ਹੱਥ ਲੱਗੀ ਸੁਸ਼ਾਂਤ ਦੀ ਪਰਸਨਲ ਡਾਇਰੀ, ਜਿਸ ਦੇ ਫਟੇ ਹੋਏ ਪੰਨਿਆਂ 'ਚ ਦਫ਼ਨ ਨੇ ਕਈ ਰਾਜ਼!!

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਾਇਰੀ ਲਿਖਣ ਦੀ ਆਦਤ ਸੀ। ਸੁਸ਼ਾਂਤ ਦੀ ਡਾਇਰੀ ਨੂੰ ਉਨ੍ਹਾਂ ਦੇ ਖੁਦਕੁਸ਼ੀ ਕੇਸ 'ਚ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ...

ਮੁੰਬਈ— ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਾਇਰੀ ਲਿਖਣ ਦੀ ਆਦਤ ਸੀ। ਸੁਸ਼ਾਂਤ ਦੀ ਡਾਇਰੀ ਨੂੰ ਉਨ੍ਹਾਂ ਦੇ ਖੁਦਕੁਸ਼ੀ ਕੇਸ 'ਚ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਹੋ ਸਕਦਾ ਹੈ ਕਿ ਉਸ ਰਾਹੀਂ ਪਤਾ ਚੱਲ ਪਾਵੇ ਕਿ ਸੁਸ਼ਾਂਤ ਦੇ ਮਨ 'ਚ ਚੱਲ ਕੀ ਰਿਹਾ ਸੀ, ਜੋ ਉਨ੍ਹਾਂ ਨੇ ਇੰਨਾ ਵੱਡਾ ਕਦਮ ਚੁੱਕਣ ਦਾ ਫੈਸਲਾ ਲਿਆ। ਹੁਣ ਸੁਸ਼ਾਂਤ ਦੀ ਡਾਇਰੀ ਹੱਥ ਲੱਗੀ ਹੈ। ਹਾਲਾਂਕਿ ਡਾਇਰੀ ਦੇ ਕੁਝ ਪੰਨੇ ਫਟੇ ਹੋਏ ਹਨ। ਸੁਸ਼ਾਂਤ ਦੇ ਦੋਸਤ ਸਿਧਾਰਥ ਪਿਠਾਨੀ ਨੇ ਇਸ ਬਾਰੇ 'ਚ ਕਿਹਾ ਹੈ ਕਿ ਸੁਸ਼ਾਂਤ ਨੂੰ ਜਦੋਂ ਆਪਣੇ ਵਲੋਂ ਲਿਖੀ ਕੋਈ ਗੱਲ੍ਹ ਪਸੰਦ ਨਹੀਂ ਆਉਂਦੀ ਸੀ ਤਾਂ ਉਹ ਪੰਨੇ ਫਾੜ ਦਿੰਦੇ ਸਨ। ਸੁਸ਼ਾਂਤ ਦੇ ਫੈਮਿਲੀ ਵਕੀਲ ਵਿਕਾਸ ਸਿੰਘ ਨੇ ਚੈਨਲ ਨਾਲ ਗੱਲਬਾਤ 'ਚ ਕਿਹਾ ਕਿ ਇਸ ਡਾਇਰੀ 'ਚ ਕਈ ਅਹਿਮ ਜਾਣਕਾਰੀਆਂ ਹੋ ਸਕਦੀਆਂ ਹਨ। ਭਾਵੇਂ ਇਹ ਸੁਸਾਇਡ ਹੈ ਜਾਂ ਮਰਡਰ ਪਰ ਇਸ ਡਾਇਰੀ ਨਾਲ ਪਤਾ ਚੱਲ ਸਕਦਾ ਸੀ ਕਿ ਸੁਸ਼ਾਂਤ ਦੇ ਦਿਮਾਗ 'ਚ ਕੀ ਚੱਲ ਰਿਹਾ ਸੀ।

ਸੁਸ਼ਾਂਤ ਖੁਦਕੁਸ਼ੀ ਮਾਮਲਾ : ਈਡੀ ਦਫ਼ਤਰ ਪਹੁੰਚੀ ਅਦਾਕਾਰਾ ਰੀਆ ਚੱਕਰਵਰਤੀ, VIDEO

ਅੱਜ ਸਵੇਰੇ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰੀਆ ਚੱਕਰਵਰਤੀ ਈਡੀ ਦੇ ਦਫਤਰ ਪਹੁੰਚੀ। ਇਸ ਤੋਂ ਪਹਿਲਾਂ ਰੀਆ ਨੇ ਪੁੱਛਗਿੱਛ ਟਾਲਣ ਦੀ ਗੁਜ਼ਾਰਿਸ਼ ਕੀਤੀ ਸੀ, ਜਿਸ ਨੂੰ ਠੁਕਰਾ ਦਿੱਤਾ ਗਿਆ ਸੀ। ਰੀਆ ਨੇ ਕਿਹਾ ਸੀ ਕਿ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਪਟੀਸ਼ਨ 'ਤੇ ਫੈਸਲਾ ਆਉਣ ਤੱਕ ਉਨ੍ਹਾਂ ਦੇ ਬਿਆਨ ਨਾ ਲਏ ਜਾਣ। ਰੀਆ 'ਤੇ ਸੁਸ਼ਾਂਤ ਦੇ ਖਾਤੇ ਤੋਂ 15 ਕਰੋੜ ਆਪਣੀ ਕੰਪਨੀ 'ਚ ਇਨਵੈਸਟ ਕਰਵਾਉਣ ਦਾ ਦੋਸ਼ ਹੈ।


