ਅੱਧੀ ਰਾਤ ਨੂੰ ATM 'ਚੋਂ ਨਿਕਲੀ ਸ਼ਹਿਨਾਜ਼, ਸੜਕ ਵਿਚਕਾਰ ਰੋਕ ਕੇ ਪ੍ਰਸ਼ੰਸਕ ਨੇ ਆਖ ਦਿੱਤੀ ਇਹ ਗੱਲ੍ਹ!!

ਪੰਜਾਬੀ ਮਾਡਲ, ਪੰਜਾਬ ਦੀ ਕੈਟਰੀਨਾ ਕੈਫ ਅਤੇ 'ਬਿੱਗ ਬੌਸ 13' ਫੇਮ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਅਕਸਰ ਆਪਣੇ ਫੈਨਜ਼ ਦੇ ਟੱਚ 'ਚ ਰਹਿਣ ਲਈ ਆਪਣੇ ਇੰਸਟਾ ਅਕਾਊਂਟ 'ਤੇ ਖੁਦ ਦੀਆਂ...

ਜਲੰਧਰ— ਪੰਜਾਬੀ ਮਾਡਲ, ਪੰਜਾਬ ਦੀ ਕੈਟਰੀਨਾ ਕੈਫ ਅਤੇ 'ਬਿੱਗ ਬੌਸ 13' ਫੇਮ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਅਕਸਰ ਆਪਣੇ ਫੈਨਜ਼ ਦੇ ਟੱਚ 'ਚ ਰਹਿਣ ਲਈ ਆਪਣੇ ਇੰਸਟਾ ਅਕਾਊਂਟ 'ਤੇ ਖੁਦ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੁੰਦੀਆਂ ਹਨ।


ਹੁਣ ਹਾਲ ਹੀ 'ਚ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਏਟੀਐੱਮ 'ਚੋਂ ਨਿਕਲ ਰਹੀ ਹੈ ਅਤੇ ਉਨ੍ਹਾਂ ਦਾ ਇਕ ਪ੍ਰਸ਼ੰਸਕ ਉਨ੍ਹਾਂ ਨੂੰ ਦੱਸ ਰਿਹਾ ਹੈ ਕਿ ਅੱਜ ਤੁਹਾਡਾ ਲਾਈਵ 75 ਹਜ਼ਾਰ ਲੋਕਾਂ ਨੇ ਵੇਖਿਆ, ਜਿਸ ਨੂੰ ਸੁਣ ਕੇ ਸ਼ਹਿਨਾਜ਼ ਗਿੱਲ ਬਹੁਤ ਹੀ ਖੁਸ਼ ਹੁੰਦੀ ਹੈ।

ਸੜਕ 'ਤੇ ਸੈਰ ਕਰਦੀ ਦਿਸੀ ਸ਼ਹਿਨਾਜ਼, ਫਿੱਗਰ ਦੇਖ ਤੁਸੀਂ ਵੀ ਕਹੋਗਾ Oh Its Hot!!

ਇਸ 'ਤੇ ਸ਼ਹਿਨਾਜ਼ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਮੇਰਾ ਲਾਈਵ ਦੇਖਿਆ ਤਾਂ ਉਨ੍ਹਾਂ ਦਾ ਪ੍ਰਸ਼ੰਸਕ ਉਨ੍ਹਾਂ ਨੂੰ ਕਹਿੰਦਾ ਹੈ 'ਹਾਂ' ਵੇਖਿਆ ਹੈ ਅਤੇ ਤੁਸੀਂ ਹਰ ਹਫ਼ਤੇ ਲਾਈਵ ਹੋਇਆ ਕਰੋ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਵੇਖਿਆ 'ਮੇਰੇ ਫੈਨਜ਼ ਦੀ ਪਾਵਰ', ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਉੱਥੋਂ ਚਲੀ ਜਾਂਦੀ ਹੈ। ਸ਼ਹਿਨਾਜ਼ ਦੀ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕੈਟਰੀਨਾ ਨੂੰ ਛੱਡ ਜਦੋਂ ਸ਼ਹਿਨਾਜ਼ 'ਤੇ ਚੜ੍ਹਿਆ ਇਸ ਬੀ-ਟਾਊਨ ਹਸੀਨਾ ਦਾ ਕ੍ਰੇਜ਼, ਦੇਖੋ ਵੀਡੀਓ

