ਤਸਵੀਰਾਂ ਰਾਹੀਂ ਦੇਖੋ ਰਾਮ ਮੰਦਰ ਦਾ ਭੂਮੀ ਪੂਜਨ, ਰਾਮ ਲੱਲਾ ਦੇ ਦਰਸ਼ਨ ਕਰਨ ਵਾਲੇ ਮੋਦੀ ਬਣੇ ਪਹਿਲੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੋਧਿਆ 'ਚ 12 ਵੱਜ ਕੇ 44 ਮਿੰਟ 8 ਸੈਕਿੰਡ 'ਤੇ ਸ਼ੁੱਭ ਮਹੂਰਤ 'ਚ ਰਾਮ ਮੰਦਰ ਦੀ ਨੀਂਹ ਰੱਖੀ। ਇਸ ਤੋਂ ਪਹਿਲਾਂ ਚਾਂਦੀ ਦੀ 9 ਸ਼ਿਲਾਵਾਂ ਦਾ ਪੂਜਨ ਕੀਤਾ...

Áï¯ÇèÁÅ— êÌèÅé î¿åðÆ éÇð¿çð î¯çÆ é¶ Áï¯ÇèÁÅ ÓÚ AB ò¾Ü Õ¶ DD Çî¿à H ÃËÇÕ¿â Óå¶ ô¹¾í îÔÈðå ÓÚ ðÅî î¿çð çÆ éÆºÔ ð¾ÖÆÍ ÇÂà 寺 êÇÔñ» Ú»çÆ çÆ I ÇôñÅò» çÅ êÈÜé ÕÆåÅ Ç×ÁÅÍ Áï¯ÇèÁÅ êÔ¹¿Ú Õ¶ Ãí 寺 êÇÔñ» À¹é·» é¶ ÔéÈîÅé×ó·Æ ÜÅ Õ¶ çðôé ÕÆå¶ Áå¶ ÁÅðåÆ À¹åÅðÆÍ î¿çð ç¶ î¹¾Ö ê¹ÜÅðÆ ÜÆêÆ îÔÅðÅÜ é¶  À¹é·» ù Ú»çÆ çÅ î¹Õà Áå¶ ×ÇÔä¶ í¶à ÕÆå¶Í ÇÂà 寺 ìÅÁç î¯çÆ é¶ ðÅî ñ¾ñÅ ç¶ çðôé ÕÆå¶Í À¹Ô ðÅî ñ¾ñÅ ç¶ çðôé Õðé òÅñ¶ êÇÔñ¶ êÌèÅé î¿åðÆ ìä ׶ ÔéÍ À¹é·» é¶ ðÅî ñ¾ñÅ î¿çð ÓÚ Áå¶ î¿Ú Óå¶ ÃÅôà»× êÌäÅî ÕÆåÅÍ úèð çÈܶ êÅö ôÇÔð ÓÚ À¹åÃò òð×Å îÅÔ½ñ þÍ ôÇÔð ÓÚ Ü×·Å-Ü×·Å ðÅî ç¶ ×Æå» ×ƶ ÜÅ ðÔ¶ ÔéÍ ਨਰਿੰਦਰ ਮੋਦੀ ਇਸ ਖ਼ਾਸ ਮੌਕੇ ਆਪਣੇ ਸੰਬੋਧਨ 'ਚ ਕਹੀਆਂ ਇਹ ਵੱਡੀਆਂ ਗੱਲ੍ਹਾਂ—

<< 
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਲਾਂ ਤੋਂ ਟੈਂਟ ਤੇ ਬੋਰੀ 'ਤੇ ਰਹਿਣ ਵਾਲੇ ਸਾਡੇ ਰਾਮਲੱਲਾ ਲਈ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਟੁੱਟਣਾ ਤੇ ਮੁੜ ਖੜ੍ਹੇ ਹੋਣਾ, ਰਾਮ ਜਨਮ ਭੂਮੀ ਸਦੀਆਂ ਤੋਂ ਚੱਲ ਰਹੀ, ਇਸ ਦਖਲਅੰਦਾਜ਼ੀ ਤੋਂ ਮੁਕਤ ਹੋ ਗਈ ਹੈ।

