Video : ਬਾਥਰੂਮ 'ਚ ਕਿੰਗ ਕੋਬਰਾ ਨੂੰ ਨਹਾਉਂਦਾ ਦੇਖ ਮਹਿਲਾ ਦੇ ਉੱਡੇ ਹੋਸ਼, ਮਾਰੀਆਂ ਚੀਕਾਂ

ਸਾਊਥ ਅਫਰੀਕਾ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਇਕ ਸੱਪ ਬਾਥਟਬ 'ਚ ਨਹਾਉਂਦਾ ਹੋਇਆ ਫੜ੍ਹਿਆ ਗਿਆ। ਇਸ ਦੀ ਇਕ ਵੀਡੀਓ ਵੀ ਕਾਫੀ...

ਮੁੰਬਈ— ਸਾਊਥ ਅਫਰੀਕਾ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਇਕ ਸੱਪ ਬਾਥਟਬ 'ਚ ਨਹਾਉਂਦਾ ਹੋਇਆ ਫੜ੍ਹਿਆ ਗਿਆ। ਇਸ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇੱਥੇ ਇਕ ਸ਼ਖਸ ਬਾਥਟਬ 'ਚ ਆਪਣੀ ਪਤਨੀ ਦੇ ਨਹਾਉਣ ਲਈ ਗਰਮ ਪਾਣੀ ਕਰਕੇ ਛੱਡ ਗਿਆ। ਮਹਿਲਾ ਦੇ ਬਾਥਰੂਮ 'ਚ ਦਾਖ਼ਲ ਹੁੰਦੇ ਹੀ ਉਸ ਦੀਆਂ ਚੀਕਾਂ ਨਿਕਲ ਗਈਆਂ। ਦੱਖਣੀ ਅਫਰੀਕਾ ਦੇ ਇਕ ਸ਼ਖਸ ਨੇ ਜਿਵੇਂ-ਤਿਵੇਂ ਸੱਪ ਨੂੰ ਫੜ੍ਹ ਕੇ ਉਸ ਨੂੰ ਸਹੀ ਸਲਾਮਤ ਜੰਗਰ 'ਚ ਛੱਡ ਦਿੱਤਾ।

ਜੇਕਰ ਸੱਪ ਨੂੰ ਕੰਜ ਉਤਾਰਦੇ ਹੋਏ ਨਹੀਂ ਦੇਖਿਆ ਤਾਂ ਦੇਖੋ ਇਹ ਵੀਡੀਓ

ਤੁਸੀਂ ਉਂਝ ਵੀ ਸੱਪ ਦੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ। ਕੁਝ ਦਿਨਾਂ ਪਹਿਲਾਂ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਸੱਪ ਦੀ ਕੰਜ (ਕੇਂਚੁਲੀ ਜਾਂ ਚਮੜੀ) ਉੱਤਰ ਰਹੀ ਸੀ। ਵਧੇਰੇ ਲੋਕਾਂ ਨੇ ਕਿਸੇ ਸੱਪ ਨੂੰ ਕੰਜ ਛੱਡਦੇ ਹੋਏ ਅੱਖੀਂ ਸ਼ਾਇਦ ਨਹੀਂ ਦੇਖਿਆ ਹੋਵੇਗਾ। ਇਹ ਇਕ ਨਿਯਮਿਤ ਅਤੇ ਕੁਦਰਤੀ ਪ੍ਰਕਿਰਿਆ ਹੈ ਪਰ ਅਕਸਰ ਸੱਪ ਇਸ ਨੂੰ ਆਬਾਦੀ ਤੋਂ ਦੂਰ ਕਰਦਾ ਹੈ ਅਤੇ ਬਾਅਦ 'ਚ ਸਿਰਫ ਕੰਜ ਹੱਥ ਲੱਗਦੀ ਹੈ।

ਬੋਤਲ 'ਚ ਨਹੀਂ ਦਿੱਤਾ ਪੈਟਰੋਲ ਤਾਂ ਗੁੱਸੇ 'ਚ ਸ਼ਖਸ ਨੇ ਛੱਡੇ 3 ਜ਼ਹਿਰੀਲੇ ਸੱਪ, ਵੀਡੀਓ CCTV 'ਚ ਕੈਦ

ਇਸ ਰੋਮਾਂਚਕ ਘਟਨਾ ਨੂੰ ਦੇਖਣ ਦਾ ਮੌਕਾ ਮਿਲ ਗਿਆ ਹੈ। ਇਸ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਇਕ ਸੱਪ ਨੇ ਸਿਰਫ ਅੱਧੇ ਮਿੰਟ 'ਚ ਪੂਰੇ ਸਰੀਰ ਦੀ ਕੰਜ ਬਦਲ ਲਈ। ਪੁਰਾਣੀ ਚਮੜੀ ਉਤਾਰ ਸੁੱਟੀ ਅਤੇ ਨਵੇਂ ਰੰਗ-ਰੂਪ 'ਚ ਅੱਗੇ ਵੱਧ ਗਿਆ। ਇਹ ਵੀਡੀਓ ਭਾਰਤੀ ਵਨ ਸੇਵਾ ਅਧਿਕਾਰੀ ਸੁਸ਼ਾਂਤ ਨੰਦਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਸੀ।

ਜਦੋਂ ਲੁੱਕਣ ਲਈ ਸੱਪ ਨੂੰ ਥੋੜ੍ਹਾ ਪੈ ਗਿਆ ਜੰਗਲ ਤਾਂ... ਦੇਖੋ ਵੀਡੀਓ!!

ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਾਰੇ ਜਾਨਵਰ ਆਪਣੀ ਚਮੜੀ ਬਦਲਦੇ ਹਨ ਅਤੇ ਪਤਾ ਨਹੀਂ ਚੱਲਦਾ ਪਰ ਸੱਪ ਦੀ ਬਦਲੀ ਚਮੜੀ ਹਰ ਇਕ ਨੂੰ ਹੈਰਾਨ ਕਰ ਦਿੰਦਾ ਹੈ। ਇਹ ਬੇਹੱਦ ਰੋਮਾਂਚਕ ਹੁੰਦਾ ਹੈ। ਦੱਸ ਦੇਈਏ ਕਿ ਸਮੇਂ ਦੇ ਨਾਲ ਸੱਪ ਦਾ ਸਰੀਰ ਤਾਂ ਵੱਧਦਾ ਹੈ ਪਰ ਕੰਜ ਨਹੀਂ ਵੱਧਦਾ। ਉਸ ਦੇ ਸਰੀਰ 'ਤੇ ਚਮੜੀ ਦੀ ਇਕ ਨਵੀਂ ਪਰਤ ਆ ਜਾਂਦੀ ਹੈ ਤੇ ਇਕ ਦਿਨ ਉਹ ਆਉਂਦਾ ਹੈ, ਜਦੋਂ ਉਹ ਪੂਰੀ ਤਰ੍ਹਾਂ ਪੁਰਾਣੀ ਚਮੜੀ ਨੂੰ ਉਤਾਰ ਸੁੱਟਦਾ ਹੈ ਅਤੇ ਨਵੀਂ ਕੰਜ ਨਾਲ ਅੱਗੇ ਵੱਧ ਜਾਂਦਾ ਹੈ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਪੁਰਾਣੀ ਚਮੜੀ 'ਤੇ ਜਮੇ ਹਾਨੀਕਾਰਕ ਪਰਜੀਵੀਆਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।


Get the latest update about King Cobra, check out more about King Cobra Viral News, Viral Video, True Scoop News & News In Punjabi

Like us on Facebook or follow us on Twitter for more updates.