ਜ਼ਹਿਰੀਲੀ ਸ਼ਰਾਬ ਦੀ ਕਹਾਣੀ ਸੁਣੋ ਨਛੇੜੀਆਂ ਦੀ ਜ਼ੁਬਾਨੀ, ਕਿਹਾ- ਜੇਕਰ ਨਾ ਕੱਸੀ ਨਕੇਲ ਤਾਂ ਪੰਜਾਬ ਹੋ ਜਾਵੇਗਾ ਤਬਾਹ

ਕੋਰੋਨਾਵਾਇਰਸ ਕਾਰਨ ਕੀਤੇ ਗਏ ਲੌਕਡਾਊਣ ਨੇ ਜਿੱਥੇ ਲੋਕਾਂ ਦੀ ਆਰਥਿਕ ਹਾਲਤ ਵਿਗਾੜ ਦਿੱਤੀ ਹੈ ਉੱਥੇ ਦੂਜੇ ਪਾਸੇ ਕਈ ਨਛੇੜੀਆਂ ਲਈ ਇਹ ਲੌਕਡਾਊਣ ਵਰਦਾਨ ਸਾਬਤ ਹੋਇਆ ਹੈ। ਲੌਕਡਾਉਣ ਕਾਰਨ ਨਸ਼ੇ ਦੀ ਚੇਨ ਟੁੱਟਣ ਨਾਲ...

ਗੁਰਦਾਸਪੁਰ— ਕੋਰੋਨਾਵਾਇਰਸ ਕਾਰਨ ਕੀਤੇ ਗਏ ਲੌਕਡਾਊਣ ਨੇ ਜਿੱਥੇ ਲੋਕਾਂ ਦੀ ਆਰਥਿਕ ਹਾਲਤ ਵਿਗਾੜ ਦਿੱਤੀ ਹੈ ਉੱਥੇ ਦੂਜੇ ਪਾਸੇ ਕਈ ਨਛੇੜੀਆਂ ਲਈ ਇਹ ਲੌਕਡਾਊਣ ਵਰਦਾਨ ਸਾਬਤ ਹੋਇਆ ਹੈ। ਲੌਕਡਾਉਣ ਕਾਰਨ ਨਸ਼ੇ ਦੀ ਚੇਨ ਟੁੱਟਣ ਨਾਲ ਕਈ ਨਛੇੜੀਆਂ ਦੀ ਹਾਲਤ ਸੁੱਧਰ ਚੁੱਕੀ ਹੈ ਅਤੇ ਕਈ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ 'ਚ ਆਪਣਾ ਇਲਾਜ ਕਰਵਾ ਰਹੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਉਣ ਕਾਰਨ ਨਸ਼ਾ ਘੱਟ ਗਿਆ ਸੀ ਪਰ ਜਿਸ ਦਿਨ ਤੋਂ ਲੌਕਡਾਊਣ 'ਚ ਖੁੱਲ੍ਹ ਮਿਲੀ ਹੈ। ਨਸ਼ਾ ਤੇਜ਼ੀ ਨਾਲ ਅੱਗੇ ਨਾਲੋਂ ਵੀ ਜ਼ਿਆਦਾ ਵਧਿਆ ਹੈ ਅਤੇ ਰੇਟ ਵੀ ਦੁੱਗਣੇ ਹੋ ਗਏ ਹਨ। ਸ਼ਰਾਬ ਦਾ ਰੇਟ ਵੀ ਵਧਣ ਕਾਰਨ ਲੋਕ ਜ਼ਹਿਰੀਲੀ ਸ਼ਰਾਬ ਪੀਣ ਨੂੰ ਮਜ਼ਬੂਰ ਹਨ, ਜਿਸ ਕਾਰਨ ਮੌਤਾਂ ਹੋ ਰਹੀਆਂ ਹਨ।

ਨਵੇਂ ਕੇਸਾਂ ਨਾਲ ਮੁੜ ਬਲਾਸਟ ਕਰਦੇ ਹੋਏ ਜਲੰਧਰ 'ਚ ਕੋਰੋਨਾ ਨੇ ਲਈ 3 ਦੀ ਜਾਨ

ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ 'ਚ ਨਸ਼ੇ ਦੀ ਭੈੜੀ ਲੱਤ ਛੱਡਣ ਪਹੁੰਚੇ ਨੌਜਵਾਨ ਨੇ ਦੱਸਿਆ ਕਿ ਉਹ ਹੈਰੋਇਨ (ਚਿੱਟੇ) ਦੇ ਆਦਿ ਸਨ ਅਤੇ ਕਈ ਸਾਲਾਂ ਤੋਂ ਨਸ਼ਾ ਕਰਦੇ ਆ ਰਹੇ ਹਨ ਪਰ ਜਿਸ ਦਿਨ ਤੋਂ ਕੋਰੋਨਾ ਕਰਕੇ ਲੌਕਡਾਉਣ ਲਗਾ ਹੈ ਨਸ਼ਾ ਮਿਲਣਾ ਬੰਦ ਹੋ ਗਿਆ ਸੀ ਜੇਕਰ ਮਿਲਦਾ ਸੀ ਤਾਂ ਦੁੱਗਣੇ ਰੇਟ 'ਚ ਜੋ ਕਿ ਉਨ੍ਹਾਂ ਦੀ ਪਹੁੰਚ ਤੋਂ ਬਹੁਤ ਦੂਰ ਸੀ, ਜਿਸ ਲਈ ਉਨ੍ਹਾਂ ਨੇ ਨਸ਼ਾ ਛੱਡਣ ਦਾ ਪ੍ਰਣ ਕੀਤਾ ਅਤੇ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ 'ਚ ਪਹੁੰਚ ਗਏ ਅਤੇ ਹੁਣ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਲੌਕਡਾਊਣ ਖੁੱਲ੍ਹਣ ਤੋਂ ਬਾਅਦ ਨਸ਼ਾ ਫਿਰ ਤੇਜ਼ੀ ਨਾਲ ਵਿਕਣ ਲੱਗਾ ਹੈ ਅਤੇ ਮਹਿੰਗੇ ਰੇਟਾਂ 'ਤੇ ਮਿਲ ਰਿਹਾ ਹੈ ਜਿਸ ਕਾਰਨ ਨੌਜਵਾਨ ਜ਼ਹਿਰੀਲੀ ਸ਼ਰਾਬ ਅਤੇ ਹੋਰ ਜ਼ਹਿਰੀਲੇ ਨਸ਼ੇ ਕਰਨ ਲਈ ਮਜ਼ਬੂਰ ਹਨ। ਇਸੇ ਕਾਰਨ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਨਸ਼ੇ 'ਤੇ ਨਕੇਲ ਨਾ ਕੱਸੀ ਗਈ ਤਾਂ ਜਲਦ ਪੰਜਾਬ ਤਬਾਹ ਹੋ ਜਾਵੇਗਾ।

200 ਤੋਂ ਵੱਧ ਕੇਸਾਂ ਨੇ ਔਖੇ ਕੀਤੇ ਲੁਧਿਆਣਾ ਵਾਸੀਆਂ ਦੇ ਸਾਹ, ਬਾਕੀ ਜ਼ਿਲ੍ਹਿਆਂ ਦੀ ਜਾਣੋ ਕੋਰੋਨਾ ਅਪਡੇਟ

Get the latest update about Drug Chain, check out more about Gurdaspur News, Coronavirus, News In Punjabi & Lockdown

Like us on Facebook or follow us on Twitter for more updates.