<<  ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਮੰਦਰ ਲਈ ਅੰਦੋਲਨ ਵਿੱਚ ਸਮਰਪਣ, ਬਲੀਦਾਨ, ਸੰਘਰਸ਼ ਦੇ ਨਾਲ ਸੰਕਲਪ ਵੀ ਸੀ ਜਿਨ੍ਹਾਂ ਦੀ ਕੁਰਬਾਨੀ, ਬਲੀਦਾਨ ਤੇ ਸੰਘਰਸ਼ ਕਰਕੇ ਅੱਜ ਇਹ ਸੁਫਨਾ ਪੂਰਾ ਹੋ ਰਿਹਾ ਹੈ, ਜਿਨ੍ਹਾਂ ਦੀ ਤਪੱਸਿਆ ਰਾਮ ਮੰਦਰ ਵਿੱਚ ਨੀਂਹ ਵਜੋਂ ਜੁੜੀ ਹੋਈ ਹੈ, ਮੈਂ ਅੱਜ ਉਨ੍ਹਾਂ ਸਾਰੇ ਲੋਕਾਂ ਨੂੰ ਮੱਥਾ ਟੇਕਦਾ ਹਾਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।

<<  ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਲਾਮੀ ਦੇ ਦੌਰ ਵਿੱਚ ਆਜ਼ਾਦੀ ਦੀ ਲਹਿਰ ਸੀ। 15 ਅਗਸਤ ਦਾ ਦਿਨ ਉਸ ਅੰਦੋਲਨ ਤੇ ਸ਼ਹੀਦਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ। ਉਸੇ ਤਰ੍ਹਾਂ ਪੀੜ੍ਹੀਆਂ ਨੇ ਕਈ ਸਦੀਆਂ ਤੋਂ ਰਾਮ ਮੰਦਰ ਲਈ ਕੋਸ਼ਿਸ਼ ਕੀਤੀ। ਅੱਜ ਦਾ ਦਿਨ ਉਸ ਤ੍ਰਿਪਤੀ ਦਾ ਪ੍ਰਤੀਕ ਹੈ।

<<  ਰਾਮ ਸਾਡੇ ਮਨ ਵਿੱਚ ਰਹਿੰਦੇ ਹਨ, ਸਾਡੇ ਅੰਦਰ ਘੁਲੇ-ਮਿਲੇ ਹੋਏ ਹਨ। ਜੇ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਪ੍ਰੇਰਣਾ ਲਈ ਸ਼੍ਰੀ ਰਾਮ ਵੱਲ ਵੇਖਦੇ ਹਾਂ। ਤੁਸੀਂ ਭਗਵਾਨ ਰਾਮ ਦੀ ਅਦਭੁੱਤ ਸ਼ਕਤੀ ਨੂੰ ਵੇਖਦੇ ਹੋ। ਇਮਾਰਤਾਂ ਤਬਾਹ ਹੋ ਗਈਆਂ, ਹੋਂਦ ਮਿਟਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਸੀ, ਪਰ ਅੱਜ ਵੀ ਰਾਮ ਸਾਡੇ ਮਨ ਵਿੱਚ ਹੈ, ਜੋ ਸਾਡੀ ਸੱਭਿਆਚਾਰ ਦਾ ਅਧਾਰ ਹੈ।

<<  ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਆਉਣ ਤੋਂ ਪਹਿਲਾਂ ਮੈਂ ਹਨੂੰਮਾਨਗੜ੍ਹੀ ਵੇਖੀ। ਰਾਮ ਦੇ ਸਾਰੇ ਕੰਮ ਹਨੂੰਮਾਨ ਜੀ ਹੀ ਤਾਂ ਕਰਦੇ ਹਨ। ਰਾਮ ਦੇ ਆਦਰਸ਼ਾਂ ਦੀ ਕਲਯੁੱਗ ਵਿੱਚ ਰਾਖੀ ਦੀ ਜ਼ਿੰਮੇਵਾਰੀ ਵੀ ਹਨੂੰਮਾਨ ਦੀ ਹੈ। ਹਨੂੰਮਾਨ ਜੀ ਦੇ ਆਸ਼ੀਰਵਾਦ ਨਾਲ ਸ਼੍ਰੀ ਰਾਮ ਮੰਦਰ ਭੂਮੀ ਪੂਜਨ ਦਾ ਇਹ ਸਮਾਗਮ ਆਰੰਭ ਹੋ ਗਿਆ ਹੈ।

