ਕਿਸ਼ਨਪੁਰਾ ਤੇ ਚੀਮਾ ਚੌਂਕ ਸਮੇਤ ਅੱਜ ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਆਏ ਕੋਰੋਨਾ ਦੇ ਨਵੇਂ ਕੇਸ

ਕੋਰੋਨਾ ਵਾਇਰਸ ਦਾ ਕਹਿਰ ਜਲੰਧਰ 'ਚ ਲਗਾਤਾਰ ਜਾਰੀ ਹੈ। ਅੱਜ ਸ਼ਨੀਵਾਰ ਨੂੰ ਵੀ ਜ਼ਿਲ੍ਹੇ 'ਚ ਕੋਰੋਨਾ ਦੇ 48 ਕੇਸ ਨਵੇਂ ਆਏ ਹਨ। ਇਸ ਦੌਰਾਨ ਇਕ...

ਜਲੰਧਰ— ਕੋਰੋਨਾ ਵਾਇਰਸ ਦਾ ਕਹਿਰ ਜਲੰਧਰ 'ਚ ਲਗਾਤਾਰ ਜਾਰੀ ਹੈ। ਅੱਜ ਸ਼ਨੀਵਾਰ ਨੂੰ ਵੀ ਜ਼ਿਲ੍ਹੇ 'ਚ ਕੋਰੋਨਾ ਦੇ 48 ਕੇਸ ਨਵੇਂ ਆਏ ਹਨ। ਇਸ ਦੌਰਾਨ ਇਕ ਮਰੀਜ਼ ਦੀ ਮੌਤ ਵੀ ਹੋਈ ਹੈ। ਇੰਨਾ ਹੀ ਨਹੀਂ ਸ਼ਹਿਰ ਦੀ ਪਾਸ਼ ਕਲੋਨੀ ਵਿੰਡਸਰ ਪਾਰਕ, ਬੀ.ਐੱਸ.ਐੱਫ ਕਲੋਨੀ 'ਚ ਵੀ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਬੀਤੇ ਦਿਨ ਸੀ.ਆਈ.ਏ ਸਟਾਫ ਜਲੰਧਰ ਦਿਹਾਤ ਇੰਸਪੈਕਟਰ ਸ਼ਿਵ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਦੇ 6 ਹੋਰ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਪੰਜਾਬ 'ਚ ਅੱਜ ਆਏ 1000 ਤੋਂ ਵੱਧ ਕੇਸ, ਜਲੰਧਰ-ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੀ ਜਾਣੋ ਕੋਰੋਨਾ ਅਪਡੇਟ

ਬੀਤੇ ਦਿਨ ਜਲੰਧਰ ਜ਼ਿਲ੍ਹੇ 'ਚ ਕੌਂਸਲਰ ਜਸਲੀਨ ਕੌਰ ਸੇਠੀ ਸਮੇਤ ਕੋਰੋਨਾ ਦੇ 104 ਪਾਜ਼ੀਟਿਵ ਕੇਸ ਆਏ ਸਨ । ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 2949 ਤੱਕ ਪਹੁੰਚ ਗਿਆ ਹੈ, ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੌਂਸਲਰ ਜਸਲੀਨ ਸੇਠੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬੁਖ਼ਾਰ ਸੀ। ਉਨ੍ਹਾਂ ਨੇ ਬੀਤੇ ਦਿਨ ਆਪਣਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ।

40-50 ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ 'ਤੇ ਕੀਤਾ ਜਾਨਲੇਵਾ ਹਮਲਾ, ਦੇਖੋ ਵੀਡੀਓ

