ਮੀਕਾ ਨੇ ਬਾਦਸ਼ਾਹ 'ਤੇ ਕੱਸਿਆ ਤੰਜ, ਕਿਹਾ— ਲੋਕ ਫਾਲੋਅਰਜ਼ ਖਰੀਦ ਮਸ਼ਹੂਰ ਹੋਏ, ਹਾਏ ਮੈਂ ਪਿੱਛੇ ਰਹਿ ਗਿਆ...

ਕੁਝ ਸਮੇਂ ਪਹਿਲਾਂ ਸਿੰਗਰ ਭੂਮੀ ਤ੍ਰਿਵੇਦੀ ਨੇ ਸ਼ਿਕਾਇਤ ਕੀਤੀ ਸੀ ਕਿ ਕਿਸੇ ਨੇ ਉਨ੍ਹਾਂ ਦੇ ਨਾਂ ਤੋਂ ਇੰਸਟਾਗ੍ਰਾਮ ਪ੍ਰੋਫਾਈਲ ਬਣਾਈ ਗਈ ਹੈ ਅਤੇ ਉਸ ਦਾ ਗਲਤ ਇਸਤੇਮਾਲ...

ਨਵੀਂ ਦਿੱਲੀ— ਕੁਝ ਸਮੇਂ ਪਹਿਲਾਂ ਸਿੰਗਰ ਭੂਮੀ ਤ੍ਰਿਵੇਦੀ ਨੇ ਸ਼ਿਕਾਇਤ ਕੀਤੀ ਸੀ ਕਿ ਕਿਸੇ ਨੇ ਉਨ੍ਹਾਂ ਦੇ ਨਾਂ ਤੋਂ ਇੰਸਟਾਗ੍ਰਾਮ ਪ੍ਰੋਫਾਈਲ ਬਣਾਈ ਗਈ ਹੈ ਅਤੇ ਉਸ ਦਾ ਗਲਤ ਇਸਤੇਮਾਲ ਕਰ ਰਿਹਾ ਹੈ। ਇਸ ਤੋਂ ਬਾਅਦ ਤੋਂ ਹੀ ਮੁੰਬਈ ਪੁਲਸ ਸੋਸ਼ਲ ਮੀਡੀਆ 'ਤੇ ਫੇਕ ਫਾਲੋਅਰਸ ਅਤੇ ਪੈਸੇ ਦੇ ਕੇ ਲਾਈਕਸ ਖਰੀਦਣ ਮਾਮਲੇ 'ਚ ਜਾਂਚ ਕਰ ਰਹੀ ਅਤੇ ਇਸ 'ਚ ਇਕ ਇੰਟਰਨੈਸ਼ਨਲ ਰੈਕੇਟ ਦੀ ਗੱਲ੍ਹ ਸਾਹਮਣੇ ਆਈ ਸੀ, ਜੋ ਪੈਸੇ ਲੈ ਕੇ ਸੋਸ਼ਲ ਮੀਡੀਆ 'ਤੇ ਵਿਊਜ਼, ਫਾਲੋਅਰਜ਼ ਅਤੇ ਲਾਈਕਸ ਵੇਚਦਾ ਹੈ। ਇਸ ਮਾਮਲੇ ਦੇ ਤਹਿਤ ਰੈਪਰ ਬਾਦਸ਼ਾਹ ਤੋਂ ਮੁੰਬਈ ਪੁਲਸ ਪੁੱਛਗਿੱਛ ਕਰ ਚੁੱਕੀ ਹੈ। ਮੁੰਬਈ ਪੁਲਸ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਮੁਤਾਬਕ ਬਾਦਸ਼ਾਹ ਨੇ 7.2 ਕਰੋੜ ਵਿਊਜ਼ ਸੋਸ਼ਲ ਮੀਡੀਆ 'ਤੇ ਖਰੀਦਣ ਲਈ 72 ਲੱਖ ਰੁਪਏ ਖਰਚ ਕੀਤੇ ਸਨ। ਹੁਣ ਇਸ ਮਾਮਲੇ 'ਚ ਮੀਕਾ ਸਿੰਘ ਨੇ ਇਸ ਪੋਸਟ ਪਾ ਕੇ ਬਾਦਸ਼ਾਹ 'ਤੇ ਤੰਜ ਕੱਸਿਆ ਹੈ।

