ਜਾਣੋ ਉਨ੍ਹਾਂ ਦੇਸ਼ਾਂ ਬਾਰੇ ਜਿਨ੍ਹਾਂ ਨੇ ਕੋਰੋਨਾ 'ਤੇ ਪਾਈ ਫਤਿਹ, ਨਹੀਂ ਹੋਈ 1 ਵੀ ਮੌਤ

ਤਿੰਨ ਦੇਸ਼ ਅਜਿਹੇ ਹਨ, ਜਿੱਥੇ ਤਿੰਨ ਮਹੀਨੇ ਤੋਂ ਕੋਰੋਨਾ ਦੇ ਮਾਮਲੇ ਨਹੀਂ ਆਏ। ਕੁਝ ਦੇਸ਼ ਅਜਿਹੇ ਵੀ ਹਨ, ਜਿੱਥੇ ਕੋਰੋਨਾ ਦੇ ਮਾਮਲੇ ਆ...

ਨਵੀਂ ਦਿੱਲੀ— ਕੋਰੋਨਾਵਾਇਰਸ ਨਾਲ ਜੂਝਦੇ-ਜੂਝਦੇ ਦੁਨੀਆ ਨੂੰ ਸਾਢੇ 6 ਮਹੀਨੇ ਤੋਂ ਜ਼ਿਆਦਾ ਹੋ ਗਏ ਹਨ। ਇਨ੍ਹਾਂ ਸਾਢੇ 6 ਮਹੀਨਿਆਂ 'ਚ ਕੋਰੋਨਾ ਦੇ ਮਾਮਲੇ ਵੀ 1 ਤੋਂ ਲੈ ਕੇ 1.5 ਕਰੋੜ ਤੱਕ ਪਹੁੰਚ ਗਏ। ਮਰਨ ਵਾਲਿਆਂ ਦੀ ਸੰਖਿਆ ਵੀ 6 ਲੱਖ ਤੋਂ ਪਾਰ ਹੋ ਗਈ ਹੈ ਪਰ ਇਨ੍ਹਾਂ ਸਾਰੀਆਂ ਗੱਲ੍ਹਾਂ ਵਿਚਕਾਰ ਹਾਲੇ ਵੀ ਕੁਝ ਅਜਿਹੀਆਂ ਗੱਲ੍ਹਾਂ ਹਨ, ਜੋ ਇਸ ਕੋਰੋਨਾ ਕਾਲ 'ਚ ਥੋੜ੍ਹੀ ਰਾਹਤ ਦਿੰਦੀ ਹੈ। ਜਿਵੇਂ ਦੁਨੀਆ 'ਚ ਅਜਿਹੇ 22 ਦੇਸ਼ ਵੀ ਹਨ, ਜਿੱਥੇ ਕੋਰੋਨਾ ਹਾਲੇ ਤੱਕ ਨਹੀਂ ਪਹੁੰਚਿਆ। ਤਿੰਨ ਦੇਸ਼ ਅਜਿਹੇ ਹਨ, ਜਿੱਥੇ ਤਿੰਨ ਮਹੀਨੇ ਤੋਂ ਕੋਰੋਨਾ ਦੇ ਮਾਮਲੇ ਨਹੀਂ ਆਏ। ਕੁਝ ਦੇਸ਼ ਅਜਿਹੇ ਵੀ ਹਨ, ਜਿੱਥੇ ਕੋਰੋਨਾ ਦੇ ਮਾਮਲੇ ਆ ਰਹੇ ਹਨ ਪਰ ਉੱਥੇ ਇਕ ਵੀ ਮੌਤ ਨਹੀਂ ਹੋਈ।

ਜਾਣੋ ਉਨ੍ਹਾਂ 22 ਦੇਸ਼ਾਂ ਦੇ ਨਾਂ ਜਿੱਥੇ ਕੋਰੋਨਾ ਨੇ ਹਾਲੇ ਤੱਕ ਨਹੀਂ ਦਿੱਤੀ ਦਸਤਕ!!