ਇਹ ਹਨ ਇਲਾਕੇ—

<<
  ਕਿਸ਼ਨਪੁਰਾ
<<  ਰਸਤਾ ਮੁਹੱਲਾ
<<  ਨਾਨਕ ਨਗਰ ਲੱਧੇਵਾਲੀ ਟਾਊਨ
<<  ਲੋਹੀਆਂ ਖ਼ਾਸ
<<  ਪੀਪੀਏ ਫਿਲੌਰ
<<  ਪਿੰਡ ਰਾਮਗੜ੍ਹ ਫਿਲੌਰ
<<  ਪਿੰਡ ਕੰਗਨਾ ਨਕੋਦਰ
<<  ਵਡਾਲੀ ਮੁਹੱਲਾ ਜਲੰਧਰ
<<  ਸ਼ਕਤੀ ਨਗਰ
<<  ਪਾਲਾ ਚੱਕ ਟਾਂਡਾ
<<  ਬੀ.ਐੱਸ.ਐੱਫ ਕਲੋਨੀ
<<  ਗੋਬਿੰਦ ਨਗਰ ਸੋਢਲ ਰੋਡ
<<  ਹਰਨਾਮਦਾਸ ਪੁਰਾ
<<  ਚੀਮਾ ਚੌਕ
<<  ਰਾਜਾ ਗਾਰਡਨ
<<  ਵੀਪੀਓ ਨੂਰਪੁਰ
<<  ਸੀਆਈਏ ਸਟਾਫ
<<  ਨੀਮਾਜ਼ੀਪੁਰ ਸ਼ਾਹਕੋਟ
<<  ਪਿੰਡ ਬਾਹੀ ਪਾਰਸ਼ਵਨ
<<  ਜਲੰਧਰ ਕੈਂਟ
<<  ਵਿੰਡਸਰ ਪਾਰਕ
<<  ਆਦਮਪੁਰ ਸਟੇਸ਼ਨ
<<  ਹਕੀਕਤ ਰੋਡ ਜਲੰਧਰ ਕੈਂਟ
<<  ਹਰਨਾਮਦਾਸਪੁਰਾ
<<  ਅਮਨ ਨਗਰ
<<  ਚੰਦੋਲੀ ਯੂਪੀ
<<  ਮੁਰੀਦਵਾਲ ਸ਼ਾਹਕੋਟ
<<  ਕੋਟਲੀ ਗਜਰਾਂ ਸ਼ਾਹਕੋਟ
<<  ਅਜ਼ਾਦ ਨਗਰ
<<  ਮੋਗਾ ਪੰਜਾਬ ਸ਼ਾਹਕੋਟ

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨਾਈਟ ਕਰਫਿਊ ਤੋਂ ਬਾਅਦ ਹੋਟਲ-ਰੈਸਟੋਰੈਂਟਸ ਨੂੰ ਲੈ ਕੇ ਜਾਰੀ ਨਵੇਂ ਹੁਕਮ

ਕੱਲ੍ਹ ਸਿਹਤ ਵਿਭਾਗ ਤੋਂ ਮਿਲੀ ਰਿਪੋਰਟ ਮੁਤਾਬਕ ਸ਼ਹਿਰ 'ਚ ਅੰਬਰ ਸ਼ੂ ਫੈਕਟਰੀ ਦੇ ਕਈ ਕਰਮਚਾਰੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਇਲਾਵਾ ਕੱਲ੍ਹ ਸਾਹਮਣੇ ਆਏ ਕੇਸਾਂ 'ਚ ਸ਼ਿਵਰਾਜ ਗੜ੍ਹ, ਪਿੰਡ ਬਾਜਵਾ ਖੁਰਦ, ਨਕੋਦਰ, ਬਦਰੀ ਕਲੋਨੀ, ਫੇਜ਼-2, ਪਿੰਡ ਪੱਦੀ ਜਗੀਰ, ਸੰਤੋਖਪੁਰਾ, ਸੰਜੇ ਨਗਰ, ਪਿੰਡ ਦੁਲੇਤਾ, ਸੀ.ਆਰ.ਪੀ.ਐੱਫ ਕੈਂਪਸ, ਸ਼ਾਹਕੋਟ, ਆਈ.ਟੀ.ਬੀ.ਪੀ ਕੈਂਪਸ, ਗੋਲਡਨ ਕਲੋਨੀ, ਮੁਹੱਲਾ ਨੰਬਰ 5 ਜਲੰਧਰ ਕੈਂਟ, ਪੱਤੀ ਨੇਲੋਵਾਲ, ਪ੍ਰੀਤ ਐਨਕਲੇਵ, ਲਾਜਪਤ ਨਗਰ ਦੇ ਮਰੀਜ਼ ਸ਼ਾਮਲ ਹਨ।

Get the latest update about CORONA POSITIVE NEWS, check out more about TRUE SCOOP NEWS, COVID 19, JALANDHAR CORONA POSITIVE CASE & JALANDHAR NEWS

Like us on Facebook or follow us on Twitter for more updates.