ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਲੈ ਕੇ ਆਹ ਕੀ ਪੋਸਟ ਕਰ ਗਈ ਹਿਮਾਂਸ਼ੀ ਖੁਰਾਨਾ, ਛਿੜੀ ਚਰਚਾ!!

ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਹਿਮਾਂਸ਼ੀ ਖੁਰਾਣਾ ਅੱਜਕਲ ਚਰਚਾ 'ਚ ਬਣੀ ਹੋਈ ਹੈ। ਕਦੇ ਆਪਣੀ...

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਹਿਮਾਂਸ਼ੀ ਖੁਰਾਣਾ ਅੱਜਕਲ ਚਰਚਾ 'ਚ ਬਣੀ ਹੋਈ ਹੈ। ਕਦੇ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਅਤੇ ਕਦੇ ਨਵੇਂ ਮਿਉਜ਼ਿਕ ਵੀਡੀਓਜ਼ ਨਾਲ। ਇਨ੍ਹੀਂ ਦਿਨੀਂ ਹਿਮਾਂਸ਼ੀ ਕਿਸੇ ਹੋਰ ਕਾਰਨ ਕਰਕੇ ਜ਼ਬਰਦਸਤ ਚਰਚਾ 'ਚ ਆਈ ਹੈ। ਜਾਣਕਾਰੀ ਮੁਤਾਬਕ ਕਈ ਬਾਲੀਵੁੱਡ, ਟੀ.ਵੀ ਅਤੇ ਦੱਖਣੀ ਕਲਾਕਾਰ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਅਚਾਨਕ ਹੋਈ ਮੌਤ 'ਤੇ ਸੋਗ ਜ਼ਾਹਰ ਕਰ ਚੁੱਕੇ ਹਨ। ਇਨ੍ਹਾਂ 'ਚੋਂ ਇਕ ਪੰਜਾਬੀ ਮਾਡਲ, ਗਾਇਕਾ ਅਤੇ ਅਭਿਨੇਤਰੀ ਹਿਮਾਂਸ਼ੀ ਖੁਰਾਨਾ ਵੀ ਸੀ। ਸੁਸ਼ਾਂਤ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹਿਮਾਂਸ਼ੀ ਨੇ ਆਪਣੇ ਸਦਮੇ ਅਤੇ ਦਰਦ ਨੂੰ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਦਰਅਸਲ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਮਾਨਸਿਕ ਸਥਿਤੀ ਜ਼ਾਹਰ ਕਰਦਿਆਂ ਸੁਸ਼ਾਂਤ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਲਿਖਿਆ, ''ਅੰਦਰ ਸੇ ਬੇਚੈਨ, ਬਾਹਰ ਸੇ ਸ਼ਾਂਤ ਸਾ ਹੈ, ਆਜ ਕੱਲ੍ਹ ਮਨ ਮੇਰਾ ਸੁਸ਼ਾਂਤ ਸਾ ਹੈ।'' ਹੁਣ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਹਿਮਾਂਸ਼ੀ ਵੀ ਖਰਾਬ ਮਾਨਸਿਕ ਸਥਿਤੀ ਤੋਂ ਗੁਜ਼ਰ ਚੁੱਕੀ ਹੈ।

ਹਿਮਾਂਸ਼ੀ ਖੁਰਾਣਾ ਨੇ ਅਪਨੀ ਬਾੱਡੀ ਸ਼ੇਮਿੰਗ ਨੂੰ ਲੈ ਕੇ ਕਹੀ ਇਹ ਵੱਡੀ ਗੱਲ

ਇਸ ਤੋਂ ਪਹਿਲਾਂ ਹਿਮਾਂਸ਼ੀ ਨੇ ਆਪਣੇ ਇਕ ਇੰਟਰਵਿਉ 'ਚ ਬਾਡੀ ਸ਼ੇਮਿੰਗ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਉਹ ਇਕ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ, ਜਿਸ ਕਾਰਨ ਉਸ ਦੀ ਪੂਰੀ ਟੀਮ ਚਿੰਤਤ ਹੈ। ਹਿਮਾਂਸ਼ੀ ਖੁਰਾਣਾ ਪਿਛਲੇ ਦਿਨੀਂ ਆਸਿਮ ਰਿਆਜ਼ ਨਾਲ ਆਏ ਆਪਣੇ ਗਾਣੇ 'ਖਿਆਲ ਰੱਖਿਆ ਕਰ' ਕਰਕੇ ਖੂਬ ਸੁਰਖੀਆਂ 'ਚ ਰਹੀ ਸੀ। ਹੁਣ, ਇਕ ਇੰਟਰਵਿਉ ਵਿੱਚ, ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਲੋਕਾਂ ਵਲੋਂ ਬਾੱਡੀ ਸ਼ੇਮਿੰਗ ਦਾ ਸ਼ਿਕਾਰ ਹੋਣਾ ਪਿਆ। ਹਿਮਾਂਸ਼ੀ ਨੇ ਦੱਸਿਆ ਕਿ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ ਪਰ ਲੋਕ ਨਹੀਂ ਜਾਣਦੇ ਕਿ ਉਹ ਪੀ.ਸੀ.ਓ.ਐੱਸ ਨਾਲ ਲੜ੍ਹ ਰਹੀ ਹੈ। ਹਿਮਾਂਸ਼ੀ ਨੇ ਦੱਸਿਆ, ''ਮੈਨੂੰ ਸੋਸ਼ਲ ਮੀਡੀਆ' ਤੇ ਕਾਫੀ ਟ੍ਰੋਲ ਕੀਤਾ ਗਿਆ ਹੈ। ਹਿਮਾਂਸ਼ੀ ਨੇ ਅੱਗੇ ਕਿਹਾ, ''ਪੀ.ਸੀ.ਓ.ਐੱਸ ਦੇ ਦੌਰਾਨ ਤੁਹਾਡਾ ਭਾਰ ਵੱਧਦਾ ਰਹਿੰਦਾ ਹੈ। ਮੇਰਾ ਬਲੱਡ ਪ੍ਰੈਸ਼ਰ ਵੀ ਉਪਰ ਅਤੇ ਹੇਠਾਂ ਜਾਂਦਾ ਹੈ। ਕਈ ਵਾਰ ਬੀ.ਪੀ ਇੰਨਾ ਘੱਟ ਜਾਂਦਾ ਹੈ ਕਿ ਮੈਨੂੰ ਤਿੰਨ ਘੰਟੇ ਆਕਸੀਜਨ ਲੈਣੀ ਪੈਂਦੀ ਹੈ।

ਗਾਇਕਾ ਹਿਮਾਂਸ਼ੀ ਖੁਰਾਣਾ ਦੀ ਕਾਰ 'ਤੇ ਹਮਲਾ

Get the latest update about HIMANSHI KHURANA, check out more about HIMANSHI KHURANA DEPRESSED, SUSHANT SINGH RAJPUT, ENTERTAINMENT NEWS & TRUE SCOOP NEWS

Like us on Facebook or follow us on Twitter for more updates.