ਦੇਸ਼ ਦੇ ਇਸ ਪ੍ਰਸਿੱਧ ਮੰਦਰ 'ਚ ਕੋਰੋਨਾ ਵਿਸਫੋਟ, 700 ਤੋਂ ਵੱਧ ਕਰਮਚਾਰੀ ਨਿਕਲੇ ਪਾਜ਼ੀਟਿਵ

ਆਂਧਰ ਪ੍ਰਦੇਸ਼ 'ਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਵਾਇਰਸ ਨੇ ਤਿਰੂਪਤੀ ਮੰਦਰ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਘੱਟ ਤੋਂ ਘੱਟ 743...

ਨਵੀਂ ਦਿੱਲੀ— ਆਂਧਰ ਪ੍ਰਦੇਸ਼ 'ਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਵਾਇਰਸ ਨੇ ਤਿਰੂਪਤੀ ਮੰਦਰ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਘੱਟ ਤੋਂ ਘੱਟ 743 ਕਰਮਚਾਰੀਆਂ ਸਮੇਤ ਭਗਵਾਨ ਵੈਂਕਟੇਸ਼ਵਰ ਮੰਦਰ ਦੇ ਕੁਝ ਪੁਜਾਰੀ ਵੀ ਕੋਰੋਨਾ ਸੰਕ੍ਰਮਣ ਦੇ ਕਹਿਰ ਹੇਠ ਆ ਚੁੱਕੇ ਹਨ। ਕੋਰੋਨਾ ਕਾਰਨ ਤਿੰਨ ਕਰਮਚਾਰੀਆਂ ਦੀ ਮੌਤ ਵੀ ਹੋ ਚੁੱਕੀ ਹੈ। ਟੀਟੀਡੀ ਦੇ ਕਾਰਜਕਰਤਾ ਅਧਿਕਾਰੀ ਅਨਿਲ ਕੁਮਾਰ ਸਿੰਘਲ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, ''11 ਜੂਨ ਤੋਂ ਬਾਅਦ 743 ਕਰਮਚਾਰੀਆਂ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਇਨ੍ਹਾਂ 'ਚ 3 ਦੀ ਮੌਤ ਹੋ ਚੁੱਕੀ ਹੈ। 402 ਕਰਮਚਾਰੀ ਹੁਣ ਤੱਕ ਠੀਕ ਹੋ ਚੁੱਕੇ ਹਨ, ਜਦਕਿ 338 ਦਾ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ 'ਚ ਇਲਾਜ ਚੱਲ ਰਿਹਾ ਹੈ।

15 ਅਗਸਤ ਤੋਂ ਕੁਝ ਦਿਨਾਂ ਪਹਿਲਾਂ ਹੀ ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਵੱਡੀ ਖ਼ਬਰ

ਦੱਸ ਦੇਈਏ ਕਿ ਤਿਰੂਮਲਾ ਦੇ ਕੋਲ੍ਹ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਪ੍ਰਸਿੱਧ ਮੰਦਰ ਦਾ ਸੰਚਾਲਨ ਟੀਟੀਡੀ ਕਰਦਾ ਹੈ। ਕੋਰੋਨਾ ਸੰਕ੍ਰਮਣ ਦੀ ਮਹਾਮਾਰੀ ਅਤੇ ਲੌਕਡਾਊਨ ਕਾਰਨ ਢਾਈ ਮਹੀਨੇ ਤੱਕ ਬੰਦ ਰੱਖਣ ਤੋਂ ਬਾਅਦ ਮੰਦਰ ਨੂੰ 11 ਜੂਨ ਨੂੰ ਆਮ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਸੀ। ਅਨਿਲ ਸਿੰਘਲ ਨੇ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਉਸ ਰਿਪੋਰਟ ਦਾ ਵੀ ਖੰਡਨ ਕੀਤਾ, ਜਿਨ੍ਹਾਂ 'ਚ ਲੌਕਡਾਊਨ ਤੋਂ ਬਾਅਦ ਖਜਾਨਾ ਭਰਨ ਲਈ ਟੀਟੀਡੀ ਵਲੋਂ ਮੰਦਰ ਨੂੰ ਖੋਲ੍ਹੇ ਜਾਣ ਦੀ ਗੱਲ੍ਹ ਕਹੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਚੀਨ ਮੰਦਰ ਨੂੰ ਸ਼ਰਧਾਲੂਆਂ ਦੀ ਮੰਗ 'ਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਗੂ ਨਿਯਮਾਂ ਦੇ ਸਖ਼ਤੀ ਨਾਲ ਅਨੁਪਾਲਨ ਨਾਲ ਖੋਲ੍ਹਿਆ ਗਿਆ ਹੈ।

Video : ਬਾਥਰੂਮ 'ਚ ਕਿੰਗ ਕੋਬਰਾ ਨੂੰ ਨਹਾਉਂਦਾ ਦੇਖ ਮਹਿਲਾ ਦੇ ਉੱਡੇ ਹੋਸ਼, ਮਾਰੀਆਂ ਚੀਕਾਂ

ਦੱਸ ਦੇਈਏ ਕਿ ਇਨ੍ਹਾਂ ਸੰਕ੍ਰਮਿਤ ਕਰਮਚਾਰੀਆਂ ਦਾ ਇਲਾਜ ਚੱਲ ਰਿਹਾ ਹੈ। ਆਂਧਰਾ ਪ੍ਰਦੇਸ਼ 'ਚ ਐਤਵਾਰ ਨੂੰ ਕੋਰੋਨਾ ਸੰਕ੍ਰਮਣ ਦੇ ਸਾਰੇ ਰਿਕਾਰਡ ਟੁੱਟ ਗਏ। ਰਾਜ 'ਚ ਐਤਵਾਰ ਨੂੰ ਇਕ ਦਿਨ 'ਚ ਸਭ ਤੋਂ ਜ਼ਿਆਦਾ 10 ਹਜ਼ਾਰ 820 ਕੇਸ ਮਿਲੇ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ 'ਚ ਕੁੱਲ੍ਹ ਕੋਰੋਨਾ ਸੰਕ੍ਰਮਿਤਾਂ ਦਾ ਆਂਕੜਾ 2.27 ਲੱਖ 'ਤੇ ਪਹੁੰਚ ਗਿਆ। ਰਾਜ 'ਚ ਹੁਣ ਤੱਕ 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਂਧਰਾ ਪ੍ਰਦੇਸ਼ 'ਚ 87 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਬਚੇ ਹਨ। ਇੱਥੇ ਕੋਰੋਨਾ ਰਿਕਵਰੀ ਦਰ 60 ਫੀਸਦੀ ਹੋ ਗਈ ਹੈ।

ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਪਹਿਲੀ ਵਾਰ 1000 ਤੋਂ ਵੱਧ ਲੋਕਾਂ ਦੀ ਮੌਤ

Get the latest update about TTD, check out more about News In Punjabi, National News, True Scoop News & Tirupati Balaji

Like us on Facebook or follow us on Twitter for more updates.