੀ ਕੀਤੇ ਗਏ ਹਨ।

ਪਹਿਲਾਂ ਟੈਸਟ ਹੋਵੇਗਾ, ਫਿਰ ਮਿਲੇਗੀ ਯਾਤਰਾ ਦੀ ਇਜਾਜ਼ਤ
ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ, ਜਿਸ ਦਾ ਕੋਰੋਨਾ ਟੈਸਟ ਨੈਗੇਟਿਵ ਹੋਵੇਗਾ। ਇਸ ਦੇ ਨਾਲ ਹੀ ਭਗਤਾਂ ਨੂੰ ਕੰਬਲ ਜਾਂ ਚਾਦਰ ਲੈ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ। ਉਨ੍ਹਾਂ ਨੂੰ ਦਰਸ਼ਨ ਤੋਂ ਬਾਅਦ ਭਵਨ  'ਚ ਰਹਿਣ ਦੀ ਅਨੁਮਤੀ ਵੀ ਨਹੀਂ ਹੋਵੇਗੀ। ਜੰਮੂ-ਕਸ਼ਮੀਰ ਦੇ ਰੈੱਡ ਜ਼ੋਨ ਵਾਲੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਕੋਵਿਡ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ।

ਇਹ ਹੋਣਗੇ ਦਿਸ਼ਾ-ਨਿਰਦੇਸ਼—
<<  60 ਸਾਲ ਤੋਂ ਵੱਧ ਦੀ ਉਮਰ, ਗਰਭਵਤੀ ਮਹਿਲਾ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਧਾਰਮਿਕ ਯਾਤਰਾ 'ਤੇ ਨਹੀਂ ਜਾ ਸਕਨਗੇ।
<<  ਸ਼ਰਧਾਲੂਆਂ ਨੂੰ ਇਕ-ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖਣੀ ਹੋਵੇਗੀ। ਮਾਸਕ ਪਹਿਣਨਾ ਹੋਵੇਗਾ।
<<  ਧਾਰਮਿਕ ਸਥਾਨਾਂ 'ਚ ਉਹੀ ਜਾ ਸਕੇਗਾ, ਜਿਨ੍ਹਾਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹੋਵੇਗਾ।
<<  ਪ੍ਰਵੇਸ਼ ਕਰਨ ਤੋਂ ਪਹਿਲਾਂ ਹੱਥ-ਪੈਰ ਸਾਬਣ ਨਾਲ ਧੋਣੇ ਪੈਣਗੇ।
<<  ਮੂਰਤੀਆਂ ਦਾ ਧਾਰਮਿਕ ਪਵਿੱਤਰ ਗ੍ਰੰਥਾਂ ਨੂੰ ਛੂਹਣ ਦੀ ਇਜਾਜ਼ਤ ਨਹੀਂ ਹੋਵੇਗੀ।
<<  ਅਗਲੇ ਹੁਕਮ ਤੱਕ ਧਾਰਮਿਕ ਸਥਾਨਾਂ 'ਚ ਵੱਡੇ ਸਮਾਗਮ ਨਹੀਂ ਕੀਤੇ ਜਾ ਸਕਨਗੇ।
<<  ਪ੍ਰਸਾਦ ਵੰਡਣ ਦੀ ਇਜਾਜ਼ਤ ਨਹੀਂ ਹੋਵੇਗੀ।
<<  ਧਾਰਮਿਕ ਸਥਾਨਾਂ ਨੂੰ ਸਮੇਂ-ਸਮੇਂ 'ਤੇ ਸੈਨੇਟਾਈਜ਼ ਕਰਨਾ ਹੋਵੇਗਾ।
<<  ਸਾਰੇ ਸ਼ਰਧਾਲੂਆਂ ਲਈ ਆਰੋਗਯ ਸੇਤੂ ਐਪ ਲਾਜ਼ਮੀ ਹੈ।
<<  ਸ਼ਰਧਾਲੂ ਆਪਣੀਆਂ ਜੁੱਤੀਆਂ ਗੱਡੀਆਂ 'ਚ ਹੀ ਰੱਖਣਗੇ।
<<  ਲੰਗਰ ਦੀ ਇਜਾਜ਼ਤ ਪਰ ਸਰੀਰਕ ਦੂਰੀ ਨੂੰ ਯਕੀਨੀ ਬਣਾਉਣਾ ਹੋਵੇਗਾ।
<<  ਕੋਰੋਨਾ ਸ਼ੱਕੀ ਜਾਂ ਸੰਕ੍ਰਮਿਕ ਪਾਇਆ ਗਿਆ ਤਾਂ ਉਸ ਨੂੰ ਵੱਖ ਕਰਕੇ ਜਲਦ ਹੀ ਇਸ ਦੀ ਜਾਣਕਾਰੀ ਨਜ਼ਦੀਕੀ ਸਿਹਤ ਕੇਂਦਰ ਨੂੰ ਦੇਣੀ ਪਵੇਗੀ।

Get the latest update about News In Punjabi, check out more about True Scoop News, Mata Vaishno Devi, Vaishno Devi Big News & National News

Like us on Facebook or follow us on Twitter for more updates.