ਪਾਣੀ 'ਚ ਤੈਰ ਰਿਹਾ ਜੈਪੁਰ, ਸ਼ਹਿਰ ਦਾ ਹਾਲ ਬਿਆਨ ਕਰ ਰਹੀਆਂ ਦੇਖੋ ਅਣਦੇਖੀਆਂ ਤਸਵੀਰਾਂ

ਰਾਜਸਥਾਨ 'ਚ ਸਾਵਨ ਸੁੱਕਾ ਬੀਤਣ ਤੋਂ ਬਾਅਦ ਹੁਣ ਮਾਨਸੂਨ ਆਪਣਾ ਅਸਲੀ ਰੰਗ ਦਿਖਾ ਰਿਹਾ ਹੈ। ਸ਼ੁੱਕਰਵਾਰ ਨੂੰ ਜੈਪੁਰ 'ਚ ਸਵੇਰੇ 5 ਵਜੇ ਤੋਂ 12 ਵਜੇ ਤੱਕ ਕਰੀਬ 125 ਮਿ.ਮੀ (ਕਰੀਬ 5 ਇੰਚ) ਬਾਰਿਸ਼...

ਨਵੀਂ ਦਿੱਲੀ— ਰਾਜਸਥਾਨ 'ਚ ਸਾਵਨ ਸੁੱਕਾ ਬੀਤਣ ਤੋਂ ਬਾਅਦ ਹੁਣ ਮਾਨਸੂਨ ਆਪਣਾ ਅਸਲੀ ਰੰਗ ਦਿਖਾ ਰਿਹਾ ਹੈ। ਸ਼ੁੱਕਰਵਾਰ ਨੂੰ ਜੈਪੁਰ 'ਚ ਸਵੇਰੇ 5 ਵਜੇ ਤੋਂ 12 ਵਜੇ ਤੱਕ ਕਰੀਬ 125 ਮਿ.ਮੀ (ਕਰੀਬ 5 ਇੰਚ) ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸ਼ਹਿਰ ਦੇ ਹਾਲਾਤ ਇਹ ਹਨ ਕਿ 13 ਇਲਾਕਿਆਂ 'ਚ ਸੜਕਾਂ 'ਤੇ ਕਮਰ ਤੋਂ ਲੈ ਕੇ ਗਰਦਨ ਤੱਕ ਪਾਣੀ ਭਰ ਗਿਆ ਹੈ। ਤੇਜ਼ ਵਹਾਅ 'ਚ ਕਾਰਾਂ ਪਾਣੀ 'ਤੇ ਤੈਰਦੀਆਂ ਨਜ਼ਰ ਆਈਆਂ। ਪ੍ਰਸ਼ਾਸਨ ਨੇ ਸਿਵਲ ਡਿਫੈਂਸ ਦੀਆਂ ਟੀਮਾਂ ਨੂੰ 13 ਇਲਾਕਿਆਂ 'ਚ ਰੈਸਕਿਊ ਲਈ ਭੇਜਿਆ ਹੈ।

ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ!!

ਚਿੰਤਾ ਦੀ ਗੱਲ੍ਹ ਇਹ ਹੈ ਕਿ 2 ਦਿਨ ਹੋਰ ਬਾਰਿਸ਼ ਹੋਣ ਦਾ ਅਨੁਮਾਨ ਹੈ। ਅਜਿਹੇ 'ਚ ਮੁਸ਼ਕਿਲਾਂ ਹੋਰ ਵੱਧਣ ਦਾ ਖਦਸ਼ਾ ਹੈ। ਬਾਰਿਸ਼ ਦੇ ਚੱਲਦੇ ਪੂਰੇ ਸ਼ਹਿਰ 'ਚ ਜਲ ਕਰਫਿਊ ਵਰਗੇ ਹਾਲਾਤ ਹਨ। ਸਾਰੇ ਆਫਿਸਾਂ 'ਚ ਛੁੱਟੀ ਕਰ ਦਿੱਤੀ ਗਈ ਹੈ। ਲੋਕ ਸਵੇਰ ਤੋਂ ਘਰਾਂ 'ਚ ਹੀ ਹੈ।

ਪਿਤਾ ਦੀ ਸੰਪਤੀ 'ਚ ਧੀਆਂ ਦੇ ਬਰਾਬਰ ਹੱਕ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫਰਮਾਨ

ਪੂਰਬੀ ਰਾਜਸਥਾਨ 'ਚ ਹੋਈ ਖੂਬ ਬਾਰਿਸ਼
ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ 'ਚ ਪੂਰਬੀ ਰਾਜਸਥਾਨ 'ਚ ਚੰਗੀ ਬਾਰਿਸ਼ ਹੋਈ ਹੈ। ਸਭ ਤੋਂ ਵੱਧ 127 ਮਿ.ਮੀ ਬਰਸਾਤ ਬਾਰਾਂ ਜ਼ਿਲ੍ਹੇ ਦੇ ਸ਼ਾਹਬਾਦ 'ਚ ਹੋਈ ਹੈ। ਉੱਥੇ ਦੌਸਾ 'ਚ 124 ਮਿ.ਮੀ, ਕਰੌਲੀ 'ਚ 101 ਮਿ.ਮੀ, ਸਵਾਈ ਮਾਘੋਪੁਰ ਦੇ ਬਾਮਨਵਾਸ 'ਚ 6 ਮਿ.ਮੀ ਅਤੇ ਪੱਛਮੀ ਰਾਜਸਥਾਨ ਦੇ ਸਾਂਚੋਰ 'ਚ 32 ਮਿ.ਮੀ ਬਰਸਾਤ ਹੋਈ ਹੈ।

ਛੇੜਖਾਨੀ ਕਾਰਨ ਵਿਦਿਆਰਥਣ ਨਾਲ ਵਾਪਰੀ ਰੂਹ ਕੰਬਾਊ ਘਟਨਾ, ਅਮਰੀਕਾ 'ਚ ਕਰ ਰਹੀ ਸੀ ਪੜ੍ਹਾਈ

Get the latest update about News In Punjabi, check out more about Heavy News, Rajasthan News, National News & Rajasthan Rain

Like us on Facebook or follow us on Twitter for more updates.