ਜੇਕਰ ਸੱਪ ਨੂੰ ਕੰਜ ਉਤਾਰਦੇ ਹੋਏ ਨਹੀਂ ਦੇਖਿਆ ਤਾਂ ਦੇਖੋ ਇਹ ਵੀਡੀਓ

ਤੁਸੀਂ ਸੱਪ ਦੀ ਕੰਜ (ਕੇਂਚੁਲੀ ਜਾਂ ਚਮੜੀ) ਦੇਖੀ ਹੋਵੇਗੀ ਪਰ ਵਧੇਰੇ ਲੋਕਾਂ ਨੇ ਕਿਸੇ ਸੱਪ ਨੂੰ ਕੰਜ ਛੱਡਦੇ ਹੋਏ ਅੱਖੀਂ...

ਨਵੀਂ ਦਿੱਲੀ— ਤੁਸੀਂ ਸੱਪ ਦੀ ਕੰਜ (ਕੇਂਚੁਲੀ ਜਾਂ ਚਮੜੀ) ਦੇਖੀ ਹੋਵੇਗੀ ਪਰ ਵਧੇਰੇ ਲੋਕਾਂ ਨੇ ਕਿਸੇ ਸੱਪ ਨੂੰ ਕੰਜ ਛੱਡਦੇ ਹੋਏ ਅੱਖੀਂ ਸ਼ਾਇਦ ਨਹੀਂ ਦੇਖਿਆ ਹੋਵੇਗਾ। ਇਹ ਇਕ ਨਿਯਮਿਤ ਅਤੇ ਕੁਦਰਤੀ ਪ੍ਰਕਿਰਿਆ ਹੈ ਪਰ ਅਕਸਰ ਸੱਪ ਇਸ ਨੂੰ ਆਬਾਦੀ ਤੋਂ ਦੂਰ ਕਰਦਾ ਹੈ ਅਤੇ ਬਾਅਦ 'ਚ ਸਿਰਫ ਕੰਜ ਹੱਥ ਲੱਗਦੀ ਹੈ। ਇਸ ਰੋਮਾਂਚਕ ਘਟਨਾ ਨੂੰ ਦੇਖਣ ਦਾ ਮੌਕਾ ਮਿਲ ਗਿਆ ਹੈ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਸੱਪ ਨੇ ਸਿਰਫ ਅੱਧੇ ਮਿੰਟ 'ਚ ਪੂਰੇ ਸਰੀਰ ਦੀ ਕੰਜ ਬਦਲ ਲਈ। ਪੁਰਾਣੀ ਚਮੜੀ ਉਤਾਰ ਸੁੱਟੀ ਅਤੇ ਨਵੇਂ ਰੰਗ-ਰੂਪ 'ਚ ਅੱਗੇ ਵੱਧ ਗਿਆ। ਇਹ ਵੀਡੀਓ ਭਾਰਤੀ ਵਨ ਸੇਵਾ ਅਧਿਕਾਰੀ ਸੁਸ਼ਾਂਤ ਨੰਦਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਾਰੇ ਜਾਨਵਰ ਆਪਣੀ ਚਮੜੀ ਬਦਲਦੇ ਹਨ ਅਤੇ ਪਤਾ ਨਹੀਂ ਚੱਲਦਾ ਪਰ ਸੱਪ ਦੀ ਬਦਲੀ ਚਮੜੀ ਹਰ ਇਕ ਨੂੰ ਹੈਰਾਨ ਕਰ ਦਿੰਦਾ ਹੈ। ਇਹ ਬੇਹੱਦ ਰੋਮਾਂਚਕ ਹੁੰਦਾ ਹੈ। ਦੱਸ ਦੇਈਏ ਕਿ ਸਮੇਂ ਦੇ ਨਾਲ ਸੱਪ ਦਾ ਸਰੀਰ ਤਾਂ ਵੱਧਦਾ ਹੈ ਪਰ ਕੰਜ ਨਹੀਂ ਵੱਧਦਾ। ਉਸ ਦੇ ਸਰੀਰ 'ਤੇ ਚਮੜੀ ਦੀ ਇਕ ਨਵੀਂ ਪਰਤ ਆ ਜਾਂਦੀ ਹੈ ੱਤੇ ਇਕ ਦਿਨ ਉਹ ਆਉਂਦਾ ਹੈ, ਜਦੋਂ ਉਹ ਪੂਰੀ ਤਰ੍ਹਾਂ ਪੁਰਾਣੀ ਚਮੜੀ ਨੂੰ ਉਤਾਰ ਸੁੱਟਦਾ ਹੈ ਅਤੇ ਨਵੀਂ ਕੰਜ ਨਾਲ ਅੱਗੇ ਵੱਧ ਜਾਂਦਾ ਹੈ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਪੁਰਾਣੀ ਚਮੜੀ 'ਤੇ ਜਮੇ ਹਾਨੀਕਾਰਕ ਪਰਜੀਵੀਆਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।

Get the latest update about News In Punjabi, check out more about Snake Video, True Scoop News, True Scoop Punjabi & Snake Shed Skin

Like us on Facebook or follow us on Twitter for more updates.