ਲਓ ਜੀ Chicken Lovers ਹੁਣ ਹੋ ਜਾਣ ਸਾਵਧਾਨ, ਜਾਣੋ ਹੈਰਾਨੀਜਨਕ ਖੁਲਾਸਾ!!

ਚੀਨ ਨੇ ਬ੍ਰਾਜ਼ੀਲ ਤੋਂ ਭੇਜੇ ਗਏ ਫ੍ਰੋਜ਼ਨ ਚਿਕਨ 'ਚ ਕੋਰੋਨਾਵਾਇਰਸ ਮਿਲਣ ਦਾ ਦਾਅਵਾ ਕੀਤਾ ਹੈ। ਪਿਛਲੇ ਹਫਤੇ ਇੱਥੇ ਇਕਵਾਡੋਰ ਤੋਂ ਭੇਜੀ ਗਈ ਸਮੁੰਦਰੀ...

ਚੀਨ— ਚੀਨ ਨੇ ਬ੍ਰਾਜ਼ੀਲ ਤੋਂ ਭੇਜੇ ਗਏ ਫ੍ਰੋਜ਼ਨ ਚਿਕਨ 'ਚ ਕੋਰੋਨਾਵਾਇਰਸ ਮਿਲਣ ਦਾ ਦਾਅਵਾ ਕੀਤਾ ਹੈ। ਪਿਛਲੇ ਹਫਤੇ ਇੱਥੇ ਇਕਵਾਡੋਰ ਤੋਂ ਭੇਜੀ ਗਈ ਸਮੁੰਦਰੀ ਝੀਂਗਾ ਮੱਛਲੀ ਵੀ ਸੰਕ੍ਰਮਿਤ ਮਿਲਣ ਦੀ ਗੱਲ੍ਹ ਕਹੀ ਗਈ ਸੀ। ਚੀਨ ਨੇ ਜੂਨ 'ਚ ਬ੍ਰਾਜ਼ੀਲ ਸਮੇਤ ਕੁਝ ਹੋਰਾਂ ਦੇਸ਼ਾਂ ਤੋਂ ਮੀਟ ਇੰਪੋਰਟ ਰੋਕ ਦਿੱਤਾ ਸੀ। ਹਾਲਾਂਕਿ ਬਾਅਦ 'ਚ ਇਸ ਨੂੰ ਹਟਾ ਲਿਆ ਗਿਆ ਸੀ। ਸ਼ੇਂਜੇਨ ਦੇ ਲੋਕਲ ਡਿਜੀਜ਼ ਕੰਟਰੋਲ ਸੈਂਟਰ ਨੇ ਨਿਯਮਿਤ ਜਾਂਚ ਦੌਰਾਨ ਬ੍ਰਾਜ਼ੀਲ ਤੋਂ ਭੇਜੇ ਗਏ ਚਿਕਨ ਦਾ ਸੈਂਪਲ ਲਿਆ ਸੀ। ਜਾਂਚ ਕਰਨ 'ਤੇ ਰਿਪੋਰਟ ਪਾਜ਼ੀਟਿਵ ਆਈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਬ੍ਰਾਜ਼ੀਲ ਤੋਂ ਚਿਕਨ ਨਾਲ ਭੇਜੇ ਗਏ ਦੂਜੇ ਫੂਡ ਪ੍ਰੋਡਕਟ ਦੇ ਸੈਂਪਲ ਨੈਗੇਟਿਵ ਆਏ ਹਨ। ਫਿਲਹਾਲ ਬ੍ਰਾਜ਼ੀਲ ਨੇ ਇਸ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਰਾਸ਼ਟਰਪਤੀ ਪੁਤਿਨ ਦੀ ਧੀ ਨੂੰ ਦਿੱਤਾ ਗਿਆ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼, ਜਾਣੋ ਨਤੀਜਾ?

ਲੋਕਾਂ ਤੋਂ ਸਾਵਧਾਨੀ ਵਰਤਨ ਦੀ ਅਪੀਲ
ਸ਼ੇਂਜੇਨ ਸੀਡੀਸੀ ਨੇ ਦੂਜੇ ਦੇਸ਼ਾਂ ਦੇ ਫੂਡ ਪ੍ਰੋਡਕਟਸ ਖਾਣ 'ਚ ਸਾਵਧਾਨੀ ਵਰਤਨ ਦੀ ਸਲਾਹ ਦਿੱਤੀ ਹੈ। ਜੂਨ 'ਚ ਚੀਨ ਦੀ ਰਾਜਧਾਨੀ ਬੀਜਿੰਗ ਦੇ ਸ਼ਿਨਫੈਡੀ ਸੀ-ਫੂਡ ਮਾਰਕਿਟ 'ਚ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਤੋਂ ਹੀ ਸਰਕਾਰ ਸਾਰੇ ਫੂਡ ਪ੍ਰੋਡਕਸਟ ਦਾ ਸੈਂਪਲ ਲੈ ਕੇ ਉਸ ਦਾ ਕੋਰੋਨਾ ਟੈਸਟ ਕਰਵਾ ਰਹੀ ਹੈ।

ਲਓ ਜੀ ਆ ਗਈ ਦੁਨੀਆ ਦੀ ਪਹਿਲੀ 'ਕੋਰੋਨਾ ਵੈਕਸੀਨ', ਜਾਣੋ ਕਿਸ ਦੇਸ਼ ਨੇ ਮਾਰੀ ਬਾਜ਼ੀ

ਵੂਹਾਨ ਦੇ ਸੀ-ਫੂਡ ਮਾਰਕਿਟ ਨਾਲ ਸੰਕ੍ਰਮਣ ਫੈਲਣ ਦਾ ਖਦਸ਼ਾ
ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆਭਰ 'ਚ ਕੋਰੋਨਾ ਮਹਾਮਾਂਰੀ ਫੈਲੀ ਹੈ। ਖਦਸ਼ਾ ਹੈ ਕਿ ਸੰਕ੍ਰਮਣ ਇੱਥੋਂ ਦੇ ਸੀ-ਫੂਡ ਮਾਰਕਿਟ ਤੋਂ ਫੈਲਿਆ ਸੀ। ਇਸ ਮਾਰਕਿਟ 'ਚ ਚਮਗਾਦੜ ਅਤੇ ਸੱਪ ਸਮੇਤ ਕਈ ਤਰ੍ਹਾਂ ਦੇ ਜੀਵਾਂ ਦਾ ਮੀਟ ਵੇਚਿਆ ਜਾਂਦਾ ਹੈ। ਸੰਕ੍ਰਮਣ ਨੂੰ ਲੈ ਕੇ ਵਿਵਾਦ ਵਧਾਉਣ ਤੋਂ ਬਾਅਦ ਚੀਮ ਨੇ ਆਪਣੇ ਇੱਥੇ ਕਈ ਜਾਨਵਰਾਂ ਦੀ ਖਰੀਦ-ਫ਼ਰੋਖਤ 'ਤੇ ਰੋਕ ਲਗਾ ਦਿੱਤੀ ਹੈ।

Get the latest update about Chicken Lovers, check out more about COVID 19, Beijing Shanghai, China News & Brazilian Chicken

Like us on Facebook or follow us on Twitter for more updates.