ਲੇਬਨਾਨ 'ਚ ਹੋਏ ਬਲਾਸਟ 'ਚ 78 ਲੋਕਾਂ ਦੀ ਹੋਈ ਦਰਦਨਾਕ ਮੌਤ, ਦੇਖੋ ਰੂਹ ਕੰਬਾਊ ਤਸਵੀਰਾਂ

ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਮੰਗਲਵਾਰ ਰਾਤ ਹੋਏ ਵੱਡੇ ਧਮਾਕੇ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੁਰਘਟਨਾ 'ਚ...

ਲੇਬਨਾਨ— ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਮੰਗਲਵਾਰ ਰਾਤ ਹੋਏ ਵੱਡੇ ਧਮਾਕੇ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੁਰਘਟਨਾ 'ਚ 78 ਲੋਕ ਮਾਰੇ ਜਾ ਚੁੱਕੇ ਹਨ। 4 ਹਜ਼ਾਰ ਤੋਂ ਜ਼ਿਆਦਾ ਜ਼ਖਮੀ ਹਨ। 60 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਗਈ ਹੈ। ਕਰੀਬ 240 ਕਿਲੋਮੀਟਰ ਤੱਕ ਧਰਕੀ ਕੰਬ ਉੱਠੀ। ਬੁੱਧਵਾਰ ਸਵੇਰੇ ਜਦੋਂ ਧਮਾਕੇ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਮੰਜਰ ਕਿਸੇ ਜੰਗ ਤੋਂ ਬਾਅਦ ਵਰਗਾ ਸੀ। ਹਰ ਪਾਸੇ ਤਬਾਹੀ ਅਤੇ ਬਾਰੂਦ ਦੀ ਸਮੈਲ ਸੀ। ਬੈਰੂਤ ਦੇ ਗਵਰਨਰ ਮਾਰਵਨ ਅਬੋਦ ਰੋਂਜੇ ਹੋਏ ਬੋਲੇ— ਜਿਵੇਂ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ 'ਚ ਹੋਇਆ ਸੀ, ਮੈਨੂੰ ਉਂਝ ਹੀ ਮਹਿਸੂਸ ਹੋਇਆ। ਜ਼ਿੰਦਗੀ 'ਚ ਇੰਨੀ ਤਬਾਹੀ ਕਦੇ ਨਹੀਂ ਦੇਖੀ। ਇਸ ਧਮਾਕੇ ਨਾਲ ਦੂਰ- ਦੂਰ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਰਾਜਧਾਨੀ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ।

ਲੇਬਨਾਨ 'ਚ ਹੋਏ ਬਲਾਸਟ ਦੀ ਦੇਖੋ ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ, 78 ਦੀ ਮੌਤ

ਲੇਬਨਾਨ ਦੀ ਸੈਨਾ ਦੇ ਇਕ ਅਧਿਕਾਰੀ ਮੁਤਾਬਕ ਗੋਦਾਮ ਵਿਚ ਸੋਡੀਅਮ ਨਾਈਟ੍ਰੇਟ ਸਮੇਤ ਬਹੁਤ ਜ਼ਿਆਦਾ ਵਿਸਫੋਟਕ ਪਦਾਰਥ ਰੱਖੇ ਗਏ ਸਨ। ਉਸਨੇ ਦੱਸਿਆ ਕਿ ਧਮਾਕਾ ਸੰਭਾਵਿਤ ਤੌਰ 'ਤੇ ਅੱਗ ਕਾਰਨ ਹੋਇਆ ਸੀ, ਅਤੇ ਇਹ ਹਮਲਾ ਨਹੀਂ ਸੀ। ਯੂਐਸ ਦੇ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਦੀ ਜਾਣਕਾਰੀ ਦੇ ਅਨੁਸਾਰ, ਸੋਡੀਅਮ ਨਾਈਟ੍ਰੇਟ, ਜੋ ਖਾਦ ਅਤੇ ਪਟਾਕੇ ਬਣਾਉਣ ਲਈ ਵਰਤੀ ਜਾਂਦੀ ਹੈ, ਵਿਸਫੋਟਕ ਹੋ ਸਕਦੀ ਹੈ ਅਤੇ ਹੋਰ ਸਮੱਗਰੀ ਸਾੜਨ ਨੂੰ ਤੇਜ਼ ਕਰ ਸਕਦੀ ਹੈ।

ਸਮੁੰਦਰ ਕਿਨਾਰੇ ਪਿਆ ਮਿਲਿਆ 15 ਫੁੱਟ ਲੰਬਾ ਰਹੱਸਮਈ ਜੀਵ, ਸੜੀ ਲਾਸ਼ ਦੇਖ ਉੱਡ ਜਾਣਦੇ ਹੋਸ਼!!

ਉੱਥੇ ਰਹਿੰਦੇ ਵਸਨੀਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕਾ ਬੇਰੂਤ ਦੀ ਬੰਦਰਗਾਹ ਦੇ ਦੁਆਲੇ ਹੋਇਆ ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ। ਬੇਰੂਤ ਵਿੱਚ ਧਮਾਕੇ ਤੋਂ ਤੁਰੰਤ ਬਾਅਦ, ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਕੁਝ ਮੀਡਿਆ ਰਿਪੋਰਟਾਂ ਦਾ ਕਹਿਣਾ ਹੈ ਕਿ ਵਿਸਫੋਟ ਉਸ ਥਾਂ ਹੋਇਆ ਜਿੱਥੇ ਪਟਾਕੇ ਰੱਖੇ ਜਾਂਦੇ ਸਨ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਾਲੇ ਧੂੰਏਂ ਦੀ ਗੁਭਾਰ ਵਿੱਚੋਂ ਅਚਾਨਕ ਇੱਕ ਧਮਾਕੇਦਾਰ ਵਿਸਫੋਟ ਹੁੰਦਾ ਹੈ ਅਤੇ ਸਭ ਕੁਝ ਹਿੱਲਾ ਦਿੰਦਾ ਹੈ।

Get the latest update about Viral Pics, check out more about Blast Video, Lebanon Blast, International News & True Scoop News

Like us on Facebook or follow us on Twitter for more updates.