ਕੁਝ ਅਜਿਹਾ ਨਜ਼ਰ ਆਵੇਗਾ ਅਯੋਧਿਆ ਦਾ 'ਰਾਮ ਮੰਦਰ', ਦੇਖੋ ਲੇਟੈਸਟ ਤਸਵੀਰਾਂ

ਅਯੋਧਿਆ 'ਚ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵਾਨ ਰਾਮ ਦੇ ਮੰਦਰ ਦਾ ਭੂਮੀ ਪੂਜਨ ਕਰਨਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਮ ਮੰਦਰ ਦੇ ਮਾਡਲ ਦੀਆਂ ਤਸਵੀਰਾਂ ਸਾਹਮਣੇ...

ਅਯੋਧਿਆ— ਅਯੋਧਿਆ 'ਚ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵਾਨ ਰਾਮ ਦੇ ਮੰਦਰ ਦਾ ਭੂਮੀ ਪੂਜਨ ਕਰਨਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਮ ਮੰਦਰ ਦੇ ਮਾਡਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 161 ਫੁੱਟ ਉੱਚੇ ਰਾਮ ਮੰਦਰ 'ਚ 5 ਮੰਡਪ ਅਤੇ ਇਕ ਮੁੱਖ ਸ਼ਿਖਰ ਹੈ। ਦਾਅਵਾ ਹੈ ਕਿ ਅਯੋਧਿਆ ਦੇ ਹਰ ਕੋਨੇ ਤੋਂ ਇਹ ਮੰਦਰ ਦਿਸੇਗਾ। ਸਾਲ 1989 'ਚ ਰਾਮ ਮੰਦਰ ਦਾ ਮਾਡਲ ਬਣਾਇਆ ਗਿਆ ਸੀ, ਜਿਸ 'ਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟ੍ਰਸੱਟ ਨੇ ਬਦਲਾਅ ਕੀਤਾ ਹੈ। ਇਹ ਮੰਦਰ ਸਾਢੇ ਤਿੰਨ ਸਾਲ 'ਚ ਬਣ ਕੇ ਤਿਆਰ ਹੋਵੇਗਾ।

ਰੈੱਸਟੋਰੈਂਟ 'ਚ ਬੜੇ ਚਾਅਵਾਂ ਨਾਲ ਮੰਗਵਾਇਆ 'ਵੜਾ ਸਾਂਬਰ', ਪਰੋਸੇ ਜਾਣ 'ਤੇ ਸ਼ਖਸ ਦੇ ਉੱਡੇ ਹੋਸ਼!!

ਰਾਮ ਮੰਦਰ ਦਾ ਨਕਸ਼ਾ ਤਿਆਰ ਕਰਨ ਵਾਲੇ ਚੀਫ ਆਰਕੀਟੈਕਟ ਸੋਮਪੁਰਾ ਦੇ ਬੇਟੇ ਨਿਖਿਲ ਸੋਮਪੁਰਾ ਨੇ ਦੱਸਿਆ ਕਿ ਮੰਦਰ ਦੇ ਕੋਲ੍ਹ 70 ਏਕੜ ਜ਼ਮੀਨ ਹੋਵੇਗੀ ਪਰ ਮੰਦਰ 3 ਏਕੜ 'ਚ ਹੀ ਬਣੇਗਾ। ਬਾਕੀ 65 ਏਕੜ ਦੀ ਜ਼ਮੀਨ 'ਤੇ ਮੰਦਰ ਪਰਿਸਰ (ਕੰਪਲੈਕਸ) ਦਾ ਵਿਸਥਾਰ ਕੀਤਾ ਜਾਵੇਗਾ।

ਅਯੋਧਿਆ 'ਚ ਭੂਮੀ ਪੂਜਨ ਤੋਂ ਪਹਿਲਾਂ ਕੋਰੋਨਾ ਦੀ ਦਸਤਕ, ਪੂਜਾਰੀ ਸਮੇਤ 16 ਪੁਲਸ ਕਰਮਚਾਰੀ ਸੰਕ੍ਰਮਿਤ

ਇਕ ਅਨੁਮਾਨ ਮੁਤਾਬਕ ਮੰਦਰ 'ਚ ਇਕ ਦਿਨ 'ਚ ਇਕ ਲੱਖ ਰਾਮ ਭਗਤ ਪਹੁੰਚ ਸਕਨਗੇ। ਇਸੇ ਨੂੰ ਧਿਆਨ 'ਚ ਰੱਖ ਕੇ ਮੰਦਰ ਦੇ ਮਾਡਲ 'ਚ ਬਦਲਾਅ ਕੀਤਾ ਗਿਆ ਹੈ।