ਕੀ ਤੁਸੀਂ ਜਾਣਦੇ ਉਨ੍ਹਾਂ ਦੇਸ਼ਾਂ ਦੇ ਨਾਂ ਜਿੱਥੇ ਕੋਰੋਨਾ ਦਾ ਆਖ਼ਰੀ ਕੇਸ ਆਏ 3 ਮਹੀਨੇ ਤੋਂ ਜ਼ਿਆਦਾ ਹੋ ਗਏ ਹਨ। ਇਹ ਦੇਸ਼ ਹਨ— ਲਾਓਸ, ਜਿੱਥੇ 97 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ। ਐਂਗੁਈਲਾ, ਜਿੱਥੇ 106 ਦਿਨਾਂ ਤੋਂ ਕੋਈ ਕੇਸ ਨਹੀਂ ਆਇਆ ਅਤੇ ਸੇਂਟ ਬਾਰਥੇਲੇਮੀ, ਜਿੱਥੇ 110 ਦਿਨਾਂ ਤੋਂ ਕੋਈ ਕੇਸ ਨਹੀਂ ਆਇਆ।

ਜਦੋਂ ਕੰਗਾਰੂਆਂ ਨੂੰ ਚੜ੍ਹਿਆ ਫੁੱਟਬਾਲ ਮੈਚ ਖੇਡਣ ਦਾ ਚਸਕਾ, ਜਾਣੋ ਕੀ ਹੋਇਆ ਅੱਗੇ...

ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੁਨੀਆ ਦੇ ਉਨ੍ਹਾਂ ਦੇਸ਼ਾਂ ਬਾਰੇ ਵੀ ਦੱਸਣ ਜਾ ਰਹੇ ਹਾਂ, ਜਿੱਥੇ ਕੋਰੋਨਾ ਦੇ ਮਾਮਲੇ ਤਾਂ ਆਏ ਹਨ ਪਰ 1 ਵੀ ਮੌਤ ਨਹੀਂ ਹੋਈ। ਯੁਗਾਂਡਾ (ਹੁਣ ਤੱਕ ਮਾਮਲੇ 1,062), ਇਰੀਟ੍ਰਿਆ (ਹੁਣ ਤੱਕ ਮਾਮਲੇ 251), ਸੇਸ਼ੈਲਸ (ਹੁਣ ਤੱਕ ਮਾਮਲੇ 108), ਸੇਂਟ ਵਿੰਸੇਂਟ ਐਂਡ ਦਿ ਗ੍ਰੇਨੇਡਾਈਂਸ (ਹੁਣ ਤੱਕ ਮਾਮਲੇ 35), ਗ੍ਰੇਨੇਡ (ਹੁਣ ਤੱਕ ਮਾਮਲੇ 23), ਸੇਂਟ ਲੁਸ਼ੀਆ (ਹੁਣ ਤੱਕ ਮਾਮਲੇ 23), ਡੋਮਿਨਿਕਾ (ਹੁਣ ਤੱਕ ਮਾਮਲੇ 18), ਸੇਂਟ ਕਿੱਟਸ ਐਂਜ ਨੇਵਿਸ (ਹੁਣ ਤੱਕ ਮਾਮਲੇ 17), ਫਾਕਲੈਂਡ ਆਈਸਲੈਂਡ (ਹੁਣ ਤੱਕ ਮਾਮਲੇ 13), ਬੋਨੇਅਰ, ਸਿੰਟ ਯੂਸਟੇਟਿਅਸ ਐਂਡ ਸਾਬਾ (ਹੁਣ ਤੱਕ ਮਾਮਲੇ 10), ਸੇਂਟ ਬਾਰਥੋਲੇਮੀ (ਹੁਣ ਤੱਕ ਮਾਮਲੇ 6), ਸੇਂਟ ਪਿਅਰੇ ਐਂਡ ਮਿਕਯੂਲਿਨ (ਹੁਣ ਤੱਕ ਮਾਮਲੇ 4), ਐਂਗੁਈਲਾ (ਹੁਣ ਤੱਕ ਮਾਮਲੇ 3), ਵੇਟੀਕਨ ਸਿਟੀ (ਹੁਣ ਤੱਕ ਮਾਮਲੇ 12), ਫੈਰੋ ਆਈਲੈਂਡ (ਹੁਣ ਤੱਕ ਮਾਮਲੇ 188), ਜਿਬ੍ਰਾਲਟਰ (ਹੁਣ ਤੱਕ ਮਾਮਲੇ 180), ਗ੍ਰੀਨਲੈਂਡ (ਹੁਣ ਤੱਕ ਮਾਮਲੇ 13), ਭੂਟਾਨ (ਹੁਣ ਤੱਕ ਮਾਮਲੇ 87), ਤਿਮੋਰ-ਲੇਸਤੇ (ਹੁਣ ਤੱਕ ਮਾਮਲੇ 24), ਵਿਯਤਨਾਮ (ਹੁਣ ਤੱਕ ਮਾਮਲੇ 382), ਮੰਗੋਲੀਆ (ਹੁਣ ਤੱਕ ਮਾਮਲੇ 287), ਕੰਬੋਡੀਆ (ਹੁਣ ਤੱਕ ਮਾਮਲੇ 171), ਫਿਜੀ (ਹੁਣ ਤੱਕ ਮਾਮਲੇ 26), ਲਾਓ ਪੀਪੁਲਸ ਡੇਮੋਕ੍ਰੇਟਿਕ ਰਿਪਬਲਿਕ (ਹੁਣ ਤੱਕ ਮਾਮਲੇ 19), ਪਾਪੁਆ ਨਿਊ ਗਿਨੀ (ਹੁਣ ਤੱਕ ਮਾਮਲੇ 15), ਫ੍ਰੇਂਚ ਪਾਲਿਨੇਸ਼ੀਆ (ਹੁਣ ਤੱਕ ਮਾਮਲੇ 62), ਨਿਊ ਸੇਲੇਡੋਨੀਆ (ਹੁਣ ਤੱਕ ਮਾਮਲੇ 22)।

