ਮਹਿਲਾ ਨੇ ਪਾਰਕਿੰਗ 'ਚ ਖੜ੍ਹੀ-ਖੜ੍ਹੀ ਨੇ ਦਿੱਤਾ ਬੱਚੇ ਨੂੰ ਜਨਮ, ਕੈਮਰੇ 'ਚ ਕੈਦ ਸਾਰੀ ਕਹਾਣੀ

ਇੰਟਰਨੈੱਟ 'ਚ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਅਸੀਂ ਹੈਰਾਨ ਹੋ ਜਾਂਦੇ ਹਾਂ। ਅਜਿਹੀ ਰੋਮਾਂਚਕ, ਹੈਰਾਨੀਜਨਕ ਵੀਡੀਓਜ਼ ਲੋਕਾਂ ਨੂੰ ਪਸੰਦ ਵੀ ਖੂਬ ਆਉਂਦੀਆਂ...

ਵਾਸ਼ਿੰਗਟਨ— ਇੰਟਰਨੈੱਟ 'ਚ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਅਸੀਂ ਹੈਰਾਨ ਹੋ ਜਾਂਦੇ ਹਾਂ। ਅਜਿਹੀ ਰੋਮਾਂਚਕ, ਹੈਰਾਨੀਜਨਕ ਵੀਡੀਓਜ਼ ਲੋਕਾਂ ਨੂੰ ਪਸੰਦ ਵੀ ਖੂਬ ਆਉਂਦੀਆਂ ਹਨ। ਹੁਣ ਇਕ ਅਜਿਹੀ ਹੀ ਵੀਡੀਓ ਦੱਖਣੀ ਫਲੋਰੀਡਾ ਤੋਂ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਜਾਣਗੀਆਂ। ਦਰਅਸਲ ਦੱਖਣੀ ਫਲੋਰੀਡਾ ਵਿੱਚ ਰਹਿਣ ਵਾਲੀ ਗਰਭਵਤੀ ਔਰਤ ਸੁਜ਼ੈਨ ਐਂਡਰਸਨ ਆਪਣੇ ਪਤੀ ਨਾਲ ਜਣੇਪੇ ਲਈ ਮੈਡੀਕਲ ਸੈਂਟਰ ਜਾ ਰਹੀ ਸੀ।

ਮੈਕਸੀਕੋ 'ਚ ਬੰਦੂਕਧਾਰੀਆਂ ਨੇ ਫੈਲਾਈ ਦਹਿਸ਼ਤ, 24 ਲੋਕਾਂ ਦੀ ਲਈ ਜਾਨ

ਮੈਡੀਕਲ ਸੈਂਟਰ ਪਹੁੰਚਣ ਤੋਂ ਪਹਿਲਾਂ ਹੀ ਸੁਜ਼ੈਨ ਦੇ ਲੇਬਰ ਪੇਨ ਸ਼ੁਰੂ ਹੋ ਗਈ ਤੇ ਪਾਰਕਿੰਗ ਵਿੱਚ ਹੀ ਉਸ ਨੇ ਬੱਚੀ ਨੂੰ ਜਨਮ ਦਿੱਤਾ। ਇਸ ਘਟਨਾ ਤੋਂ ਬਾਅਦ ਮਾਂ ਤੇ ਧੀ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ ਇਸ ਹਿਮੰਤੀ ਮਾਂ ਦੀ ਕਹਾਣੀ ਸੈਂਟਰ ਦੇ ਦਰਵਾਜ਼ੇ 'ਤੇ ਲੱਗੇ ਕੈਮਰੇ 'ਚ ਕੈਦ ਹੋਣ ਤੋਂ ਬਾਅਦ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਨੈਚੂਰਲ ਬਰਥਵਰਕਸ ਬਰਥ ਕੇਂਦਰ ਵਿੱਚ ਕੰਮ ਕਰਨ ਵਾਲੀ ਮਿੱਡ ਵਾਈਫ (ਦਾਈ) ਲੋਬੈਨਾ ਤੇ ਸੁਜ਼ੈਨ ਦੇ ਪਤੀ ਸੇਫ ਡਿਲੀਵਰੀ ਸਮੇਂ ਸੁਜ਼ੈਨ ਦੇ ਕੋਲ ਖੜ੍ਹੇ ਸੀ। ਉਨ੍ਹਾਂ ਨੇ ਸੁਜ਼ੈਨ ਦੀ ਮਦਦ ਕੀਤੀ।

