ਮੈਕਸੀਕੋ 'ਚ ਬੰਦੂਕਧਾਰੀਆਂ ਨੇ ਫੈਲਾਈ ਦਹਿਸ਼ਤ, 24 ਲੋਕਾਂ ਦੀ ਲਈ ਜਾਨ

ਇੰਝ ਲੱਗ ਰਿਹਾ ਹੈ ਕਿ ਜਿਵੇਂ ਦੁਨੀਆ 'ਚ ਰੱਬ ਕਹਿਰਵਾਨ ਹੋ ਗਿਆ ਹੈ। ਕੋਰੋਨਾ ਦੇ ਸੰਕਟ ਵਿਚਕਾਰ ਮੈਕਸੀਕੋ ਦੇ ਇਕ ਨਸ਼ਾ ਮੁਕਤੀ ਕੇਂਦਰ 'ਚ ਹਾਲ ਹੀ 'ਚ ਕੁਝ ਬੰਦੂਕਧਾਰੀਆਂ...

ਮੈਕਸੀਕੋ— ਇੰਝ ਲੱਗ ਰਿਹਾ ਹੈ ਕਿ ਜਿਵੇਂ ਦੁਨੀਆ 'ਚ ਰੱਬ ਕਹਿਰਵਾਨ ਹੋ ਗਿਆ ਹੈ। ਕੋਰੋਨਾ ਦੇ ਸੰਕਟ ਵਿਚਕਾਰ ਮੈਕਸੀਕੋ ਦੇ ਇਕ ਨਸ਼ਾ ਮੁਕਤੀ ਕੇਂਦਰ 'ਚ ਹਾਲ ਹੀ 'ਚ ਕੁਝ ਬੰਦੂਕਧਾਰੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ 'ਚ 24 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕਾਂ ਜ਼ਖਮੀ ਹੋਏ ਹਨ। ਪੁਲਸ ਨੇ ਦੱਸਿਆ ਕੇਂਦਰ ਰਜਿਸਟਰਡ ਵੀ ਨਹੀਂ ਹੈ। ਜਾਣਕਾਰੀ ਅਨੁਸਾਰ ਇਹ ਹਮਲਾ ਇਰਾਪੁਆਟੋ ਸ਼ਹਿਰ ਵਿਚ ਬੁੱਧਵਾਰ ਨੂੰ ਕੀਤਾ ਗਿਆ ਹੈ। ਪੁਲਸ ਮੁਤਾਬਕ 7 ਜ਼ਖਮੀਆਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਗੁਆਨਾਜੁਆਤੋ ਵਿਚ ਮੈਕਸੀਕਨ ਕਰਾਈਮ ਗਰੁੱਪ ਜੈਲੀਸਕੋ ਕਾਰਟੈਲ ਅਤੇ ਇਕ ਸਥਾਨਕ ਗਰੁੱਪ ਵਿਚਕਾਰ ਖੂਨੀ ਝੜਪ ਹੁੰਦੀ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕਿਸੇ ਨੂੰ ਅਗਵਾ ਨਹੀਂ ਕੀਤਾ ਹੈ।

ਪਾਕਿਸਤਾਨ ਸਟਾਕ ਐਕਸਚੇਂਜ 'ਤੇ ਹੋਏ ਅੱਤਵਾਦੀ ਹਮਲੇ 'ਚ 10 ਲੋਕਾਂ ਦੀ ਮੌਤ, ਦੇਖੋ ਵੀਡੀਓ

ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੀਡੀਆ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਮੌਕੇ 'ਤੇ ਕਈ ਐਂਬੂਲੈਂਸਾਂ ਅਤੇ ਪੁਲਸ ਵਾਲੇ ਹਨ। ਕਈ ਲੋਕ ਆਪਣੇ ਪਰਿਵਾਰ ਵਾਲਿਆਂ ਦੇ ਮਰ ਜਾਣ ਕਾਰਨ ਇਕੱਠੇ ਹੋ ਗਏ ਤੇ ਰੋਣ ਲੱਗ ਗਏ। ਗੋਲੀਬਾਰੀ ਕਰਨ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਗਵਰਨਰ ਡਿਗੋ ਸਿਨਹੂਈ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਇਸ ਵਿਚ ਸ਼ਾਮਲ ਹਨ। ਪਿਛਲੇ ਮਹੀਨੇ ਦੌਰਾਨ ਇਰਾਪੌਤੋ ਵਿੱਚ ਇਹ ਅਜਿਹਾ ਦੂਜਾ ਹਮਲਾ ਸੀ। 2010 ਵਿੱਚ ਉੱਤਰੀ ਮੈਕਸੀਕੋ ਦੇ ਚਿਹੁਆਹੁਆ ਸ਼ਹਿਰ ਵਿੱਚ ਇੱਕ ਹਮਲੇ ਵਿੱਚ 19 ਲੋਕ ਮਾਰੇ ਗਏ ਸਨ।

ਕਿਸ਼ਤੀ ਦੇ ਨਜ਼ਦੀਕ ਆਇਆ 17 ਫੁੱਟ ਦਾ Anaconda, ਸ਼ਖਸ ਨੇ ਫੜ੍ਹ ਲਈ ਪੂਛ ਅਤੇ ਫਿਰ...

ਓਧਰ ਦੂਜੇ ਪਾਸੇ ਕੋਰੋਨਾਵਾਇਰਸ ਦੇ ਸੰਕਟ ਵਿਚਕਾਰ ਮਿਆਂਮਾਰ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੰਝ ਲੱਗ ਰਿਹਾ ਹੈ ਜਿਵੇਂ ਇੱਥੇ ਰੱਬ ਕਹਿਰਵਾਨ ਹੋ ਗਿਆ ਹੋਵੇ। ਜਾਣਕਾਰੀ ਮੁਤਾਬਕ ਮਿਆਂਮਾਰ ਦੇ ਕਾਚਿਨ ਸੂਬੇ ਵਿੱਚ ਭਾਰੀ ਮੀਂਹ ਕਾਰਨ ਇਕ ਖਦਾਨ 'ਚ ਵੀਰਵਾਰ ਸਵੇਰੇ 8 ਵਜੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 110 ਲੋਕਾਂ ਦੀ ਮੌਤ ਹੋ ਗਈ ਹੈ। ਕਈ ਮਜ਼ਦੂਰਾਂ ਦੇ ਅਜੇ ਵੀ ਦਬੇ ਹੋਣ ਦਾ ਖ਼ਦਸ਼ਾ ਹੈ।

OMG!! ਕਾਰ 'ਚ ਸਰੀਰਕ ਸਬੰਧ ਬਣਾਉਂਦੇ ਇਕ ਜੋੜੇ ਦੀ ਵੀਡੀਓ ਇੰਟਰਨੈੱਟ 'ਤੇ ਹੋਈ ਵਾਇਰਲ

Get the latest update about Drug Rehabilitation Centre, check out more about Diego Sinhue Rodrguez Vallejo, Mexico Firing, True Scoop News & Gunmen Burst

Like us on Facebook or follow us on Twitter for more updates.