ਪੇਟ ਪੂਜਾ ਕਰਨ ਤੋਂ ਬਾਅਦ ਇੰਝ ਠੰਡਾ ਹੋਇਆ ਅਜਗਰ, ਦੇਖੋ ਵੀਡੀਓ

ਅਜਗਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਾਨਵਰ ਦਾ ਸ਼ਿਕਾਰ...

ਨਵੀਂ ਦਿੱਲੀ— ਅਜਗਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਾਨਵਰ ਦਾ ਸ਼ਿਕਾਰ ਕਰਨ ਤੋਂ ਬਾਅਦ ਅਜਗਰ ਤਰੋਤਾਜ਼ਾ ਹੋਣ ਲਈ ਟਿਊਬਵੈੱਲ 'ਚ ਜਾ ਰਿਹਾ ਹੈ, ਜਿੱਥੇ ਪਾਣੀ ਭਰਿਆ ਹੋਇਆ ਹੈ। ਇਸ ਵੀਡੀਓ ਨੂੰ ਇੰਡੀਅਨ ਫਾਰੇਸਟ ਸਰਵਸਿ ਦੇ ਅਫ਼ਸਰ ਸੁਸ਼ਾਂਤ ਨੰਦਾ ਨੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਅਜਗਰ ਖਾਣਾ ਖਾਣ ਤੋਂ ਬਾਅਦ ਪਾਣੀ 'ਚ ਠੰਢਾ ਹੋਣ ਲਈ ਜਾ ਰਿਹਾ ਸੀ।

ਪਿਆਸੀ ਗਲਿਹਰੀ ਨੂੰ ਸ਼ਖਸ ਦੇ ਹੱਥ 'ਚ ਦਿਸੀ ਪਾਣੀ ਦੀ ਬੋਤਲ, ਹੱਥ ਚੁੱਕ ਮੰਗਿਆ ਅਤੇ ਫਿਰ...

 ਅਜਗਰ ਆਪਣੇ ਸ਼ਿਕਾਰ ਨੂੰ ਨਿਗਰਨ ਲਈ ਜਾਣੇ ਜਾਂਦੇ ਹਨ। ਇਹ ਸੱਪ ਆਪਣੇ ਦੰਦਾਂ ਦਾ ਇਸਤੇਮਾਲ ਸ਼ਿਕਾਰ ਨੂੰ ਫੜਣ ਅਤੇ ਗਲਾ ਘੁੱਟ ਕੇ ਮਾਰਨ ਲਈ ਕਰਦੇ ਹਨ। ਇਕ ਵੱਡੇ ਸ਼ਿਕਾਰ ਨੂੰ ਖਾਣ ਤੋਂ ਬਾਅਦ ਅਜਗਰ ਕਈ ਹਫਤੇ ਤੱਕ ਕੁਝ ਨਹੀਂ ਖਾਂਦੇ ਹਨ। ਇਸ ਵੀਡੀਓ 'ਚ ਅਜਗਰ ਦੇ ਸੁੱਜੇ ਹੋਏ ਸਰੀਰ ਤੋਂ ਲੱਗਦਾ ਹੈ ਕਿ ਇਹ ਇਕ ਸ਼ਿਕਾਰ ਨੂੰ ਖਾ ਗਿਆ ਸੀ। ਵੀਡੀਓ 'ਚ ਠੰਡਾ ਹੋਣ ਲਈ ਅਜਗਰ ਟਿਊਬਵੈੱਲ ਦੇ ਅੰਦਰ ਉੱਤਰ ਰਿਹਾ ਹੈ।

ਸੜਕ ਕਿਨਾਰੇ ਖੜ੍ਹੀ ਕਾਰ 'ਤੇ ਡਿੱਗਿਆ ਇੰਨਾ ਵੱਡਾ ਪੱਥਰ, ਪਿਸ਼ਾਬ ਕਰ ਰਹੇ ਡਰਾਈਵਰ ਦੇ ਉੱਡੇ ਹੋਸ਼!!

ਵੀਡੀਓ ਸ਼ੇਅਰ ਕਰਦੇ ਹੋਏ ਸੁਸ਼ਾਂਤ ਨੰਦਾ ਨੇ ਲਿਖਿਆ, ''ਭੋਜਨ ਤੋਂ ਬਾਅਦ ਖੁਦ ਨੂੰ ਠੰਡਾ ਕਰਨ ਲਈ ਅਜਗਰ ਪਾਣੀ 'ਚ ਜਾ ਰਿਹਾ ਹੈ।'' ਇਸ ਵੀਡੀਓ ਨੂੰ ਉਨ੍ਹਾਂ ਨੇ ਮੰਗਲਵਾਰ ਸ਼ੇਅਰ ਕੀਤੀ ਸੀ, ਜਿਸ ਦੇ ਹੁਣ ਤੱਕ 12 ਹਜ਼ਾਰ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ।


Get the latest update about News In Punjabi, check out more about True Scoop News, Python, Huge Python & Viral Video

Like us on Facebook or follow us on Twitter for more updates.