ਮੌਤ ਤੋਂ ਬਾਅਦ ਵੀ ਯੂਟਿਊਬ 'ਤੇ ਟ੍ਰੈਂਡਿੰਗ 'ਚ ਛਾਏ ਸੁਸ਼ਾਂਤ, ਦੇਖੋ ਵੀਡੀਓ

ਹਾਲ ਹੀ 'ਚ ਰਿਲੀਜ਼ ਹੋਏ ਮਰਹੂਮ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕ...


ਮੁਬੰਈ— ਹਾਲ ਹੀ 'ਚ ਰਿਲੀਜ਼ ਹੋਏ ਮਰਹੂਮ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ। ਰਿਲੀਜ਼ ਹੋਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਇਹ ਟ੍ਰੇਲਰ 'ਮੋਸਟ ਲਾਈਕਡ ਟ੍ਰੇਲਰ' ਦੀ ਸੂਚੀ 'ਚ ਆ ਗਿਆ ਹੈ, ਜਿਸ ਨੇ 'ਮਾਰਵੇਲਸ' ਦੀ ਮਸ਼ਹੂਰ ਫਿਲਮ 'ਅਵੈਂਜਰਸ ਐਂਡਗੇਮ' ਦੇ ਟ੍ਰੇਲਰ ਨੂੰ ਵੀ ਮਾਤ ਦੇ ਚੁੱਕਾ ਹੈ। ਇਸ ਟ੍ਰੇਲਰ ਨੇ 24 ਘੰਟਿਆਂ ਦੇ ਅੰਦਰ-ਅੰਦਰ 32 ਮਿਲੀਅਨ ਵਿਊਜ਼ ਅਤੇ 5.3 ਮਿਲੀਅਨ ਲਾਈਕਸ ਕਮਾ ਲਏ ਹਨ, ਜਿਸ ਨੇ ਹਾਲੀਵੁੱਡ ਫਿਲਮ 'ਅਵੈਂਜਰਸ' ਦਾ ਰਿਕਾਰਟ ਤੋੜ ਦਿੱਤਾ ਹੈ। 'ਦੱਸ ਦੇਈਏ ਕਿ 'ਅਵੈਂਜਰਸ ਐਂਡਗੇਮ' ਦੇ ਪਹਿਲੇ ਅਤੇ ਦੂਜੇ ਟ੍ਰੇਲਰ ਦੇ 3.2 ਅਤੇ 2.9 ਮਿਲੀਅਨ ਲਾਈਕਸ ਰਹੇ ਸਨ।

ਇਸ ਨੂੰ ਦੇਖ 'ਰੋ' ਪਏ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ

ਇਸ ਤੋਂ ਇਲਾਵਾ 'ਦਿਲ ਬੇਚਾਰਾ' ਦਾ ਟ੍ਰੇਲਰ ਯੂਟਿਊਬ 'ਤੇ ਟ੍ਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਖ਼ਬਰ ਦੇ ਲਿਖਦੇ-ਲਿਖਦੇ ਇਸ ਟ੍ਰੇਲਰ ਦੇ ਵਿਊਜ਼ 43 ਮਿਲੀਅਨ ਅਤੇ 7.8 ਮਿਲੀਅਨ ਲਾਈਕਸ ਰਿਕਾਰਡ ਹੋ ਚੁੱਕੇ ਹਨ।

ਸ਼ਾਹਰੁਖ ਦੀ ਧੀ ਦੀ ਵਾਇਰਲ ਹੋਈ ਅਜਿਹੀ ਵੀਡੀਓ, ਜਿਸ ਨੂੰ ਦੇਖ ਫੈਨਜ਼ ਦੇ ਉੱਡੇ ਹੋਸ਼

ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ, ਉਸ ਨੂੰ ਸ਼ੇਅਰ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਆਮ ਲੋਕਾਂ ਤੋਂ ਲੈ ਕੇ ਫ਼ਿਲਮ ਸਟਾਰਸ ਤੱਕ ਸਾਰੇ ਫ਼ਿਲਮ ਦੇ ਟ੍ਰੇਲਰ ਨੂੰ ਖੂਬ ਪਿਆਰ ਦੇ ਰਹੇ ਹਨ ਅਤੇ ਫ਼ਿਲਮ ਦੇ ