ਛੱਤ 'ਤੇ ਡਿਸ਼ ਟੀਵੀ 'ਤੇ ਲਟਕਿਆ ਬਾਂਦਰ, ਜੋ ਚੁੱਕ ਰਿਹੈ ਸੁਹਾਵਨੇ ਮੌਸਮ ਦਾ ਲੁਤਫ਼

ਇਕ ਬਾਂਦਰ ਦਾ ਡਿਸ਼ ਟੀ.ਵੀ 'ਤੇ ਬੈਠੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ ਨੂੰ ਇੰਡੀਅਨ ਫਾਰੇਸਟ ਅਫ਼ਸਰ ਸੁਸ਼ਾਂਤਾ ਨੰਦਾ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ...

ਨਵੀਂ ਦਿੱਲੀ— ਇਕ ਬਾਂਦਰ ਦਾ ਡਿਸ਼ ਟੀ.ਵੀ 'ਤੇ ਬੈਠੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ ਨੂੰ ਇੰਡੀਅਨ ਫਾਰੇਸਟ ਅਫ਼ਸਰ ਸੁਸ਼ਾਂਤਾ ਨੰਦਾ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਸ਼ੇਅਰ ਹੋਣ ਦੇ ਕੁਝ ਘੰਟੇ ਦੇ ਅੰਦਰ ਹੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਇਸ ਦੇ ਨਾਲ ਹੀ ਇਸ ਫੋਟੋ 'ਤੇ ਹੁਣ ਤੱਕ 172 ਰੀ-ਟਵੀਟ ਅਤੇ 1 ਹਜ਼ਾਰ ਤੋਂ ਵੱਧ ਲਾਈਕਸ ਆ ਚੁੱਕੇ ਹਨ। ਸਿਰਫ ਇੰਨਾ ਹੀ ਨਹੀਂ ਇਸ ਫੋਟੋ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।


ਇਸ ਤੋਂ ਪਹਿਲਾਂ ਬਾਂਦਰੀ ਦੀ ਇਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਸੀ, ਜਿਸ 'ਚ ਉਹ ਬਿਜਲੀ ਦੀ ਤਾਰ 'ਤੇ ਬੈਠੇ ਬੱਚੇ ਨੂੰ ਬਚਾਉਣ ਲਈ ਚੜ੍ਹ ਗਈ ਸੀ।

Get the latest update about Dish Tv, check out more about Monkey, True Scoop Punjabi, Susanta Nanda & True Scoop News

Like us on Facebook or follow us on Twitter for more updates.