ਨੋਰਾ ਫਤੇਹੀ ਨੇ ਲੰਡਨ ਦੀਆਂ ਸੜਕਾਂ 'ਤੇ ਕੀਤਾ ਕੁਝ ਅਜਿਹਾ, ਦੇਖੋ ਵਾਇਰਲ ਵੀਡੀਓ

ਵੀਡੀਓ 'ਚ ਨੋਰਾ ਫਤੇਹੀ ਲੰਡਨ ਦੀਆਂ ਸੜਕਾਂ 'ਤੇ ਬੱਚਿਆਂ ਨੂੰ 'ਕਮੱਰੀਆ' ਗੀਤ 'ਤੇ ਡਾਂਸ ਸਿਖਾਉਂਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਨੋਰਾ ਪਹਿਲਾਂ ਛੋਟੇ-ਛੋਟੇ ਬੱਚਿਆਂ ਨੂੰ 'ਕਮੱਰੀਆ' ਗੀਤ...

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਨੋਰਾ ਫਤੇਹੀ ਹਮੇਸ਼ਾਂ ਹੀ ਆਪਣੀ ਡਾਂਸ ਵੀਡੀਓਜ਼ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਉਨ੍ਹਾਂ ਦੇ ਡਾਂਸ ਦੇ ਲੱਖਾਂ ਲੋਕ ਦੀਵਾਨੇ ਹਨ। ਉਹ ਅਕਸਰ ਆਪਣੀਆਂ ਡਾਂਸ ਵੀਡੀਓਜ਼ ਇੰਟਰਨੈੱਟ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ।


ਇਸ ਵੀਡੀਓ 'ਚ ਨੋਰਾ ਫਤੇਹੀ ਲੰਡਨ ਦੀਆਂ ਸੜਕਾਂ 'ਤੇ ਬੱਚਿਆਂ ਨੂੰ 'ਕਮੱਰੀਆ' ਗੀਤ 'ਤੇ ਡਾਂਸ ਸਿਖਾਉਂਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਨੋਰਾ ਪਹਿਲਾਂ ਛੋਟੇ-ਛੋਟੇ ਬੱਚਿਆਂ ਨੂੰ 'ਕਮੱਰੀਆ' ਗੀਤ ਦਾ ਸਟੈਪ ਸਿਖਾਉਂਦੀ ਹੈ। ਉਸ ਤੋਂ ਬਾਅਦ ਸਾਰੇ ਮਿਲ ਕੇ ਮਸਤੀ 'ਚ ਡਾਂਸ ਕਰਨ ਲੱਗਦੇ ਹਨ। ਨੋਰਾ ਫਤੇਹੀ ਦੀ ਇਸ ਕਿਊਟ ਵੀਡੀਓ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਮੌਤ ਤੋਂ ਬਾਅਦ ਵੀ ਯੂਟਿਊਬ 'ਤੇ ਟ੍ਰੈਂਡਿੰਗ 'ਚ ਛਾਏ ਸੁਸ਼ਾਂਤ, ਦੇਖੋ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਨੋਕਾ ਫਤੇਹੀ ਨੇ ਹਾਲ ਹੀ 'ਚ ਬਾਲੀਵੁੱਡ ਫਿਲਮ 'ਸਟ੍ਰੀਟ ਡਾਂਸਰ' 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਉਨ੍ਹਾਂ ਦੇ 'ਗਰਮੀ' ਗੀਤ ਨੇ ਤਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਧਮਾਲ ਮਚਾ ਕੇ ਰੱਖ ਦਿੱਤਾ। ਉੱਥੇ ਹੁਣ ਜਲਦ ਹੀ ਅਭਿਨੇਤਰੀ ਨੋਰਾ ਫਤੇਹੀ ਅਜੈ ਦੇਵਗਨ ਨਾਲ ਫਿਲਮ 'ਭੁਜ : ਦਿ ਪ੍ਰਾਈਡ ਆਫ ਇੰਡੀਆ' 'ਚ ਦਿਖਾਈ ਦੇਵੇਗੀ। ਇਸ ਫਿਲਮ 'ਚ ਵੀ ਅਭਿਨੇਤਰੀ ਆਪਣੇ ਡਾਂਸ ਨਾਲ ਕਾਫੀ ਧਮਾਲ ਮਚਾਉਣ ਵਾਲੀ ਹੈ।

ਇਸ ਨੂੰ ਦੇਖ 'ਰੋ' ਪਏ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ

Get the latest update about Street Dancer, check out more about True Scoop News, Instagram, Dance Videom London News & News In Punjabi

Like us on Facebook or follow us on Twitter for more updates.