<<  ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੰਦਰ ਦੀ ਉਸਾਰੀ ਤੋਂ ਬਾਅਦ ਨਾ ਸਿਰਫ ਅਯੁੱਧਿਆ ਦੀ ਮਹਾਨਤਾ ਵਧੇਗੀ, ਇਸ ਖੇਤਰ ਦੀ ਸਮੁੱਚੀ ਆਰਥਿਕਤਾ ਵਿੱਚ ਵੀ ਤਬਦੀਲੀ ਆਵੇਗੀ। ਇੱਥੇ ਹਰ ਖੇਤਰ ਵਿੱਚ ਨਵੇਂ ਮੌਕੇ ਪੈਦਾ ਹੋਣਗੇ, ਹਰ ਖੇਤਰ ਵਿੱਚ ਮੌਕੇ ਵਧਣਗੇ। ਸੋਚੋ ਪੂਰੀ ਦੁਨੀਆਂ ਤੋਂ ਲੋਕ ਇੱਥੇ ਆਉਣਗੇ, ਸਾਰੀ ਦੁਨੀਆ ਭਗਵਾਨ ਰਾਮ ਤੇ ਮਾਂ ਜਾਨਕੀ ਦੇਖਣ ਆਉਣਗੇ।

<<  ਰਾਮ ਮੰਦਰ ਬਣਾਉਣ ਦੀ ਇਹ ਪ੍ਰਕ੍ਰਿਆ ਰਾਸ਼ਟਰ ਨੂੰ ਜੋੜਨ ਦੀ ਪਹਿਲ ਹੈ। ਇਹ ਤਿਉਹਾਰ ਵਿਸ਼ਵਾਸ ਨੂੰ ਮੌਜੂਦਾ ਨਾਲ ਜੋੜਨਾ, ਨਰ ਨੂੰ ਨਾਰਾਇਣ ਨਾਲ ਜੋੜਨਾ, ਲੋਕ ਨੂੰ ਵਿਸ਼ਵਾਸ ਨਾਲ ਜੋੜਨਾ, ਵਰਤਮਾਨ ਨੂੰ ਅਤੀਤ ਨਾਲ ਜੋੜਨਾ ਤੇ ਆਪਣੇ ਆਪ ਨੂੰ ਸੰਸਕਾਰਾਂ ਨਾਲ ਜੋੜਣ ਦਾ ਹੈ।

<<  ਕੋਰੋਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਬਣਾਈਆਂ ਸਥਿਤੀਆਂ ਕਰਕੇ ਭੂਮੀ ਪੂਜਨ ਦਾ ਇਹ ਪ੍ਰੋਗਰਾਮ ਕਈ ਨਿਯਮਾਂ ਵਿੱਚ ਹੋ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਣ ਨੂੰ ਉਦੋਂ ਵੀ ਅਨੁਭਵ ਕੀਤਾ ਸੀ ਜਦੋਂ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫੈਸਲਾ ਦਿੱਤਾ ਸੀ।

<<  ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਦਾ ਕੋਈ ਪੱਖ ਅਜਿਹਾ ਨਹੀਂ ਹੈ ਜਿੱਥੇ ਸਾਡਾ ਰਾਮ ਪ੍ਰੇਰਨਾ ਨਹੀਂ ਦਿੰਦਾ। ਭਾਰਤ ਵਿੱਚ ਅਜਿਹੀ ਕੋਈ ਭਾਵਨਾ ਨਹੀਂ ਜਿਸ ਵਿੱਚ ਭਗਵਾਨ ਰਾਮ ਪ੍ਰਤੀਬਿੰਬਤ ਨਾ ਹੋਣ। ਰਾਮ ਭਾਰਤ ਦੀ ਆਸਥਾ ਵਿਚ ਹੈ, ਰਾਮ ਭਾਰਤ ਦੇ ਆਦਰਸ਼ਾਂ ਵਿੱਚ ਹਨ। ਬ੍ਰਹਮਤਾ ਵਿੱਚ ਰਾਮ ਹੈ, ਭਾਰਤ ਦੇ ਦਰਸ਼ਨ ਵਿੱਚ ਰਾਮ ਹੈ।

<<  ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸ਼੍ਰੀ ਰਾਮ ਦੇ ਨਾਂ ਦੀ ਤਰ੍ਹਾਂ ਅਯੁੱਧਿਆ ਵਿਚ ਬਣਿਆ ਇਹ ਵਿਸ਼ਾਲ ਰਾਮ ਮੰਦਰ ਭਾਰਤੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਦਰਸਾਏਗਾ। ਮੇਰਾ ਮੰਨਣਾ ਹੈ ਕਿ ਇੱਥੇ ਬਣਨ ਵਾਲਾ ਰਾਮ ਮੰਦਰ ਸਾਰੀ ਮਨੁੱਖਤਾ ਨੂੰ ਸਦਾ ਲਈ ਪ੍ਰੇਰਿਤ ਕਰੇਗਾ।


Get the latest update about National News, check out more about Ayodhya Ram Mandir, Narendra Modi, Ram Temple & Janma bhoomi Pujan

Like us on Facebook or follow us on Twitter for more updates.