ਪਿਤਾ ਦੀ ਸੰਪਤੀ 'ਚ ਧੀਆਂ ਦੇ ਬਰਾਬਰ ਹੱਕ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫਰਮਾਨ

ਪਿਤਾ ਦੀ ਸੰਪਤੀ 'ਚ ਵੰਡ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲਾ ਸੁਣਾਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਪਿਤਾ ਦੀ ਸੰਪਤੀ 'ਚ ਧੀਆਂ...

ਨਵੀਂ ਦਿੱਲੀ— ਪਿਤਾ ਦੀ ਸੰਪਤੀ 'ਚ ਵੰਡ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲਾ ਸੁਣਾਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਪਿਤਾ ਦੀ ਸੰਪਤੀ 'ਚ ਧੀਆਂ ਨੂੰ ਵੀ ਬਰਾਬਰ ਦਾ ਹਿੱਸੇਦਾਰ ਮੰਨਿਆ ਹੈ। ਜਸਟਿਸ ਅਰੁਣ ਮਿਸ਼ਰ ਦੀ ਬੇਂਚ ਨੇ ਫੈਸਲਾ ਸੁਣਾਉਂਦੇ ਹੋਏ ਇਕ ਅਹਿਮ ਟਿੱਪਣੀ ਕੀਤੀ। ਕੋਰਟ ਨੇ ਕਿਹਾ ਕਿ ਬੇਟੀਆਂ ਹਮੇਸ਼ਾਂ ਬੇਟੀਆਂ ਰਹਿੰਦੀਆਂ ਹਨ। ਬੇਟੇ ਤਾਂ ਸਿਰਫ ਵਿਆਹ ਤੱਕ ਹੀ ਬੇਟੇ ਰਹਿੰਦੇ ਹਨ। ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਇਹ ਉਤਰਾਧਿਕਾਰੀ ਕਾਨੂੰਨ 2005 'ਚ ਸੋਧ ਦੀ ਵਿਆਖਿਆ ਹੈ। ਇਸ ਸੋਧ ਤੋਂ ਪਹਿਲਾਂ ਵੀ ਕਾਨੂੰਨ ਕਹਿੰਦਾ ਸੀ ਕਿ ਜੇਕਰ ਕਿਸੇ ਲੜਕੀ ਦੇ ਪਿਤਾ ਦੀ ਮੌਤ ਹੋ ਗਈ ਹੈ, ਉਸ ਸਮੇਂ ਵੀ ਸੰਪਤੀ 'ਚ ਉਸ ਨੂੰ ਬੇਟਿਆਂ ਦੇ ਬਰਾਬਰ ਦਾ ਹਿੱਸਾ ਹੀ ਮਿਲੇਗਾ।

ਵਿਆਹ ਤੋਂ ਕੁਝ ਵੀ ਲੈਣਾ-ਦੇਣਾ ਨਹੀਂ : ਸੁਪਰੀਮ ਕੋਰਟ

ਦੱਸ ਦੇਈਏ ਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਸੀ ਕਿ ਜੇਕਰ 2005 ਤੋਂ ਪਹਿਲਾਂ ਕਿਸੇ ਲੜਕੀ ਜਾਂ ਮਹਿਲਾ ਦੇ ਪਿਤਾ ਦੀ ਮੌਤ ਹੋਈ ਹੋਵੇ ਤਾਂ ਅਜਿਹੀ ਸਥਿਤੀ 'ਚ ਕੀ ਹੋਵੇਗਾ। ਸੁਪਰੀਮ ਕੋਰਟ ਦੇ ਅੱਜ ਦੇ ਫੈਸਲੇ ਨਾਲ ਇਸ ਨੂੰ ਲੈ ਕੇ ਵਿਵਾਦ ਖਤਮ ਹੋ ਗਿਆ। ਸੁਪਰੀਮ ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਕਿ ਇਸ ਦਾ ਵਿਆਹ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ।

Get the latest update about Justice Arun Mishra, check out more about True Scoop News, National News, Hindu Succession & Father Property

Like us on Facebook or follow us on Twitter for more updates.