ਮੀਕਾ ਸਿੰਘ ਬੋਲੇ— ਹਾਏ! ਮੈਂ ਸਭ ਤੋਂ ਪਿੱਛੇ ਰਹਿ ਗਿਆ
ਮੀਕਾ ਸਿੰਘ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਸੁਣਿਆ ਹੈ ਕਿ ਕਈ ਸਾਰੇ ਐਕਟਰਸ ਅਤੇ ਸਿੰਗਰਜ਼ ਯੂਟਿਊਬ 'ਤੇ ਫੇਕ ਵਿਊਜ਼ ਖਰੀਦਦੇ ਹਨ ਅਤੇ ਕਈ ਇੰਸਟਾਗ੍ਰਾਮ 'ਤੇ ਫਾਲੋਅਰਜ਼ ਵੀ ਖਰੀਦਦੇ ਹਨ। ਮੈਂ ਇੰਨਾ ਬੇਵਕੂਫ ਹਾਂ ਕਿ ਮੈਂ 50 ਤੋਂ ਜ਼ਿਆਦਾ ਮਕਾਨ ਖਰੀਦੇ ਅਤੇ ਸਿਰਫ ਪ੍ਰਾਪਰਟੀਜ਼ 'ਚ ਇਨਵੈਸਟ ਕਰਦਾ ਹਾਂ ਅਤੇ ਆਪਣੀ ਕਮਾਈ ਦਾ 10 ਫੀਸਦੀ ਹਿੱਸਾ ਚੈਰਿਟੀ 'ਚ ਦੇ ਦਿੰਦਾ ਹਾਂ। ਮੈਨੂੰ ਵੀ ਵਿਊਜ਼ ਅਤੇ ਫਾਲੋਅਰਜ਼ ਖਰੀਦਣੇ ਚਾਹੀਦੇ ਤਾਂ ਮੇਰੇ ਵੀ ਰਿਕਾਰਡ ਹੁੰਦੇ । ਹਾਏ ਮੈਂ ਸਭ ਤੋਂ ਪਿੱਛੇ ਰਹਿ ਗਿਆ।''

ਦੱਸ ਦੇਈਏ ਕਿ ਬਾਦਸ਼ਾਹ ਨੇ ਆਪਣੇ ਮਸ਼ਹੂਰ ਗੀਤ 'ਪਾਗਲ ਹੈ' ਲਈ ਇਹ ਵਿਊਜ਼ ਖਰੀਦੇ ਸਨ ਤਾਂ ਕਿ ਉਸ ਨੂੰ ਵਰਲਡ ਰਿਕਾਰਡ 'ਚ ਸ਼ਾਮਲ ਕੀਤਾ ਜਾ ਸਕੇ। ਪਿਛਲੇ ਸਾਲ ਬਾਦਸ਼ਾਹ ਨੇ ਦਾਅਵਾ ਵੀ ਕੀਤਾ ਸੀ ਕਿ 24 ਘੰਟੇ ਦੇ ਅੰਦਰ ਉਨ੍ਹਾਂ ਦੇ ਗੀਤ 'ਤੇ 75 ਮਿਲੀਅਨ ਵਿਊਜ਼ ਆਏ ਹਨ ਹਾਲਾਂਕਿ ਗੂਗਲ ਅਤੇ ਯੂਟਿਊਬ ਦੀ ਮਾਲਿਕਾਨਾ ਕੰਪਨੀ ਅਲਫਾਬੇਟ ਨੇ ਉਨ੍ਹਾਂ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ। ਬਾਅਦਸ਼ਾਹ ਨੇ ਹੁਣ ਤੱਕ ਇਸ ਮਾਮਲੇ 'ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Get the latest update about Mika Singh, check out more about Punjabi Singer, True Scoop News, News In Punjabi & Facebook

Like us on Facebook or follow us on Twitter for more updates.