ਦੇਖੋ ਕਿਵੇਂ ਸਾੜ੍ਹੀ ਪਾ ਕੇ ਰੋਬੋਟ ਨੇ ਲੋਕਾਂ ਦੇ ਹੱਥ ਕੀਤੇ ਸੈਨੇਟਾਈਜ਼, ਵੀਡੀਓ ਕਾਫੀ ਦਿਲਚਸਪ

ਪਹਿਲਾਂ ਮੰਦਰ 'ਚ 2 ਗੁਬੰਦ ਬਣਨੇ ਸਨ। ਮੂਲ ਮਾਡਲ 'ਚ ਬਿਨਾਂ ਪਰਿਵਰਤਨ ਕੀਤੇ ਇਨ੍ਹਾਂ ਨੂੰ ਪੰਜ ਕਰ ਦਿੱਤਾ ਹੈ। ਗਰਭਗ੍ਰਹਿ ਤੋਂ 200 ਫੁੱਟ ਹੇਠਾਂ ਦੀ ਮਿੱਟੀ ਦਾ ਸਰਵੇਖਣ ਕੀਤਾ ਗਿਆ ਸੀ, ਜਿਸ ਜਗ੍ਹਾ ਮਿੱਟੀ ਮੰਦਰ ਦਾ ਭਾਰ (ਵਜ਼ਨ) ਸਹਿਣ 'ਚ ਕਮਜ਼ੋਰੀ ਮਿਲੇਗੀ। ਉਸ ਦੇ ਅੱਗੇ ਤੱਕ ਮੰਦਰ ਦੇ ਆਧਾਰ ਦਾ ਪਲੈਟਫਾਰਮ ਵਧਾਇਆ ਜਾਵੇਗਾ।

ਕਲਯੁੱਗ ਦਾ ਵਹਿਸ਼ੀ ਪਿਤਾ, ਤੰਤਰ ਸਿੱਧੀ ਲਈ ਖੁਦ ਦੇ ਹੀ ਬੱਚਿਆਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

ਮੰਦਰ 'ਚ ਸਿੰਘਦੁਆਰ, ਰੰਗ ਮੰਡਪ, ਨ੍ਰੀਤਯ ਮੰਡਲ, ਪੂਜਾ ਘਰ ਅਤੇ ਗਰਭਗ੍ਰਹਿ ਦੇ 'ਤੇ ਪੰਜਾਂ ਗੁਬੰਦ ਬਣਨਗੇ। ਸ਼ਿਲਾਪੂਜਨ ਤੋਂ ਬਾਅਦ ਮਸ਼ੀਨਾਂ ਲਗਾ ਕੇ ਨੀਂਹ ਖੁਦਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਮੰਦਰ ਦੇ ਫਰਸ਼ 'ਚ ਸੰਗਮਰਮਰ ਲਗਾਇਆ ਜਾਵੇਗਾ। ਇਹ ਮੰਦਰ ਲਗਭਗ 318 ਪਿੱਲਰ 'ਤੇ ਖੜ੍ਹਾ ਹੋਵੇਗਾ।

ਪਿਆਸੀ ਗਲਿਹਰੀ ਨੂੰ ਸ਼ਖਸ ਦੇ ਹੱਥ 'ਚ ਦਿਸੀ ਪਾਣੀ ਦੀ ਬੋਤਲ, ਹੱਥ ਚੁੱਕ ਮੰਗਿਆ ਅਤੇ ਫਿਰ...

ਇਹ ਨਾਗਰ ਸ਼ੈਲੀ 'ਚ ਬਣਾ ਅਸ਼ਟਕੋਣੀਯ ਮੰਦਰ ਹੋਵੇਗਾ। ਇਸ 'ਚ ਭਗਵਾਨ ਰਾਮ ਦੀ ਮੂਰਤੀ ਅਤੇ ਰਾਮ ਦਰਬਾਰ ਹੋਵੇਗਾ। ਮੁੱਖ ਮੰਦਰ ਦੇ ਅੱਗੇ-ਪਿੱਛੇ ਸੀਤਾ, ਲਕਸ਼ਮਣ, ਭਰਤ ਅਤੇ ਭਗਵਾਨ ਗਣੇਸ਼ ਦੇ ਮੰਦਰ ਹੋਣਗੇ। ਮੰਦਰ ਨਿਰਮਾਣ ਲਈ ਰਾਮ ਜਨਮਭੂਮੀ ਨਿਆਸ ਅਤੇ ਵਿਸ਼ਵ ਹਿੰਦੂ ਪਰਿਸ਼ਦ ਵਲੋਂ ਪੱਥਰਾਂ ਨੂੰ ਮੰਗਵਾਉਣ ਅਤੇ ਤਰਾਸ਼ਣ ਦਾ ਕੰਮ ਸਤੰਬਰ 1990 'ਚ ਸ਼ੁਰੂ ਕੀਤਾ ਗਿਆ ਸੀ।

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ ਆਖਿਰ ਕੌਣ ਹੈ ਜ਼ਿੰਮਦਾਰ?

70 ਏਕੜ ਭੂਮੀ 'ਚ ਤਿੰਨ ਏਕੜ 'ਚ ਮੰਦਰ ਅਤੇ ਕਾਰੀਡੋਰ ਬਣੇਗਾ। ਇਸ ਤੋਂ ਇਲਾਵਾ 67 ਏਕੜ ਭੂਮੀ 'ਚ ਕਈ ਮਿਊਜ਼ੀਅਮ, ਮਾਤਾ ਸੀਤਾ, ਲਕਸ਼ਮਣ, ਭਰਤ ਅਤੇ ਭਗਵਾਨ ਗਣੇਸ਼ ਦੇ ਮੰਦਰ ਬਣਨਗੇ। ਪੂਰਾ ਪਰਿਸਰ ਹਰਾ-ਭਰਿਆ ਹੋਵੇਗਾ।

Get the latest update about True Scoop News, check out more about News In Punjabi, Uttar Pradesh News, Ram Temple & Ayodhya Ram Mandir Model

Like us on Facebook or follow us on Twitter for more updates.