ਪੰਜਾਬ 'ਚ ਅੱਜ ਆਏ 1000 ਤੋਂ ਵੱਧ ਕੇਸ, ਜਲੰਧਰ-ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੀ ਜਾਣੋ ਕੋਰੋਨਾ ਅਪਡੇਟ

ਹੁਣੇ-ਹੁਣੇ ਆਈ ਇਕ ਤਾਜ਼ਾ ਰਿਪੋਰਟ ਮੁਤਾਬਕ ਸੂਬੇ 'ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ 'ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 21930 ਹੋ ਚੁੱਕੇ ਹਨ। ਅੱਜ ਸੂਬੇ 'ਚ...

ਚੰਡੀਗੜ੍ਹ— ਹੁਣੇ-ਹੁਣੇ ਆਈ ਇਕ ਤਾਜ਼ਾ ਰਿਪੋਰਟ ਮੁਤਾਬਕ ਸੂਬੇ 'ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ 'ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 21930 ਹੋ ਚੁੱਕੇ ਹਨ। ਅੱਜ ਸੂਬੇ 'ਚ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 1063 ਸਾਹਮਣੇ ਆਏ ਹਨ। ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ ਸਭ ਤੋਂ ਵੱਧ 296 ਨਵੇਂ ਕੇਸ ਦਰਜ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਨਵੇਂ ਕੇਸਾਂ ਨੂੰ ਦੇਖਦੇ ਹੋਏ ਲੁਧਿਆਣਾ 'ਚ ਕੋਰੋਨਾ ਦੇ ਕੁੱਲ੍ਹ ਕੇਸਾਂ ਦੀ ਗਿਣਤੀ 4720 ਅਤੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 152 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਜਲੰਧਰ 'ਚ ਕੋਰੋਨਾ ਦੇ 70 ਕੇਸ ਨਵੇਂ ਆਉਣ ਨਾਲ ਜ਼ਿਲ੍ਹੇ 'ਚ ਕੁੱਲ੍ਹ ਕੇਸਾਂ ਦੀ ਗਿਣਤੀ 2907 ਅਤੇ ਮੌਤਾਂ ਦੀ ਗਿਣਤੀ 74 ਤੱਕ ਪਹੁੰਚ ਗਈ ਹੈ। ਅੱਜ ਅੰਮ੍ਰਿਤਸਰ 'ਚ ਕੋਰੋਨਾ ਦੇ 67 ਕੇਸ ਨਵੇਂ ਆਏ ਹਨ, ਜਿਨ੍ਹਾਂ ਨਾਲ ਹੁਣ ਤੱਕ ਕੁੱਲ੍ਹ ਕੇਸਾਂ ਦੀ ਗਿਣਤੀ 2185 ਅਤੇ ਮੌਤਾਂ ਦੀ ਗਿਣਤੀ 90 ਤੱਕ ਪਹੁੰਚ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਪਟਿਆਲਾ 'ਚ ਅੱਜ 122 ਕੇਸ ਆਏ ਹਨ, ਜਿਨ੍ਹਾਂ ਨਾਲ ਜ਼ਿਲ੍ਹੇ 'ਚ ਕੁੱਲ੍ਹ ਪਾਜ਼ੀਟਿਵ ਕੇਸਾਂ ਦੀ ਗਿਣਤੀ 2380 ਅਤੇ ਮੌਤਾਂ ਦੀ ਗਿਣਤੀ 45 ਤੱਕ ਪਹੁੰਚ ਗਈ ਹੈ।

ਲਾਜਪਤ ਨਗਰ ਤੇ ਸ਼ਾਹਕੋਟ ਸਮੇਤ ਅੱਜ ਜਲੰਧਰ ਦੇ ਇਨ੍ਹਾਂ ਇਲਾਕਿਆਂ 'ਤੇ ਵਰ੍ਹਿਆ ਕੋਰੋਨਾ ਦਾ ਕਹਿਰ

ਰਿਪੋਰਟ ਮੁਤਾਬਕ ਪੰਜਾਬ 'ਚ 646439 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। 14040 ਮਰੀਜ਼ਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਮਿਲ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਸੂਬੇ 'ਚ ਐਕਟਿਵ ਕੇਸਾਂ ਦੀ ਗਿਣਤੀ 7351 ਤੱਕ ਪਹੁੰਚ ਗਈ ਹੈ। ਸੂਬੇ 'ਚ 29 ਮਰੀਜ਼ਾਂ ਦੀ ਹਾਲਤ ਕੋਰੋਨਾ ਕਰਕੇ ਗੰਭੀਰ ਦੱਸੀ ਜਾ ਰਹੀ ਹੈ, ਜੋ ਕਿ ਵੈਂਟੀਲੇਟਰ 'ਤੇ ਹਨ। ਸੂਬੇ 'ਚ ਹੁਣ ਤੱਕ ਕੁੱਲ੍ਹ 539 ਲੋਕਾਂ ਦੀ ਮੌਤ ਹੋ ਚੁੱਕੀ ਹੈ।

Video : ਜ਼ਹਿਰੀਲੀ ਸ਼ਰਾਬ ਕਾਰਨ ਮਰੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਲਈ ਕੈਪਟਨ ਵਲੋਂ ਅਹਿਮ ਐਲਾਨ

ਅੱਜ ਲੁਧਿਆਣਾ 'ਚ ਕੋਰੋਨਾ ਦੇ 296, ਜਲੰਧਰ 'ਚ 70, ਅੰਮ੍ਰਿਤਸਰ 'ਚ 67, ਪਟਿਆਲਾ 'ਚ 122, ਸੰਗਰੂਰ 'ਚ 32, ਐੱਸ.ਏ.ਐੱਸ 'ਚ 77, ਗੁਰਦਾਸਪੁਰ 'ਚ 53, ਪਠਾਨਕੋਟ 'ਚ 41, ਐੱਸ.ਬੀ.ਐੱਸ 'ਚ 11, ਹੁਸ਼ਿਆਰਪੁਰ 'ਚ 11, ਤਰਨਤਾਰਨ 'ਚ 29 ਅਤੇ ਫਿਰੋਜ਼ਪੁਰ 'ਚ 7, ਫਤਿਹਗੜ੍ਹ ਸਾਹਿਬ 'ਚ 26, ਫਰੀਦਕੋਟ 'ਚ 19, ਮੋਗਾ 'ਚ 14, ਬਠਿੰਡਾ 'ਚ 49, ਕਪੂਰਥਲਾ 'ਚ 26, ਫਾਜ਼ਿਲਕਾ 'ਚ 16, ਰੋਪੜ 'ਚ 32, ਮਾਨਸਾ 'ਚ 15 ਅਤੇ ਬਰਨਾਲਾ 'ਚ 37 ਅਤੇ ਮੁਕਤਸਾਰ 'ਚ 13 ਕੇਸ ਦਰਜ ਕੀਤੇ ਗਏ ਹਨ।

ਭਾਰਗੋ ਕੈਂਪ ਤੇ ਮਾਡਲ ਟਾਊਨ ਸਮੇਤ ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਅੱਜ ਆਏ ਕੋਰੋਨਾ ਦਾ ਨਵੇਂ ਕੇਸ

Get the latest update about JALANDHAR NEWS, check out more about TRUE SCOOP NEWS, PUNJAB NEWS, NEWS IN PUNJABI & CORONA DEATH

Like us on Facebook or follow us on Twitter for more updates.