ਇਸ ਸ਼ਖਸ ਦੀ ਬਾਂਹ 'ਤੇ ਡਾਕਟਰਾਂ ਨੇ ਰੱਖ ਦਿੱਤਾ ਉਸ ਦਾ ਹੀ 'ਪ੍ਰਾਈਵੇਟ ਪਾਰਟ', ਮਾਮਲਾ ਬੇਹੱਦ ਅਜੀਬੋ-ਗਰੀਬ

ਬ੍ਰਿਟੇਨ 'ਚ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਸ਼ਖਸ ਦਾ ਪ੍ਰਾਈਵੇਟ ਪਾਰਟ 'ਤੇ ਬਾਂਹ 'ਤੇ ਰੱਖ ਦਿੱਤਾ ਗਿਆ ਹੈ। ਦਰਅਸਲ ਇਸ ਸ਼ਖਸ ਨੇ ਇਕ ਗੰਭੀਰ ਰੋਗ ਦੀ ਵਜ੍ਹਾ ਕਰਕੇ ਆਪਣੀ ਮਰਦਾਨਗੀ ਨੂੰ ਗੁਆ ਦਿੱਤਾ ਸੀ। ਹਾਲਾਂਕਿ ਹੁਣ...

ਲੰਡਨ— ਬ੍ਰਿਟੇਨ 'ਚ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਸ਼ਖਸ ਦਾ ਪ੍ਰਾਈਵੇਟ ਪਾਰਟ 'ਤੇ ਬਾਂਹ 'ਤੇ ਰੱਖ ਦਿੱਤਾ ਗਿਆ ਹੈ। ਦਰਅਸਲ ਇਸ ਸ਼ਖਸ ਨੇ ਇਕ ਗੰਭੀਰ ਰੋਗ ਦੀ ਵਜ੍ਹਾ ਕਰਕੇ ਆਪਣੀ ਮਰਦਾਨਗੀ ਨੂੰ ਗੁਆ ਦਿੱਤਾ ਸੀ। ਹਾਲਾਂਕਿ ਹੁਣ ਡਾਕਟਰਾਂ ਦੀ ਮਦਦ ਨਾਲ ਉਸ ਨੂੰ ਨਵਾਂ ਗੁਪਤ ਅੰਗ ਮਿਲ ਗਿਆ ਹੈ ਪਰ ਕੋਰੋਨਾਵਾਇਰਸ ਦੀ ਵਜ੍ਹ ਕਰਕੇ ਇਸ ਨਵੀਂ ਮੁਸ਼ਕਿਲ ਖੜ੍ਹੀ ਹੋ ਗਈ ਹੈ।

ਕੈਨੇਡਾ 'ਚ ਮਸ਼ਹੂਰ ਪੰਜਾਬੀ ਗਾਇਕ ਸਮੇਤ ਪਾਤੜਾਂ ਦੇ ਇਸ ਨੌਜਵਾਨ ਦੀ ਹੋਈ ਦਰਦਨਾਕ ਮੌਤ, ਜਾਣੋ ਵਜ੍ਹਾ

