ਰਾਸ਼ਟਰਪਤੀ ਪੁਤਿਨ ਦੀ ਧੀ ਨੂੰ ਦਿੱਤਾ ਗਿਆ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼, ਜਾਣੋ ਨਤੀਜਾ?

ਅਧਿਕਾਰਤ ਤੌਰ 'ਤੇ ਕੋਰੋਨਾ ਦੀ ਵੈਕਸੀਨ ਰਜਿਸਟਰ ਕਰਨ ਵਾਲਾ ਰੂਸ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਵੈਕਸੀਨ ਦਾ ਪਹਿਲਾ ਡੋਜ਼ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬੇਟੀ ਨੂੰ ਦਿੱਤਾ ਗਿਆ। ਉਨ੍ਹਾਂ ਨੂੰ 2 ਡੋਜ਼ ਦਿੱਤੇ ਗਏ। ਡੋਜ਼ ਦੇਣ ਤੋਂ ਬਾਅਦ...

ਰੂਸ— ਅਧਿਕਾਰਤ ਤੌਰ 'ਤੇ ਕੋਰੋਨਾ ਦੀ ਵੈਕਸੀਨ ਰਜਿਸਟਰ ਕਰਨ ਵਾਲਾ ਰੂਸ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਵੈਕਸੀਨ ਦਾ ਪਹਿਲਾ ਡੋਜ਼ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬੇਟੀ ਨੂੰ ਦਿੱਤਾ ਗਿਆ। ਉਨ੍ਹਾਂ ਨੂੰ 2 ਡੋਜ਼ ਦਿੱਤੇ ਗਏ। ਡੋਜ਼ ਦੇਣ ਤੋਂ ਬਾਅਦ ਸਰੀਰ ਦੇ ਤਾਪਮਾਨ 'ਚ ਬਦਲਾਅ ਰਿਕਾਰਡ ਕੀਤਾ ਗਿਆ। ਪੁਤਿਨ ਮੁਤਾਬਕ ਪਹਿਲੀ ਡੋਜ਼ ਦੇਣ 'ਤੇ ਉਸ ਦੇ ਸਰੀਰ ਦਾ ਤਾਪਮਾਨ 38 ਡਿਗਰੀ ਸੀ। ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਗਈ ਤਾਂ ਤਾਪਮਾਨ 1 ਡਿਗਰੀ ਡਿੱਗ ਕੇ 37 ਡਿਗਰੀ ਹੋ ਗਿਆ ਪਰ ਕੁਝ ਸਮੇਂ ਬਾਅਦ ਦੋਬਾਰਾ ਤਾਪਮਾਨ ਵਧਿਆ, ਦੋ ਹੌਲੀ-ਹੌਲੀ ਠੀਕ ਹੋ ਗਿਆ।

2 ਬੇਟੀਆਂ 'ਚੋਂ ਕਿਸ ਨੂੰ ਲੱਗਾ ਇਹ ਨਹੀਂ ਦੱਸਿਆ
ਪੁਤਿਨ ਦੀਆਂ 2 ਬੇਟੀਆਂ ਹਨ, ਮਾਰੀਆ ਅਤੇ ਕੈਟਰੀਨਾ। ਵੈਕਸੀਨ ਦੋਹਾਂ 'ਚੋਂ ਕਿਸ ਨੂੰ ਲੱਗੀ ਹੈ ਪੁਤਿਨ ਨੇ ਇਹ ਸਾਫ ਨਹੀਂ ਕੀਤਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਟੀਕਾ ਲੱਗਣ ਤੋਂ ਬਾਅਦ ਉਹ ਚੰਗਾ ਮਹਿਸੂਸ ਕਰ ਰਹੀ ਹੈ। ਉਸ 'ਚ ਕਾਫੀ ਸੰਖਿਆ 'ਚ ਐਂਟੀਬਾਡੀਜ਼ ਬਣੀ ਹੈ। ਵੈਕਸੀਨ ਕਈ ਤਰ੍ਹਾਂ ਦੀ ਜਾਂਚ ਨਾਲ ਗੁਜ਼ਰ ਚੁੱਕੀ ਹੈ ਅਤੇ ਇਹ ਸੁਰੱਖਿਅਤ ਸਾਬਿਤ ਹੋਈ ਹੈ।

