Video: ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਹੋਈ ਦਰਦਨਾਕ ਮੌਤ, ਮਾਪਿਆਂ ਨੇ ਰੋ-ਰੋ ਕੀਤੀ ਸਰਕਾਰ ਅੱਗੇ ਇਹ ਮੰਗ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਦਾ ਰਹਿਣ ਵਾਲੇ 29 ਸਾਲਾ ਮਨਜੀਤ ਸਿੰਘ ਨਾਲ ਬੀਤੇ ਦਿਨ ਦਰਦਨਾਕ ਘਟਨਾ ਵਾਪਰੀ। ਮਨਜੀਤ ਸਿੰਘ ਨੇ ਅਮਰੀਕਾ ਦੀ...

ਗੁਰਦਾਸਪੁਰ— ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਦਾ ਰਹਿਣ ਵਾਲੇ 29 ਸਾਲਾ ਮਨਜੀਤ ਸਿੰਘ ਨਾਲ ਬੀਤੇ ਦਿਨ ਦਰਦਨਾਕ ਘਟਨਾ ਵਾਪਰੀ। ਮਨਜੀਤ ਸਿੰਘ ਨੇ ਅਮਰੀਕਾ ਦੀ ਕਿੰਗਜ ਰਿਵਰ 'ਚ ਡੁੱਬਦੇ ਹੋਏ 3 ਬੱਚਿਆਂ ਨੂੰ ਬਚਾਇਆ ਪਰ ਖੁਦ ਮਨਜੀਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੁਝ ਸਾਲਾਂ ਤੋਂ ਮਨਜੀਤ ਸਿੰਘ ਵਿਦੇਸ਼ 'ਚ ਰਹਿ ਰਿਹਾ ਸੀ ਅਤੇ ਉਸ ਦੀ ਮੌਤ ਨਾਲ ਹੁਣ ਪਰਿਵਾਰ 'ਚ ਸੋਗ ਦੀ ਲਹਿਰ ਛਾਈ ਹੋਈ ਹੈ।

ਕਿਸ਼ਨਪੁਰਾ ਤੇ ਚੀਮਾ ਚੌਂਕ ਸਮੇਤ ਅੱਜ ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਆਏ ਕੋਰੋਨਾ ਦੇ ਨਵੇਂ ਕੇਸ

ਜ਼ਿਕਰਯੋਗ ਹੈ ਕਿ ਉਹ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ, ਜੋ ਕਿ ਕਬੱਡੀ ਖਿਡਾਰੀ ਸੀ। ਹੁਣ ਪਰਿਵਾਰ ਦੀ ਮੰਗ ਹੈ ਦੀ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਛੇਤੀ ਭਾਰਤ ਲਿਆਇਆ ਜਾਵੇ ਤਾਂ ਜੋ ਉਹ ਆਖਰੀ ਵਾਰ ਆਪਣੇ ਪੁੱਤ ਨੂੰ ਦੇਖ ਸਕਣ। ਓਧਰ ਮਨਜੀਤ ਦੀ ਮਾਂ ਦਾ ਰੋ-ਰੋ ਬੁਰਾ ਹਾਲ ਹੈ।

40-50 ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ 'ਤੇ ਕੀਤਾ ਜਾਨਲੇਵਾ ਹਮਲਾ, ਦੇਖੋ ਵੀਡੀਓ

ਮਨਜੀਤ ਦੇ ਪਿਤਾ ਗੁਰਬਕਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਕਾਫੀ ਸੁਪਨੇ ਵੇਖੇ ਸੀ ਪਰ ਹੁਣ ਮਨਜੀਤ ਦਾ ਪਿਓ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਲਿਆ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੀ ਮੌਤ ਦਾ ਦੁਖ ਵੀ ਹੈ ਨਾਲ ਹੀ ਮਾਣ ਹੈ ਕਿ ਉਸ ਨੇ ਬਹਾਦਰਾਂ ਵਾਲੀ ਮੌਤ ਪਾਈ।

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨਾਈਟ ਕਰਫਿਊ ਤੋਂ ਬਾਅਦ ਹੋਟਲ-ਰੈਸਟੋਰੈਂਟਸ ਨੂੰ ਲੈ ਕੇ ਜਾਰੀ ਨਵੇਂ ਹੁਕਮ
Get the latest update about Video, check out more about Kings River, News In Punjabi, US News & True Scoop News

Like us on Facebook or follow us on Twitter for more updates.