ਜਾਣੋ ਪੂਰਾ ਮਾਮਲਾ—
ਇਹ ਸੱਚੀ ਕਹਾਣੀ ਬ੍ਰਿਟੇਨ 'ਚ ਰਹਿਣ ਵਾਲੇ ਅਤੇ ਪੇਸ਼ੇ ਤੋਂ ਮੈਕੇਨਿਕ ਮੈਲਕਮ ਮੈਕਡਾਨਲਡ ਦੀ ਹੈ। ਮੈਕਡਾਨਲਡ ਨੂੰ ਗੰਭੀਰ ਬਲੱਡ ਇਨਫੈਕਸ਼ਨ ਦੇ ਚੱਲਦੇ ਆਪਣਾ ਗੁਪਤ ਅੰਗ ਖੋਹਣਾ ਪਿਆ। ਹਾਲਾਂਕਿ ਹੁਣ ਉਹ ਦੁਨੀਆ ਦੇ ਪਹਿਲੇ ਅਜਿਹੇ ਸ਼ਖਸ ਬਣ ਗਏ ਹਨ, ਜਿਨ੍ਹਾਂ ਦੀ ਬਾਂਹ 'ਤੇ ਗੁਪਤ ਅੰਗ ਹੈ। ਮੈਕਡਾਨਲਡ ਦੱਸਦੇ ਹਨ ਕਿ ਸਾਲ 2014 'ਚ ਉਨ੍ਹਾਂ ਨੂੰ ਇਕ ਪੇਰੀਨੇਮ ਸੰਕ੍ਰਮਣ ਦਾ ਸਾਹਮਣਾ ਕਰਨਾ ਪਿਆ। ਇਸ 'ਚ ਉਨ੍ਹਾਂ ਦੇ ਹੱਥਾਂ-ਪੈਰਾਂ ਦੀਆਂ ਉਂਗਲੀਆਂ ਕਾਲੀਆਂ ਪੈ ਗਈਆਂ। ਇੱਥੋਂ ਤੱਕ ਕਿ ਉਨ੍ਹਾਂ ਦੀ ਗੁਪਤ ਅੰਗ ਵੀ ਕਾਲਾ ਪੈ ਗਿਆ ਅਤੇ ਮਰਦਾਨਗੀ ਗੁਆ ਬੈਠੇ। ਇਸ ਤੋਂ ਬਾਅਦ ਮੈਕਡਾਨਲਡ ਬੇਹੱਦ ਤਣਾਅ 'ਚ ਚਲਾ ਗਿਆ ਅਤੇ ਭਾਰੀ ਮਾਤਰਾ 'ਚ ਸ਼ਰਾਬ ਪੀਣ ਲੱਗਾ।

Watch Video!! ਕੇਕ 'ਚੋਂ ਸ਼ਖਸ ਨੂੰ ਮਿਲੀ ਅਜਿਹੀ ਚੀਜ਼, ਜਿਸ ਨੇ ਉਸ ਨੂੰ ਲਾ ਦਿੱਤਾ ਨੱਚਣ

ਮੈਲਕਮ ਨੇ ਕਿਹਾ ਕਿ ਆਪਣਾ ਲਿੰਗ ਗਵਾਉਣ ਮਗਰੋਂ ਉਹ ਦੋ ਸਾਲ ਬਹੁਤ ਹੀ ਅਜੀਬ ਮਹਿਸੂਸ ਕਰਦਾ ਰਿਹਾ। ਉਸ ਦੇ ਦੱਸਣ ਮੁਤਾਬਕ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਤੇ ਉਸ 'ਚ ਆਤਮ ਵਿਸ਼ਵਾਸ ਬਿਲਕੁਲ ਨਹੀਂ ਰਿਹਾ। ਲਗਾਤਾਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਪਰਿਵਾਰ ਤੇ ਦੋਸਤਾਂ ਨੂੰ ਵੀ ਦੇਖਣਾ ਨਹੀਂ ਚਾਹੁੰਦਾ ਸੀ। ਫਿਰ ਉਨ੍ਹਾਂ ਨੂੰ ਇਕ ਅਜਿਹੇ ਮਾਹਿਰ ਮਿਲੇ ਜਿਨ੍ਹਾਂ ਨੇ ਅਜਿਹੇ ਇਨਸਾਨ ਲਈ ਬਾਇਓਨਿਕ ਪੈਨਿਸ ਤਿਆਰ ਕੀਤਾ ਸੀ ਜਿਸ ਦੇ ਜਨਮ ਤੋਂ ਹੀ ਲਿੰਗ ਨਹੀਂ ਸੀ। ਲੰਡਨ ਯੂਨੀਵਰਸਿਟੀ ਕਾਲਜ ਹਸਪਤਾਲ ਦੇ ਪ੍ਰੋਫੈਸਰ ਡੇਵਿਡ ਰਾਲਫ ਨੇ ਮੈਲਕੌਮ ਨੂੰ ਇਸ ਲਿੰਗ ਮਾਸਟਰ ਬਾਰੇ ਦੱਸਿਆ। ਰਾਲਫ ਨੇ ਮੈਲਕਮ ਨੂੰ ਦੱਸਿਆ ਕਿ ਆਰਮ ਗ੍ਰਾਫਟ ਪ੍ਰੋਸੀਜ਼ਰ ਕਰਨਾ ਪਏਗਾ। ਇਸ 'ਤੇ ਦੋ ਸਾਲ ਲੱਗ ਸਕਦੇ ਹਨ। ਇਸ 'ਤੇ ਉਮੀਦ ਨਾਲ 45 ਸਾਲਾ ਮੈਲਕਮ ਨੇ ਸਰਜ਼ਰੀ ਲਈ ਹਾਮੀ ਭਰੀ। ਇਸ ਸਰਜ਼ਰੀ ਲਈ ਉਸ ਨੂੰ ਐੱਨ.ਐੱਚ.ਐੱਸ ਤੋਂ 50 ਹਜ਼ਾਰ ਪੌਂਡ ਫੰਡ ਮਿਲਿਆ।