ਇਸ ਵਿਚਕਾਰ ਈਡੀ ਨੇ ਸੁਸ਼ਾਂਤ ਦੀ ਬਿਜ਼ਨੈੱਸ ਮੈਨੇਜਰ ਸ਼ਰੂਤੀ ਮੋਦੀ ਨੂੰ ਪੁੱਛਗਿੱਛ ਲਈ ਅੱਜ ਬੁਲਾਇਆ ਗਿਆ ਹੈ। ਸੁਸ਼ਾਂਤ ਦੇ ਦੋਸਤ ਸਿਧਾਰਥ ਪਿਠਾਨੀ ਤੋਂ 8 ਅਗਸਤ ਨੂੰ ਪੁੱਛਗਿੱਛ ਕੀਤੀ ਜਾਵੇਗੀ। ਰੀਆ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਲਗਾ ਕੇ ਪਟਨਾ 'ਚ ਉਨ੍ਹਾਂ ਵਿਰੁੱਧ ਦਰਜ ਕੀਤਾ ਗਿਆ ਕੇਸ ਮੁੰਬਈ ਟ੍ਰਾਂਸਫਰ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ
ਉੱਥੇ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਇਕ ਮਾਮਲੇ 'ਚ ਬਿਹਾਰ 'ਚ ਕੇਸ ਦਰਜ ਕੀਤਾ ਜਾਣਾ ਕਿਤੋਂ ਵੀ ਗਲਤ ਨਹੀਂ ਹੈ। ਅਪਰਾਧ ਦੀ ਜਾਣਕਾਰੀ ਮਿਲੀ ਹੈ ਤਾਂ ਪੁਲਸ ਨੂੰ ਐੱਫ.ਆਈ.ਆਰ ਦਰਜ ਕਰਨੀ ਹੀ ਪੈਂਦੀ ਹੈ। ਮੁੰਬਈ ਪੁਲਸ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ ਪਰ ਸਾਨੂੰ ਪਤਾ ਲੱਗਾ ਹੈ ਕਿ ਇਸ ਦੇ ਤਾਰ ਮੁੰਬਈ ਹੀ ਨਹੀਂ ਬਲਕਿ ਪੂਰੇ ਦੇਸ਼ ਨਾਲ ਜੁੜੇ ਹਨ।
ਹਲਫਨਾਮੇ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਕੇਸ 'ਚ ਬਿਹਾਰ ਪੁਲਸ ਜਾਂਚ ਨਹੀਂ ਕਰ ਪਾ ਰਹੀ, ਇਸ ਲਈ ਇਸ ਸੀਬੀਆਈ ਨੂੰ ਸੌਂਪਣ ਦੀ ਕੇਂਦਰ ਤੋਂ ਗੁਜ਼ਾਰਿਸ਼ ਕੀਤੀ ਗਈ। ਹੁਣ ਸੀਬੀਆਈ ਨੇ ਕੇਸ ਆਪਣੇ ਹੱਥ 'ਚ ਲੈ ਲਿਆ ਹੈ ਤਾਂ ਰੀਆ ਦੀ ਪਟੀਸ਼ਨ 'ਤੇ ਸੁਣਵਾਈ ਦੀ ਕੋਈ ਜ਼ਰੂਰਤ ਨਹੀਂ । ਸੁਪਰੀਮ ਕੋਰਟ 'ਚ ਇਸ ਮਾਮਲੇ 'ਚ 5 ਅਗਸਤ ਨੂੰ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਤੋਂ 3 ਦਿਨ 'ਚ ਜਵਾਬ ਮੰਗਿਆ ਸੀ।

ਸੀਬੀਆਈ ਨੇ ਵੀ ਦਰਜ ਕੀਤਾ ਹੈ ਕੇਸ
ਇਸ ਵਿਚਕਾਰ ਵੀਰਵਾਰ ਨੂੰ ਸੀਬੀਆਈ ਨੇ ਸੁਸ਼ਾਂਤ ਕੇਸ 'ਚ 6 ਦੋਸ਼ੀਆਂ ਅਤੇ ਬਾਕੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ 'ਚ ਰੀਆ ਚੱਕਰਵਰਤੀ, ਉਨ੍ਹਾਂ ਦੇ ਪਿਤਾ ਇੰਦਰਜੀਤ ਚੱਕਰਵਰਤੀ, ਭਰਾ ਸ਼ੋਵਿਕ ਚੱਕਰਵਰਤੀ, ਮਾਂ ਸੰਧਿਆ ਚੱਕਰਵਰਤੀ, ਉਨ੍ਹਾਂ ਦੇ ਬਿਜ਼ਨੈੱਸ ਮੈਨੇਜਰ ਸੈਮੂਅਲ ਮਿਰਾਂਡਾ, ਪਰਸਨਲ ਮੈਨੇਜਰ ਸ਼ਰੂਤੀ ਮੋਦੀ ਅਤੇ ਬਾਕੀ ਸ਼ਾਮਲ ਹਨ।

Get the latest update about SUSHANT SINGH RAJPUT FAMILY LAWYER, check out more about VIKAS SINGH, SUSHANT DIARY, VIKAS SINGH SUSHANT DIARY & BOLLYWOOD NEWS

Like us on Facebook or follow us on Twitter for more updates.