ਗੋਲੀ ਲੱਗਣ 'ਤੇ ਵੀ ਸਟ੍ਰੈਚਰ 'ਤੇ ਬੀੜੀ ਪੀਂਦਾ ਰਿਹਾ ਇਹ ਸ਼ਖਸ, Video ਕਰ ਦੇਵੇਗੀ ਹੈਰਾਨ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਕ ਸ਼ਖਸ ਨੂੰ ਗੋਲੀ ਲੱਗ ਗਈ ਪਰ ਉਸ ਨੂੰ ਹਸਪਤਾਲ 'ਚ ਸਟ੍ਰੈਚਰ 'ਤੇ ਲੇਟੇ ਬੀੜੀ ਪੀਂਦੇ ਹੋਏ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਕ ਸ਼ਖਸ ਨੂੰ ਗੋਲੀ ਲੱਗ ਗਈ ਪਰ ਉਸ ਨੂੰ ਹਸਪਤਾਲ 'ਚ ਸਟ੍ਰੈਚਰ 'ਤੇ ਲੇਟੇ ਬੀੜੀ ਪੀਂਦੇ ਹੋਏ ਦੇਖਿਆ ਗਿਆ। ਉਹ ਘਟਨਾ ਦੱਸਦੇ ਹੋਏ ਵਿੱਚ-ਵਿੱਚ ਕੱਸ਼ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਉੜੀਸਾ ਦੇ ਸੀਨੀਅਰ ਆਈ.ਪੀ.ਐੱਸ ਅਰੁਣ ਬੋਥਰਾ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ, ਜਿੱਥੋਂ ਇਹ ਵੀਡੀਓ ਵਾਇਰਲ ਹੋ ਰਹੀ ਹੈ।


ਇਸ ਵੀਡੀਓ ਨੂੰ ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਾਹਮਣੇ ਰਿਪੋਰਟਰਸ ਖੜ੍ਹੇ ਹਨ ਅਤੇ ਉਹ ਉਨ੍ਹਾਂ ਦੇ ਸਾਹਮਣੇ ਘਟਨਾ ਦੇ ਬਾਰੇ 'ਚ ਜਾਣਕਾਰੀ ਦੇ ਰਹੇ ਹਨ ਅਤੇ ਉਨ੍ਹਾਂ ਦੇ ਹੱਥ 'ਚ ਬੀੜੀ ਹੈ। ਉਹ ਸਟ੍ਰੈਚਰ 'ਤੇ ਲੇਟ ਕੇ ਗੱਲ ਕਰ ਰਹੇ ਹਨ ਅਤੇ ਬੀੜੀ ਪੀ ਰਹੇ ਹਨ। ਗੋਲੀ ਲੱਗਣ ਤੋਂ ਬਾਅਦ ਵੀ ਉਨ੍ਹਾਂ ਦੇ ਹੱਥ 'ਚੋਂ ਬੀੜੀ ਨਹੀਂ ਛੁੱਟੀ। ਆਈਪੀਐੱਸ ਅਰੁਣ ਬੋਥਰਾ ਨੇ ਚੁੱਟਕੀ ਲੈਂਦੇ ਹੋਏ ਲਿਖਿਆ ਕਿ ਬੰਦੇ ਨੇ ਬੀੜੀ ਨਹੀਂ ਛੱਡੀ ਅਤੇ ਚੀਨ ਵਾਲੇ ਕਹਿ ਰਹੇ ਹਨ ਜ਼ਮੀਨ ਛੱਡ ਦੋ।''

Get the latest update about News In Punjabi, check out more about Viral Video, Man Smoking, True Scoop News & IPS Arun Bothra

Like us on Facebook or follow us on Twitter for more updates.