ਬੀਤੇ ਦਿਨ ਵੀ ਸ਼ਹਿਨਾਜ਼ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ, ਜਿਸ 'ਚ ਉਹ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੇ ਗਾਣੇ 'ਤਿਤਲੀ' 'ਤੇ ਡਾਂਸ ਕਰਦੀ ਨਜ਼ਰ ਆਈ ਸੀ। ਇਸ ਵੀਡੀਓ ਵਿਚ ਸ਼ਹਿਨਾਜ਼ ਗਿੱਲ ਦਾ ਡਾਂਸ ਅਤੇ ਉਸ ਦੇ ਐਕਸਪ੍ਰੈਸ਼ਨ ਦੇਖਣਯੋਗ ਹਨ।

OMG!! Live ਹੋ ਕੇ ਸ਼ਹਿਨਾਜ਼ ਨੇ ਸਿਧਾਰਥ ਨਾਲ ਕੀਤਾ ਇਹ ਕੰਮ, ਹੁਣ ਵਾਇਰਲ ਹੋ ਰਹੀ ਵੀਡੀਓ

ਵੀਡੀਓ 'ਚ ਸ਼ਹਿਨਾਜ਼ ਹਰੇ ਅਤੇ ਸੁਨਹਿਰੀ ਲਹਿੰਗੇ 'ਚ ਦਿਖਾਈ ਦੇ ਰਹੀ ਹੈ, ਜਿਸ 'ਚ ਉਸ ਦਾ ਲੁੱਕ ਵੀ ਕਮਾਲ ਦਾ ਹੈ। ਦੀਪਿਕਾ ਪਾਦੂਕੋਣ ਦੇ ਗਾਣਿਆਂ 'ਤੇ ਡਾਂਸ ਕਰਦਿਆਂ ਸ਼ਹਿਨਾਜ਼ ਦੇ ਸਟੈਪਸ ਬੇਹੱਦ ਸ਼ਾਨਦਾਰ ਹਨ, ਇਸ ਦੇ ਨਾਲ ਹੀ ਉਸ ਦੇ ਐਕਸਪ੍ਰੈਸ਼ਨ ਵੀ ਜ਼ਬਰਦਸਤ ਦਿਖਾਈ ਦੇ ਰਹੇ ਹਨ।

ਰੱਖੜੀ ਦੇ ਖ਼ਾਸ ਮੌਕੇ ਸ਼ਹਿਨਾਜ਼ ਨੇ ਆਪਣੇ ਭਰਾ ਕੋਲੋਂ ਮੰਗੇ 200 ਰੁਪਏ, ਦੇਖੋ ਵੀਡੀਓ

ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਸ਼ਹਿਨਾਜ਼ ਗਿੱਲ ਦੇ ਅੰਦਾਜ਼ ਨੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਸੁਰਖੀਆਂ ਬਟੋਰੀਆਂ ਹਨ। ਇਸ ਤੋਂ ਪਹਿਲਾਂ ਵੀ ਉਸ ਦੇ ਐਕਸਪ੍ਰੈਸ਼ਨ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਚੁੱਕੇ ਹਨ।

ਲੇਟੈਸਟ ਫੋਟੋਸ਼ੂਟ ਨਾਲ ਸ਼ਹਿਨਾਜ਼ ਆਪਣੇ ਫੈਨਜ਼ ਦੀਆਂ ਵਧਾ ਰਹੀ ਹੈ ਧੜਕਣਾਂ!!

Get the latest update about Instagram, check out more about True Scoop News, Punjabi Katrina Kaif, Shehnaz Gill & News In Punjabi

Like us on Facebook or follow us on Twitter for more updates.