ਜਲੰਧਰ 'ਚ 18 ਨਵੇਂ ਕੇਸਾਂ ਨਾਲ ਕੋਰੋਨਾ ਬਲਾਸਟ, ਜਾਣੋ ਇਲਾਕਿਆਂ ਦੀ ਲਿਸਟ

ਕੋਰੋਨਾਵਾਇਰਸ ਦਾ ਕਹਿਰ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇ ਰਿਹਾ। ਦਿਨੋਂ-ਦਿਨ ਵੱਧ ਰਹੇ ਕੋਰੋਨਾ ਦੇ ਕੇਸਾਂ ਨੇ ਪੰਜਾਬੀਆਂ ਦੀ ਹਾਲ ਔਖੇ ਕੀਤੇ...

ਜਲੰਧਰ— ਕੋਰੋਨਾਵਾਇਰਸ ਦਾ ਕਹਿਰ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇ ਰਿਹਾ। ਦਿਨੋਂ-ਦਿਨ ਵੱਧ ਰਹੇ ਕੋਰੋਨਾ ਦੇ ਕੇਸਾਂ ਨੇ ਪੰਜਾਬੀਆਂ ਦੀ ਹਾਲ ਔਖੇ ਕੀਤੇ ਹੋਏ ਹਨ। ਇਕ-ਦੋ ਦਿਨਾਂ ਦੇ ਮਾਮੂਲੀ ਜਿਹੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਤੋਂ ਜਲੰਧਰ ’ਚ ਡੇਢ ਦਰਜਨ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਵੀਰਵਾਰ ਨੂੰ ਵੀ ਕੋਰੋਨਾ ਦੇ 18 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਸੰਖਿਆ 758 ਹੋ ਗਈ ਹੈ। ਇਹ ਸਭ ਮਰੀਜ਼ ਮਖਦੂਮਪੁਰਾ, ਰਾਮ ਨਗਰ, ਗੁਰੂ ਨਾਨਕ ਮੁਹੱਲਾ ਭੋਗਪੁਰ, ਕੋਟ ਪਕਸ਼ੀਆਂ ਮੁਹੱਲਾ, ਰੂਰਾਵਲ ਪਾਸਲਾ, ਲੇਸੜੀਵਾਲ, ਗਿੱਸ ਸ਼ੇਖਾਂਵਾਲ, ਭਲਖੋਨਾ ਪਿੰਡ, ਲਕਸ਼ਮੀਪੁਰਾ, ਰੰਧਾਵਾ ਅਤੇ ਸੁਰਾਜਗੰਜ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ ਕੱਲ੍ਹ ਸ਼ਹਿਰ ’ਚ ਕੋਰੋਨਾ ਦੇ 12 ਕੇਸ ਸਾਹਮਣੇ ਆਏ ਸਨ।

ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਅੱਜ ਕੋਰੋਨਾ ਦੇ ਆਏ 12 ਨਵੇਂ ਕੇਸ

ਜਲੰਧਰ ’ਚ ਵੀਰਵਾਰ ਨੂੰ 18 ਨਵੇਂ ਕੇਸ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਲੋਕਾਂ ’ਚ ਦਹਿਸ਼ਤ ਵੱਧ ਗਈ ਹੈ। ਅੱਜ ਆਏ ਨਵੇਂ ਕੇਸਾਂ ’ਚੋਂ 6 ਮਹਿਲਾਵਾਂ ਅਤੇ 12 ਪੁਰਸ਼ ਸ਼ਾਮਲ ਹਨ।