ਦਾਅਵਾ-20 ਦੇਸ਼ਾਂ ਨੇ ਵੈਕਸੀਨ ਲਈ ਦਿੱਤਾ ਆਰਡਰ
ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਮੁਤਾਬਕ ਦੁਨੀਆਭਰ ਦੇ 20 ਦੇਸ਼ਾਂ ਨੇ ਸਾਡੀ ਵੈਕਸੀਨ ਸਪੁਤਨਿਕ-ਵੀ ਲਈ ਪ੍ਰੀ-ਆਰਡਰ ਦਿੱਤਾ ਹੈ। ਰੂਸ ਦਾ ਡਾਇਰੈਕਟ ਇਨਵੈਸਟਮੈਂਟ ਫੰਡ ਵੈਕਸੀਨ ਨੂੰ ਵੱਡੀ ਮਾਤਰਾ 'ਚ ਬਣਾਉਣ ਲਈ ਅਤੇ ਵਿਦੇਸ਼ 'ਚ ਪ੍ਰਮੋਟ ਕਰਨ ਲਈ ਨਿਵੇਸ਼ ਕਰ ਰਿਹਾ ਹੈ। ਰੂਸੀ ਵੈਬਸਾਈਟ ਨੇ ਦਾਅਵਾ ਕੀਤਾ ਹੈ ਕਿ ਭਾਰਤ, ਸਾਊਦੀ ਅਰਬ, ਇੰਡੋਨੇਸ਼ੀਆ, ਫਿਲੀਪੀਂਸ, ਬ੍ਰਾਜ਼ੀਲ, ਮੈਕਸੀਕੋ ਵਰਗੇ ਦੇਸ਼ਾਂ ਨੇ ਵੈਕਸੀਨ ਨੂੰ ਖਰੀਦਣ ਦੀ ਇੱਛਾ ਜਤਾਈ ਹੈ।

ਭਾਰਤ 'ਚ ਤੀਜੇ ਪੜਾਅ ਦਾ ਟ੍ਰਾਇਲ ਹੋ ਸਕਦਾ ਹੈ
ਰੂਸੀ ਵੈਬਸਾਈਟ ਮੁਤਾਬਕ 2020 ਦੇ ਅੰਤ ਤੱਕ ਵੈਕਸੀਨ ਦੇ 20 ਕਰੋੜ ਡੋਜ਼ ਤਿਆਰ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ 'ਚੋਂ 3 ਕਰੋੜ ਡੋਜ਼ ਰੂਸ ਆਪਣੇ ਲਈ ਰੱਖੇਗਾ। ਵੈਕਸੀਨ ਦਾ ਉਤਪਾਦਨ ਸਤੰਬਰ 'ਚ ਸ਼ੁਰੂ ਹੋਵੇਗਾ। ਰੂਸ ਤੀਜੇ ਪੜਾਅ ਦਾ ਟ੍ਰਾਇਲ ਕਈ ਦੇਸ਼ਾਂ 'ਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਇਸ 'ਚ ਸਾਊਦੀ ਅਰਬ, ਬ੍ਰਾਜ਼ੀਲ, ਭਾਰਤ ਅਤੇ ਫਿਲੀਪੀਂਸ ਸ਼ਾਮਲ ਹੈ।

