ਜਲੰਧਰ DC ਵਲੋਂ ਜਾਰੀ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਨਵੀਂ ਲਿਸਟ

ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਇਕ ਲਿਸਟ ਜਾਰੀ...

ਜਲੰਧਰ— ਜਲੰਧਰ 'ਚ ਕੋਰੋਨਾ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਇਕ ਦਿਨ ਨਹੀਂ ਰਿਹਾ, ਜਿਸ ਦਿਨ ਜ਼ਿਲ੍ਹੇ 'ਚ ਕੋਰੋਨਾ ਦੇ ਕੇਸ ਆਏ ਨਾ ਹੋਣ। ਅੱਜ ਮੰਗਲਵਾਰ ਲੀ 8 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਨਵੇਂ ਕੇਸਾਂ ਨੂੰ ਦੇਖਦੇ ਹੋਏ ਜਲੰਧਰ 'ਚ ਕੋਰੋਨਾਂ ਕੇਸਾਂ ਦੀ ਗਿਣਤੀ 728 ਤੱਕ ਪਹੁੰਚ ਗਈ ਹੈ। ਇਨ੍ਹਾਂ ਕੇਸਾਂ ਤੋਂ ਇਲਾਵਾ ਅੱਜ ਜਲੰਧਰ 'ਚ ਕੋਰੋਨਾ ਕਰਕੇ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਅਜਿਹੇ ਮਾਹੌਲ ਨੂੰ ਦੇਖਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਇਕ ਨਵੀਂ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ 'ਚ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ ਕੰਟੇਨਮੈਂਟ ਜ਼ੋਨ 'ਚ ਆਏ ਇਲਾਕਿਆਂ ਦੇ ਨਾਂ ਸ਼ਾਮਲ ਹਨ।

ਕੈਪਟਨ ਨੇ ਅੱਜ ਲੌਕਡਾਊਨ ਨੂੰ ਲੈ ਕੇ ਦਿੱਤਾ ਸਪੱਸ਼ਟੀਕਰਨ, ਕੀਤੀਆਂ ਇਹ ਅਹਿਮ ਗੱਲ੍ਹਾਂ

1. ਮਾਈਕ੍ਰੋ ਕੰਟੇਨਮੈਂਟ ਜ਼ੋਨ—
<< ਮੋਹੀਦਰੂ ਮੁਹੱਲਾ
<< ਟੀਚਰ ਕਲੋਨੀ, ਗੋਪਾਲ ਨਗਰ
<< ਫ੍ਰੈਂਡਸ ਕਲੋਨੀ, ਮਕਸੂਦਾ
<< ਰਾਮ ਨਗਰ (ਇੰਡਸਟਰੀਅਲ ਏਰੀਆ)
<< ਪਿੰਡ ਨਾਗਰਾ ਬਿਲਗਾ
<< ਸਿਧਾਰਥ ਨਗਰ
<< ਸੈਨਿਕ ਵਿਹਾਰ, ਜਮਸ਼ੇਰ
<< ਉਪਕਾਰ ਨਗਰ
<< ਪੁਰਾਣਾ ਸੰਤੋਖਪੁਰਾ
<< ਬਾਂਸਾ ਵਾਲਾ ਬਾਜਾਰ, ਸ਼ਾਹਕੋਟ
<< ਸੰਤ ਨਗਰ
<< ਨੇੜੇ ਦੁੱਖ ਨਿਵਾਰਨ ਗੁਰਦੁਆਰਾ ਲੰਮਾ ਪਿੰਡ

2. ਕੰਟੇਨਮੈਂਟ ਜ਼ੋਨ—
<< ਸਰਵਹਿਤਕਾਰੀ ਸਕੂਲ ਵਿਦਿਆ ਧਾਮ ਸੂਰਿਆ ਇੰਨਕਲੇਵ
<< ਬਬੂ ਬਾਬੇ ਵਾਲੀ ਗਲੀ (ਭਾਰਗੋ ਕੈਂਪ)

ਜ਼ਿਕਰਯੋਗ ਹੈ ਕਿ ਡੀਸੀ ਦੇ ਹੁਕਮਾਂ ਮੁਤਾਬਕ ਉਕਤ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਨੂੰ ਸਿਹਤ ਵਿਭਾਗ ਦੇ ਪ੍ਰੋਟੋਕਾਲ ਅਨੁਸਾਰ ਪੂਰੀ ਤਰ੍ਹਾਂ ਸੀਲ ਰੱਖਿਆ ਜਾਵੇਗਾ ਅਤੇ ਸਮੇਂ-ਸਮੇਂ 'ਤੇ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਲਿਸਟ ਰਿਵਾਈਜ਼ ਕੀਤੀ ਜਾਵੇਗੀ।

Get the latest update about Punjab News, check out more about Jalandhar DC, Jalandhar News, Micro Containment Zones & Covid 19

Like us on Facebook or follow us on Twitter for more updates.