ਇਕ ਘਰ 'ਚ 200 ਬੰਦਿਆਂ ਦੀ ਚੱਲ ਰਹੀ ਸੀ ਪਾਰਟੀ, ਪੁਲਸ ਦੀ ਪਈ ਰੇਡ ਅਤੇ ਫਿਰ...

ਮੈਲਕੌਮ ਨੇ ਕਿਹਾ ਜਦੋਂ ਸਰਜ਼ਰੀ ਤੋਂ ਬਾਅਦ ਲਿੰਗ ਬਾਂਹ 'ਤੇ ਦੇਖਿਆ ਤਾਂ ਮੈਨੂੰ ਕੁਝ ਵੀ ਅਜੀਬ ਨਹੀਂ ਲੱਗਾ ਕਿਉਂਕਿ ਇਹ ਮੇਰਾ ਹਿੱਸਾ ਸੀ। ਮੈਲਕੌਮ ਦੀ ਸਰਜ਼ਰੀ ਕਰਨ ਵਾਲਿਆਂ ਨੇ ਉਸ ਦੇ ਖੂਨ ਦੀਆਂ ਨਾੜੀਆਂ ਤੇ ਨਰਵਜ਼ ਦੀ ਵਰਤੋਂ ਕੀਤੀ। ਲਿੰਗ ਲਈ ਚਮੜੀ ਦਾ ਫਲੈਪ ਮੈਲਕੌਮ ਦੀ ਸੱਜੀ ਬਾਂਹ ਤੋਂ ਲਿਆ ਗਿਆ ਸੀ। ਇਹ ਪ੍ਰਕਿਰਿਆ ਚਾਰ ਸਾਲ ਪਹਿਲਾਂ ਸ਼ੁਰੂ ਹੋਈ ਸੀ ਤੇ ਕੋਰੋਨਾ ਮਹਾਮਾਰੀ ਤੇ ਕੁਝ ਹੋਰ ਕਾਰਨਾਂ ਕਰਕੇ ਅਜੇ ਵੀ ਮੁਕੰਮਲ ਨਹੀਂ ਹੋ ਸਕੀ। ਮੈਲਕਮ ਨੂੰ ਉਮੀਦ ਹੈ ਕਿ ਜਲਦ ਹੀ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਮਗਰੋਂ ਉਸ ਦਾ ਲਿੰਗ ਆਮ ਲੋਕਾਂ ਵਾਂਗ ਆਪਣੀ ਥਾਂ 'ਤੇ ਹੋਵੇਗਾ ਜੋ ਫਿਲਹਾਲ ਬਾਂਹ 'ਤੇ ਮੌਜੂਦ ਹੈ।

ਬਿਲਡਿੰਗ 'ਚ ਲੱਗੀ ਅੱਗ ਤਾਂ ਬੱਚਿਆਂ ਨੇ 40 ਫੁੱਟ ਉੱਤੋਂ ਮਾਰੀ ਛਾਲ, ਦੇਖੋ ਦਿਲ ਦਹਿਲਾਉਣ ਵਾਲੀ ਵੀਡੀਓ

Get the latest update about News In Punjabi, check out more about Malcolm McDonald, International News, Trending News & True Scoop News

Like us on Facebook or follow us on Twitter for more updates.