ਘਰ 'ਚ ਦਾਖਲ ਹੋ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਦੇਖੋ ਵੀਡੀਓ

ਬੀਤੇ ਦਿਨ (ਬੁੱਧਵਾਰ) ਜਲੰਧਰ ਦੇ ਗੜ੍ਹਾ ਰੋਡ ਸਥਿਤ ਪਿਮਸ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਸਮੇਤ 12 ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ ਲੈਬ ਟੈਕਨੀਸ਼ੀਅਨ ਪਤਾਰਾ ਦਾ ਰਹਿਣ ਵਾਲਾ ਹੈ। ਉਸ ਤੋਂ ਇਲਾਵਾ ਬਾਕੀ 11 ਮਰੀਜ਼ ਗੁਰੂ ਨਾਨਕ ਪੁਰਾ, ਅਬਾਦਪੁਰਾ, ਏਕਤਾ ਨਗਰ, ਗੋਲਡਨ ਐਵੀਨਿਊ, ਮਖਦੂਮਪੁਰਾ, ਗੁਰੂ ਗੋਬਿੰਦ ਸਿੰਘ ਨਗਰ, ਨਿਊ ਗੋਪਾਲ ਨਗਰ, ਸੋਢਲ ਰੋਡ, ਪਤਾਰਾ, ਹਮੀਰਾ ਦੇ ਰਹਿਣ ਵਾਲੇ ਹਨ। ਇਨ੍ਹਾਂ ‘ਚ ਕੋਰੋਨਾ ਕਾਰਨ ਕੱਲ੍ਹ ਦਮ ਤੋੜਣ ਵਾਲੇ ਗੁਰੂ ਨਾਨਕਪੁਰਾ ਦੇ ਜੋਗਿੰਦਰ ਸਿੰਘ ਦਾ ਬੇਟਾ ਵੀ ਸ਼ਾਮਲ ਹੈ।

ਸੂਬੇ 'ਚ ਕੋਰੋਨਾ ਕਰਕੇ ਲੋਕਾਂ ਦੇ ਸੁੱਕੇ ਸਾਹ, ਅੱਜ ਪੰਜਾਬ 'ਚ ਕੋਰੋਨਾ ਨੇ ਲਈਆਂ 4 ਜਾਨਾਂ

ਦੂਜੇ ਪਾਸੇ ਕੱਲ੍ਹ ਪੰਜਾਬ ‘ਚ (ਬੁੱਧਵਾਰ) ਨੂੰ ਕੋਰੋਨਾ ਨੇ ਆਪਣਾ ਕਹਿਰ ਲਗਾਤਾਰ ਜਾਰੀ ਰੱਖ਼ਿਆ ਅਤੇ 4 ਹੋਰ ਲੋਕ ਇਸ ਦੇ ਕਹਿਰ ਦੀ ਭੇਂਟ ਚੜ੍ਹ ਗਏ। ਇਸ ਦੇ ਨਾਲ ਹੀ ਸੂਬੇ ਅੰਦਰ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ੍ਹ ਗਿਣਤੀ 148 ਹੋ ਗਈ ਹੈ। ਬੀਤੇ ਦਿਨ ਅੰਮ੍ਰਿਤਸਰ ‘ਚ ਤਿੰਨ ਵਿਅਕਤੀਆਂ ਕੋਰੋਨਾ ਦੀ ਭੇਂਟ ਚੜ੍ਹ ਗਏ ਜਦਕਿ ਇਕ ਮੌਤ ਤਰਨਤਾਰਨ ਜ਼ਿਲ੍ਹੇ ‘ਚ ਹੋਈ ਸੀ। ਅੰਮ੍ਰਿਤਸਰ ‘ਚ ਕੱਲ੍ਹ ਗੁਰੂ ਨਾਨਕ ਦੇਵ ਹਸਪਤਾਲ ‘ਚ ਇਲਾਜ ਅਧੀਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ ‘ਚੋਂ ਇਕ ਵੇਰਕਾ ਵਾਸੀ, ਇਕ ਭਿੱਖ਼ੀ ਵਿੰਡ ਵਾਸੀ ਅਤੇ ਇੱਥੇ ਗੁਰਦਾਸਪੁਰ ਵਾਸੀ ਦੀ ਮੌਤ ਹੋ ਗਈ, ਜਿਸ ਨਾਲ ਅੰਮ੍ਰਿਤਸਰ ਵਿਚ ਹੋਈਆਂ ਮੌਤਾਂ ਦੀ ਗਿਣਤੀ ਹੁਣ 45 ਹੋ ਗਈ ਹੈ। ਇਸ ਤੋਂ ਇਲਾਵਾ ਤਰਨਤਾਰਨ ਵਿਚ ਇਕ 56 ਸਾਲਾ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਰਨਤਾਰਨ ਵਿਚ 4 ਮੌਤਾਂ ਹੋ ਚੁੱਕੀਆਂ ਹਨ।

Get the latest update about , check out more about Punjab News, Corona Positive Case, Jalandhar News & Covid 19

Like us on Facebook or follow us on Twitter for more updates.