ਕਲਯੁੱਗੀ ਰਿਸ਼ਤਾ: ਪਤੀ ਤੋਂ ਤਲਾਕ ਲੈ ਮਾਂ ਨੇ 20 ਸਾਲਾ ਪੁੱਤ ਨਾਲ ਰਚਾਇਆ ਵਿਆਹ!!

ਇਨ੍ਹਾਂ ਤੋਂ ਇਲਾਵਾ ਜਾਣੋ ਉਨ੍ਹਾਂ 22 ਦੇਸ਼ਾਂ ਦੇ ਨਾਂ ਜਿੱਥੇ ਕੋਰੋਨਾ ਨੇ ਹਾਲੇ ਤੱਕ ਨਹੀਂ ਦਿੱਤੀ ਦਸਤਕ—
ਇਸ ਦੀ ਇਕ ਲਿਸਟ ਜਾਰੀ ਹੋਈ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨੀ 'ਚ ਪੈ ਜਾਓਗੇ। ਇਨ੍ਹਾਂ 'ਚ ਟੋਕੇਲਾਉ (ਆਬਾਦੀ 1,358), ਨਿਊ (ਆਬਾਦੀ 1,627), ਸੇਂਟ ਹੇਲੇਨਾ (ਆਬਾਦੀ 6,078), ਨਾਓਰੂ (ਆਬਾਦੀ 10828), ਵੈਲਿਸ ਐਂਡ ਫਿਊਚੁਨਾ (ਆਬਾਦੀ 11,228), ਤੁਵਾਲੂ (ਆਬਾਦੀ 11,800), ਕੁਕ ਆਈਸਲੈਂਡ (ਆਬਾਦੀ 17,565), ਪਲਾਊ (ਆਬਾਦੀ 18,099), ਅਮਰੀਕਨ ਸਮੋਆ (ਆਬਾਦੀ 55,184), ਨਾਰਦਰਨ ਮਾਰਿਆਨਾ ਆਈਲੈਂਡ (ਆਬਾਦੀ 57,578), ਮਾਰਸ਼ਲ ਆਈਲੈਂਡ (ਆਬਾਦੀ 59,212), ਯੂ.ਐੱਸ ਵਰਜਿਨ ਆਈਸਲੈਂਡ (ਆਬਾਦੀ 1,04,417), ਤੋਂਗਾ (ਆਬਾਦੀ 1,05,762), ਮਾਈਕ੍ਰੋਨੇਸ਼ੀਆ (ਆਬਾਦੀ 1,15,090), ਕਿਰੀਬਾਤੀ (ਆਬਾਦੀ 1,19,552), ਗੁਆਮ (ਆਬਾਦੀ 1,68,858), ਸਮੋਆ (ਆਬਾਦੀ 1,98,487), ਵਨੁਆਤੂ (ਆਬਾਦੀ 3,07,553), ਸੋਲੋਮੋਨ ਆਈਲੈਂਡ (ਆਬਾਦੀ 6,87,844), ਪਿਊਰਟੋ ਰਿਕੋ (ਆਬਾਦੀ 28,56,879), ਤੁਰਕਮੇਨਿਸਤਾਨ (ਆਬਾਦੀ 60,36,185) ਨਾਰਥ ਕੋਰੀਆ (ਆਬਾਦੀ 2,57,85,084)।

Get the latest update about News In Punjabi, check out more about Not Affected Country, Covid 19, Covid Cases & True Scoop Punjabi

Like us on Facebook or follow us on Twitter for more updates.