ਪਹਿਲੇ ਉਪਗ੍ਰਹਿ ਦੇ ਨਾਂ 'ਤੇ ਰੱਖਿਆ ਵੈਕਸੀਨ ਦਾ ਨਾਮਕਰਨ
ਰੂਸ ਨੇ ਵੈਕਸੀਨ ਦਾ ਨਾਮਕਰਨ ਆਪਣੀ ਪਹਿਲੇ ਉਪਗ੍ਰਹਿ ਸਪੁਤਨਿਕ-ਵੀ ਦੇ ਨਾਂ 'ਤੇ ਕੀਤਾ ਹੈ। ਇਸ ਨੂੰ 1957 'ਚ ਲਾਂਚ ਕੀਤਾ ਗਿਆ ਸੀ। ਰੂਸ ਨੇ ਮਹੀਨੇ ਭਰ ਪਹਿਲਾਂ ਹੀ ਇਸ ਗੱਲ੍ਹ ਦੇ ਸੰਕੇਤ ਦੇ ਦਿੱਤੇ ਸਨ ਕਿ ਉਨ੍ਹਾਂ ਦੀ ਵੈਕਸੀਨ ਟ੍ਰਾਇਲ 'ਚ ਸਭ ਤੋਂ ਅੱਗੇ ਹੈ ਅਤੇ ਉਹ ਉਸ ਨੂੰ 10 ਤੋਂ 12 ਅਗਸਤ ਵਿਚਕਾਰ ਰਜਿਸਟਰਡ ਕਰਾ ਲੈਣਗੇ। ਹਾਲਾਂਕਿ ਇਸ ਵੈਕਸੀਨ ਨੂੰ ਲੈ ਕੇ ਅਮਰੀਕਾ ਅਤੇ ਬ੍ਰਿਟੇਨ, ਰੂਸ 'ਤੇ ਭਰੋਸਾ ਨਹੀਂ ਕਰ ਰਹੇ। ਰੂਸ 'ਤੇ ਵੈਕਸੀਨ ਦਾ ਫਾਰਮੂਲਾ ਚੁਰਾਉਣ ਦੇ ਦੋਸ਼ ਵੀ ਲੱਗ ਰਹੇ ਹਨ।

ਵੱਡੇ ਪੱਧਰ 'ਤੇ ਤਿੰਨ ਹੋਰ ਟ੍ਰਾਇਲ ਇਸ ਮਹੀਨੇ ਹੋਣਗੇ
>>  ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਵੈਕਸੀਨ ਟ੍ਰਾਇਲ ਦੇ ਨਤੀਜੇ ਸਾਹਮਣੇ ਹਨ। ਉਨ੍ਹਾਂ 'ਚ ਬਿਹਤਰ ਇਮਿਊਨਿਟੀ ਵਿਕਸਿਤ ਹੋਣ ਦੇ ਸਬੂਤ ਮਿਲੇ ਹਨ। ਦਾਅਵਾ ਕੀਤਾ ਕਿ ਕਿਸੇ ਵਾਲਿੰਟੀਅਰਸ 'ਚ ਨੈਗੇਟਿਵ ਸਾਈਡ-ਇਫੈਕਟ ਦੇਖਣ 'ਚ ਨਹੀਂ ਆਏ।

>>  ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਦੀ ਜੋ ਵੈਕਸੀਨ ਤਿਆਰ ਕੀਤੀ ਹੈ। ਉਹ ਕਲੀਨੀਕਲ ਟ੍ਰਾਇਲ 'ਚ 100% ਤੱਕ ਸਫਲ ਰਹੀ ਹੈ। ਟ੍ਰਾਇਸ ਦੀ ਰਿਪੋਰਟ ਮੁਤਾਬਕ ਜਿਨ੍ਹਾਂ ਵਾਲਿੰਟੀਅਰਜ਼ ਨੂੰ ਵੈਕਸੀਨ ਦਿੱਤੀ ਗਈ ਉਨ੍ਹਾਂ 'ਚ ਵਾਇਰਸ ਵਿਰੁੱਧ ਇਮਿਊਨਿਟੀ ਵਿਕਸੀਤ ਹੋਈ ਹੈ।

Get the latest update about Body Temperature Drop, check out more about Vladimir Putin Daughter, True Scoop News, Russia & Coronavirus Vaccine Russia President

Like us on Facebook or follow us on Twitter for more updates.