ਕਿਸ਼ਤੀ ਦੇ ਨਜ਼ਦੀਕ ਆਇਆ 17 ਫੁੱਟ ਦਾ Anaconda, ਸ਼ਖਸ ਨੇ ਫੜ੍ਹ ਲਈ ਪੂਛ ਅਤੇ ਫਿਰ...

ਜਦੋਂ ਸੁਜ਼ੈਨ ਦੀ ਡਿਲੀਵਰੀ ਕੀਤੀ ਜਾ ਰਹੀ ਸੀ ਤਾਂ ਨੇੜੇ ਖੜ੍ਹੀਆਂ ਦੋ ਮਹਿਲਾ ਪੁਲਸ ਮੁਲਾਜ਼ਮ ਵੀ ਉਸ ਨੂੰ ਵੇਖ ਰਹੀਆਂ ਸੀ। ਹਾਲਾਂਕਿ, ਉਨ੍ਹਾਂ ਨੇ ਕੋਵਿਡ-19 ਕਰਕੇ ਸਮਾਜਕ ਦੂਰੀ ਦੀ ਪਾਲਣਾ ਕੀਤੀ ਤੇ ਇਸ ਜੋੜੇ ਦੇ ਨੇੜੇ ਨਹੀਂ ਗਈਆਂ। ਸੁਜ਼ੈਨ ਦੇ ਘਰ ਇਕ ਧੀ ਨਾ ਜਨਮ ਲਿਆ। ਇਸ ਜੋੜੀ ਨੇ ਆਪਣੀ ਪਿਆਰੀ ਧੀ ਦਾ ਨਾਂ ਜੂਲੀਆ ਰੱਖਿਆ। ਸੁਜ਼ੈਨ ਦਾ ਕਹਿਣਾ ਹੈ ਕਿ ਮੇਰੀ ਪਹਿਲੀ ਡਿਲੀਵਰੀ ਆਮ ਸੀ। ਪਹਿਲੇ ਬੱਚੇ ਨੂੰ ਜਨਮ ਦੇਣ ਲਈ ਮੈਨੂੰ ਲਗਪਗ ਦੋ ਘੰਟੇ ਲੱਗ ਗਏ ਪਰ, ਦੂਜਾ ਬੱਚਾ ਇਸ ਤਰ੍ਹਾਂ ਪੈਦਾ ਹੋਏਗਾ, ਮੈਂ ਕਦੇ ਨਹੀਂ ਸੋਚਿਆ। ਲੋਬੈਨਾ ਨੇ ਡਿਲੀਵਰੀ ਦੇ ਸਮੇਂ ਸੁਜ਼ੈਨ ਦੀ ਮਦਦ ਕੀਤੀ। ਜਿਵੇਂ ਹੀ ਸੁਜਾਨ ਨੇ ਬੱਚੇ ਨੂੰ ਜਨਮ ਦਿੱਤਾ, ਉਸ ਨੇ ਬੱਚੇ ਨੂੰ ਆਪਣੇ ਹੱਥ ਵਿੱਚ ਫੜ੍ਹ ਲਿਆ ਤੇ ਬਾਅਦ 'ਚ ਇਸ ਨੂੰ ਇਕ ਸਾਫ਼ ਕੱਪੜੇ 'ਚ ਲਪੇਟ ਲਿਆ।

Get the latest update about TOP WORLD NEWS, check out more about VIRAL VIDEO, BABY DELIVERS IN PARKING LOT, FLORIDA WOMAN & ENGLISH NEWS

Like us on Facebook or follow us on Twitter for more updates.