ਕੈਨੇਡਾ 'ਚ ਮਸ਼ਹੂਰ ਪੰਜਾਬੀ ਗਾਇਕ ਸਮੇਤ ਪਾਤੜਾਂ ਦੇ ਇਸ ਨੌਜਵਾਨ ਦੀ ਹੋਈ ਦਰਦਨਾਕ ਮੌਤ, ਜਾਣੋ ਵਜ੍ਹਾ

ਕੁਝ ਦਿਨਾਂ ਪਹਿਲਾਂ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਕਾਦੀਆਂ ਦੇ ਨਜ਼ਦੀਕੀ ਪਿੰਡ ਚੱਕ ਸ਼ਰੀਫ ਦੇ ਇਕ 22 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਕੋਲ ਪੈਂਦੀ ਕਲਟਸ ਝੀਲ 'ਚ ਡੁੱਬਣ ਨਾਲ ਮੌਤ ਦੀ ਖ਼ਬਰ ਸੁਣੀ ਸੀ। ਹੁਣ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ...

ਪਾਤੜਾਂ— ਕੁਝ ਦਿਨਾਂ ਪਹਿਲਾਂ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਕਾਦੀਆਂ ਦੇ ਨਜ਼ਦੀਕੀ ਪਿੰਡ ਚੱਕ ਸ਼ਰੀਫ ਦੇ ਇਕ 22 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਕੋਲ ਪੈਂਦੀ ਕਲਟਸ ਝੀਲ 'ਚ ਡੁੱਬਣ ਨਾਲ ਮੌਤ ਦੀ ਖ਼ਬਰ ਸੁਣੀ ਸੀ। ਹੁਣ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ ਸਿੰਘ (22) ਦੀ ਬੀਤੀ ਰਾਤ ਕੈਨੇਡਾ ਵਿਖੇ ਭੇਤਭਰੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਨੇ ਉਸ ਦੇ ਪਰਿਵਾਰਕ ਮੈਂਬਰਾਂ 'ਚ ਮਾਤਮ ਪਸਾਰ ਦਿੱਤਾ ਹੈ। ਇਸੇ ਤਰ੍ਹਾਂ ਮਹਿਲ ਕਲਾਂ ਦੇ ਪਿੰਡ ਕੁਰੜ ਦੇ ਨੌਜਵਾਨ ਤੇ ਗੀਤਕਾਰ ਗੁਰਿੰਦਰ ਸਰਾ ਦੀ ਵੀ ਕੈਨੇਡਾ ਵਿੱਚ ਮੌਤ ਹੋ ਗਈ। ਇਸ ਤਰ੍ਹਾਂ ਇਕ ਹਫਤੇ 'ਚ ਕੈਨੇਡਾ 'ਚ ਰੋਜ਼ੀ-ਰੋਟੀ ਕਮਾਉਣ ਗਏ 3 ਪੰਜਾਬੀ ਨੌਜਵਾਨਾਂ ਦੀ ਮੌਤ ਨੇ ਹੈਰਾਨੀ 'ਚ ਪਾ ਦਿੱਤਾ ਹੈ।

ਮਾਪਿਆਂ ਦੇ ਕਮਾਊ ਪੁੱਤ ਨਾਲ ਕੈਨੇਡਾ 'ਚ ਵਾਪਰੀ ਰੂਹ ਕੰਬਾਊ ਘਟਨਾ

ਹਰਮਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਤੇ ਤਾਇਆ ਕੈਪਟਨ ਪਰਮਜੀਤ ਸਿੰਘ ਨੇ ਕਿਹਾ ਕਿ ਹਰਮਿੰਦਰ ਸਿੰਘ ਸਾਲ 2017 ਵਿਚ ਕੰਪਿਊਟਰ ਦੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਅਤੇ ਪੜ੍ਹਾਈ ਪੂਰੀ ਹੋਣ ਉਪਰੰਤ ਉਸ ਨੇ ਪੀ.ਆਰ ਅਪਲਾਈ ਕਰ ਦਿੱਤੀ ਸੀ। ਉਸ ਦਾ ਰੋਜ਼ਾ ਪਰਿਵਾਰ ਨੂੰ ਫੋਨ ਆਉਂਦਾ ਸੀ ਤੇ ਉਸ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ ਪਰ ਬੀਤੀ ਰਾਤ ਕੈਨੇਡਾ ਪੁਲੀਸ ਦੇ ਅਧਿਕਾਰੀ ਦਾ ਫੋਨ ਆਇਆ ਕਿ ਲੜਕੇ ਨੇ ਆਤਮ-ਹੱਤਿਆ ਕਰ ਲਈ ਹੈ, ਜਿਸ 'ਤੇ ਪਰਿਵਾਰ ਨੂੰ ਵਿਸ਼ਵਾਸ ਨਾ ਹੋਇਆ ਤਾਂ ਕੈਨੇਡਾ ਵਿਖੇ ਲੜਕੇ ਦੇ ਦੋਸਤਾਂ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਹਰਮਿੰਦਰ ਦੀ ਮੌਤ ਹੋ ਗਈ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਪੀੜਤ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਜਲਦੀ ਤੋਂ ਜਲਦੀ ਮੰਗਵਾਈ ਜਾਵੇ।

ਜਲੰਧਰ ਦੇ ਸਿੱਕਾ ਹਸਪਤਾਲ ਦੇ ਡਾਕਟਰ ਨੂੰ ਹੋਇਆ ਕੋਰੋਨਾ, ਸਟਾਫ 'ਚ ਫੈਲੀ ਦਹਿਸ਼ਤ

ਇਸੇ ਦੌਰਾਨ ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਗੁਰਿੰਦਰ ਸਰਾ (30) ਦੀ ਕੈਨੇਡਾ 'ਚ ਮੌਤ ਹੋ ਗਈ ਹੈ। ਕੁਲਵਿੰਦਰ ਬਿੱਲਾ ਵੱਲੋਂ ਗਾਏ 'ਗੁੱਤ ਨਾਰ ਦੀ' ਜਦਕਿ ਸਿੱਪੀ ਗਿੱਲ ਵੱਲੋਂ ਗਾਏ 'ਰੈੱਡ ਲੀਫ਼' ਅਤੇ 'ਸਰਦਾਰ' ਜਿਹੇ ਮਕਬੂਲ ਗੀਤਾਂ ਦੇ ਰਚੇਤਾ ਗੀਤਕਾਰ ਤੇ ਮਾਪਿਆਂ ਦੇ ਇਕਲੌਤੇ ਪੁੱਤਰ ਗੁਰਿੰਦਰ ਸਿੰਘ ਸਰਾ ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਤਕਰੀਬਨ ਡੇਢ ਸਾਲ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ, ਜੋ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ, ਕੋਲ ਐਡਮਿੰਟਨ ਚਲਾ ਗਿਆ ਸੀ। ਕੁੱਝ ਦਿਨ ਪਹਿਲਾਂ ਉਸ ਨੂੰ ਦੌਰਾ ਪਿਆ ਤੇ ਹਸਪਤਾਲ ਵਿੱਚ ਦਾਖਲ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Get the latest update about Canada News, check out more about True Scoop News, Punjab News, News In Punjabi & Punjabi Youth Death In Canada

Like us on Facebook or follow us on Twitter for more updates.