Bigg Boss ਦੇ ਘਰ ਇਸ ਵਾਰ ਰਾਮਾਨੰਦ ਸਾਗਰ ਦੀ ਪੋਤੀ ਬਿਖੇਰੇਗੀ ਹੌਟਨੈੱਸ ਦੇ ਜਲਵੇ

ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 14' ਦਾ ਪਹਿਲਾ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ। ਇਸ ਦੇ ਨਾਲ ਇਹ ਸਾਫ ਹੋ ਚੁੱਕਾ ਹੈ ਕਿ ਸੀਜ਼ਨ 14 ਵੀ ਸਲਮਾਨ ਖਾਨ ਹੀ ਹੋਸਟ ਕਰਨਗੇ। ਸ਼ੋਅ ਦੇ ਮੁਕਾਬਲੇਬਾਜ਼ ਨੂੰ ਲੈ ਕੇ ਹੁਣ ਤੱਕ...

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 14' ਦਾ ਪਹਿਲਾ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ। ਇਸ ਦੇ ਨਾਲ ਇਹ ਸਾਫ ਹੋ ਚੁੱਕਾ ਹੈ ਕਿ ਸੀਜ਼ਨ 14 ਵੀ ਸਲਮਾਨ ਖਾਨ ਹੀ ਹੋਸਟ ਕਰਨਗੇ। ਸ਼ੋਅ ਦੇ ਮੁਕਾਬਲੇਬਾਜ਼ ਨੂੰ ਲੈ ਕੇ ਹੁਣ ਤੱਕ ਕਈ ਸੈਲੇਬਸ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਸ ਲਿਸਟ 'ਚ ਹੁਣ ਸੋਸ਼ਲ ਮੀਡੀਆ ਸੈਂਸੇਸ਼ਨ ਅਤੇ ਆਪਣੀ ਗਲੈਮਰਸ ਅਦਾਵਾਂ ਲਈ ਫੇਮਸ ਸਾਕਸ਼ੀ ਚੋਪੜਾ ਦਾ ਨਾਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਾਕਸ਼ੀ ਚੋਪੜਾ ਰਾਮਾਇਣ ਨੂੰ ਬਣਾਉਣ ਵਾਲੇ ਰਾਮਾਨੰਦ ਸਾਗਰ ਦੀ ਪੋਤੀ ਹੈ। ਖਬਰਾਂ ਮੁਤਾਬਕ ਸਾਕਸ਼ੀ ਨੂੰ ਬਿੱਗ ਬੌਸ 2020 ਲਈ ਅਪ੍ਰੋਚ ਕੀਤਾ ਗਿਆ ਹੈ। ਹਾਲਾਂਕਿ ਹਾਲੇ ਸਾਕਸ਼ੀ ਵਲੋਂ ਕੋਈ ਕਨਫਰਮੇਸ਼ਨ ਨਹੀਂ ਦਿੱਤੀ ਗਈ ਹੈ। ਸਾਕਸ਼ੀ ਦੇ ਬਿੱਗ ਬੌਸ 'ਚ ਆਉਣ ਨਾਲ ਰਿਐਲਿਟੀ ਸ਼ੋਅ 'ਚ ਗਲੈਮਰ ਦਾ ਤੜਕਾ ਲੱਗੇਗਾ।

ਅੱਧੀ ਰਾਤ ਨੂੰ ATM 'ਚੋਂ ਨਿਕਲੀ ਸ਼ਹਿਨਾਜ਼, ਸੜਕ ਵਿਚਕਾਰ ਰੋਕ ਕੇ ਪ੍ਰਸ਼ੰਸਕ ਨੇ ਆਖ ਦਿੱਤੀ ਇਹ ਗੱਲ੍ਹ!!

ਸਾਕਸ਼ੀ ਅਤੇ ਬਿੱਗ ਬੌਸ ਦੇ ਫੈਨਜ਼ ਉਨ੍ਹਾਂ ਨੂੰ ਸ਼ੋਅ 'ਚ ਦੇਖਣ ਲਈ ਐਕਸਾਈਟੇਡ ਹਨ। ਉਂਝ ਇਸ ਤੋਂ ਪਹਿਲਾਂ ਵੀ ਸਾਕਸ਼ੀ ਦੇ ਬਿੱਗ ਬੌਸ 'ਚ ਆਉਣ ਦੀਆਂ ਖ਼ਬਰਾਂ ਆਈਆਂ ਸਨ ਪਰ ਇਹ ਚਰਚਾਵਾਂ ਸਿਰਫ ਅਫਵਾਹ ਸਿੱਧ ਹੋਈ ਸੀ। ਸ਼ੋਅ 'ਚ ਸਾਕਸ਼ੀ ਦੇ ਨਾ ਦਿਸਣ 'ਤੇ ਉਨ੍ਹਾਂ ਦੇ ਫੈਨਜ਼ ਨਿਰਾਸ਼ ਵੀ ਹੋਏ ਸਨ। ਸਾਕਸ਼ੀ ਆਪਣੀ ਬੋਲਡ ਅਤੇ ਬਿਊਟੀਫੁੱਲ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਹ ਸਿੰਗਰ, ਸੌਂਗਰਾਈਟਰ ਹੈ। ਉਨ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਕਾਫੀ ਵਧੀਆਂ ਫੈਨ ਫਾਲੋਇੰਗ ਹੈ। ਖ਼ਬਰਾਂ ਹਨ ਕਿ ਉਹ ਆਰੀਜਨਲ ਮਿਊਜ਼ਿਕ 'ਤੇ ਕੰਮ ਕਰ ਰਹੀ ਹੈ। ਸਾਕਸ਼ੀ ਦਾ ਇੰਸਟਾਗ੍ਰਾਮ ਉਨ੍ਹਾਂ ਦੀਆਂ ਬੋਲਡ ਫੋਟੋਜ਼ ਨਾਲ ਭਰਿਆ ਹੋਇਆ ਹੈ। ਸਾਕਸ਼ੀ ਨੇ ਇੰਸਟਾ 'ਤੇ ਬਿਕਲੀ, ਟੌਪਲੈੱਸ ਫੋਟੋਜ਼ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਅਤੇ ਸ਼ੇਅਰ ਕੀਤਾ ਜਾਂਦਾ ਹੈ।

ਮੀਕਾ ਨੇ ਬਾਦਸ਼ਾਹ 'ਤੇ ਕੱਸਿਆ ਤੰਜ, ਕਿਹਾ— ਲੋਕ ਫਾਲੋਅਰਜ਼ ਖਰੀਦ ਮਸ਼ਹੂਰ ਹੋਏ, ਹਾਏ ਮੈਂ ਪਿੱਛੇ ਰਹਿ ਗਿਆ...

Get the latest update about Ramanand Sagar, check out more about True Scoop News, Bigg Boss 14, Sakshi Chopra Hot Pics & Salman Khan

Like us on Facebook or follow us on Twitter for more updates.