'ਰਾਮ ਮੰਦਰ' ਤੋਂ ਬੌਖਲਾਇਆ ਪਾਕਿ, 'ਕਸ਼ਮੀਰ' ਦਾ ਜ਼ਿਕਰ ਕਰਦਿਆਂ ਦਿੱਤਾ ਵੱਡਾ ਬਿਆਨ

ਅਯੋਧਿਆ 'ਚ ਅੱਜ (ਬੁੱਧਵਾਰ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਲਈ ਭੂਮੀ ਪੂਜਨ ਕੀਤਾ। ਇਸ 'ਤੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਮਰਾਨ ਖਾਨ ਸਰਕਾਰ 'ਚ...

ਇਸਲਾਮਾਬਾਦ— ਅਯੋਧਿਆ 'ਚ ਅੱਜ (ਬੁੱਧਵਾਰ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਲਈ ਭੂਮੀ ਪੂਜਨ ਕੀਤਾ। ਇਸ 'ਤੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਮਰਾਨ ਖਾਨ ਸਰਕਾਰ 'ਚ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਫਿਰਕੂ ਕਰਾਰ ਦਿੱਤਾ ਹੈ। ਰਸ਼ੀਦ ਨੇ ਇਕ ਬਿਆਨ 'ਚ ਕਿਹਾ—ਭਾਰਤ ਹੁਣ ਰਾਮ ਨਗਰ ਹੋ ਗਿਆ ਹੈ। ਉੱਥੇ ਸੈਕਊਲਿਜ਼ਮ ਨਹੀਂ ਰਿਹਾ। ਅਯੋਧਿਆ ਮਾਮਲੇ 'ਚ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਰਾਮ ਮੰਦਰ ਦੇ ਪੱਖ 'ਚ ਆਇਆ ਸੀ, ਉਸ ਸਮੇਂ ਵੀ ਰਸ਼ੀਦ ਨੇ ਕੁਝ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਸੀ। ਉਸ ਸਮੇਂ ਰਸ਼ੀਦ ਨੇ ਕਿਹਾ ਸੀ ਕਿ ਭਾਰਤ 'ਚ ਹੁਣ ਹਿੰਦੂਵਾਦੀ ਤਾਕਤਾਂ ਹਾਵੀ ਹੋ ਗਈਆਂ ਹਨ।

ਸ਼੍ਰੀਰਾਮ ਦਾ ਹਿੰਦੂ ਧਰਮ
ਮੰਗਲਵਾਰ ਨੂੰ ਇਕ ਬਿਆਨ 'ਚ ਇਮਰਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਭਾਰਤ 'ਚ ਸੈਕਿਊਲਿਜ਼ਮ 'ਤੇ ਹੀ ਸਵਾਲ ਉੱਠਾ ਦਿੱਤੇ। ਕਿਹਾ— ਭਾਰਤ ਹੁਣ ਰਾਮ ਨਗਰ 'ਚ ਤਬਦੀਲ ਹੋ ਚੁੱਕਾ ਹੈ। ਉੱਥੇ ਫਿਰਕੂਪ੍ਰਸਤੀ ਵੱਧ ਰਹੀ ਹੈ ਅਤੇ ਧਰਮ ਨਿਰਪੱਖ ਭਾਵ ਸੈਕਿਊਲਿਜ਼ਮ ਖਤਮ ਹੋ ਰਿਹਾ ਹੈ। ਸਾਫ ਤੌਰ 'ਤੇ ਕਹਾਂ ਤਾਂ ਭਾਰਤ ਹੁਣ ਸੈਕਿਊਲਰ ਰਿਹਾ ਹੀ ਨਹੀਂ। ਉੱਥੇ ਘੱਟ ਗਿਣਤੀਆਂ ਨੂੰ ਮੁਸ਼ਕਿਲ ਹੋ ਰਹੀ ਹੈ। ਭਾਰਤ ਹੁਣ ਸ਼੍ਰੀਰਾਮ ਦੇ ਹਿੰਦੂ ਧਰਮ 'ਚ ਢੱਲ ਚੁੱਕਾ ਹੈ।

ਕਸ਼ਮੀਰ ਦਾ ਵੀ ਜ਼ਿਕਰ
ਰਸ਼ੀਦ ਕਸ਼ਮੀਰ ਦਾ ਰਾਗ ਅਲਾਪਣ ਤੋਂ ਵੀ ਪਿੱਛੇ ਨਹੀਂ ਰਹੇ। ਇਹ ਸੰਯੋਗ ਹੀ ਹੈ ਕਿ ਜਿਸ ਦਿਨ ਮੋਦੀ ਰਾਮ ਮੰਦਰ ਦਾ ਭੂਮੀ ਪੂਜਨ ਕਰਨਗੇ। ਉਸੇ ਦਿਨ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਹੋਏ ਇਕ ਸਾਲ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ 5 ਅਗਸਤ ਨੂੰ ਵੀ ਧਾਰਾ 370 ਹਟਾਇਆ ਸੀ। ਇਸ ਦੇ ਨਾਲ ਹੀ ਕਸ਼ਮੀਰ ਦਾ ਸਪੈਸ਼ਲ ਸਟੇਟਸ ਵੀ ਖਤਮ ਹੋ ਗਿਆ ਸੀ। ਰਸ਼ੀਦ ਨੇ ਕਿਹਾ— ਪਾਕਿਸਤਾਨ ਦੇ ਮੁਸਲਮਾਨ ਕਸ਼ਮੀਰੀਆਂ ਨਾਲ ਖੜ੍ਹੇ ਹਨ। ਭਾਰਤ ਉਨ੍ਹਾਂ ਨੂੰ ਇਹ ਤੈਅ ਕਰਨ ਦਾ ਮੌਕਾ ਦੇਵੇ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੇ ਹਨ।

Get the latest update about Imran Khan, check out more about International News, Ram Nagar, Sheikh Rasheed Ahmad & Pakistan News

Like us on Facebook or follow us on Twitter for more updates.