ਰਾਹ 'ਚ ਅੱਖਾਂ ਵਿਛਾਏ ਅੱਜ ਵੀ ਸੁਸ਼ਾਂਤ ਦੇ ਆਉਣ ਦੀ ਉਡੀਕ 'ਚ ਉਸ ਦਾ ਇਹ ਬੇਹੱਦ ਕਰੀਬੀ, ਦੇਖੋ ਵੀਡੀਓ

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਦਿਹਾਂਤ ਨਾਲ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਨੂੰ ਵੀ ਕਾਫੀ ਝਟਕਾ ਲੱਗਾ ਹੈ। ਫੈਨਜ਼ ਅੱਜ ਵੀ ਸੁਸ਼ਾਂਤ...

ਨਵੀਂ ਦਿੱਲੀ— ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਦਿਹਾਂਤ ਨਾਲ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਨੂੰ ਵੀ ਕਾਫੀ ਝਟਕਾ ਲੱਗਾ ਹੈ। ਫੈਨਜ਼ ਅੱਜ ਵੀ ਸੁਸ਼ਾਂਤ ਸਿੰਘ ਰਾਜਪੂਤ ਅਤੇ ਉਨ੍ਹਾਂ ਦੇ ਕੰਮ ਨੂੰ ਖੂਬ ਯਾਦ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਲਈ ਨਿਆਂ ਦੀ ਵੀ ਮੰਗ ਕਰ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਨੇ 34 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪਰ ਕੋਈ ਹੈ ਜਿਸ ਨੂੰ ਅੱਜ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਵਾਪਸ ਆਉਣ ਦੀ ਬੇਸਬਰੀ ਨਾਲ ਉਡੀਕ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਡੌਗੀ ਫੱਜ ਨੂੰ ਅੱਜ ਵੀ ਉਮਦੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਵਾਪਸ ਆ ਜਾਣਗੇ। ਇਸ ਗੱਲ੍ਹ ਦੀ ਜਾਣਕਾਰੀ ਖੁਦ ਸੁਸ਼ਾਂਤ ਦੀ ਭਾਣਜੀ ਮਲਿੱਕਾ ਸਿੰਘ ਨੇ ਫੱਜ ਦੀ ਵੀਡੀਓ ਸ਼ੇਅਰ ਕਰਦੇ ਹੋਏ ਦਿੱਤੀ ਹੈ। ਇਸ ਵੀਡੀਓ ਸ਼ੇਅਰ ਕਰਦੇ ਹੋਏ ਮਲਿੱਕਾ ਨੇ ਲਿਖਿਆ, ''ਜਦੋਂ ਵੀ ਦਰਵਾਜਾ ਖੁੱਲ੍ਹਦਾ ਹੈ ਜਾਂ ਕੋਈ ਦਰਵਾਜੇ ਦੇ ਕੋਲ੍ਹੋਂ ਗੁਜ਼ਰਦਾ ਹੈ ਤਾਂ ਉਹ ਬੇਹੱਦ ਉਮੀਦ ਨਾਲ ਦੇਖਦਾ ਹੈ।''

ਦੱਸ ਦੇਈਏ ਸੁਸ਼ਾਂਤ ਦੀ ਮੌਤ ਤੋਂ ਬਾਅਦ ਫੱਜ ਉਨ੍ਹਾਂ ਦੇ ਪਰਿਵਾਰ ਨਾਲ ਪਟਨਾ ਚਲਾ ਗਿਆ ਅਤੇ ਇਨ੍ਹੀਂ-ਦਿਨੀਂ ਉਹ ਐਕਟਰ ਦੇ ਪਰਿਵਾਰ ਨਾਲ ਹੀ ਰਹਿ ਰਿਹਾ ਹੈ।


Get the latest update about Sushant Dog Fudge, check out more about Bollywood News, Trending News, News In Punjabi & Viral Video

Like us on Facebook or follow us on Twitter for more updates.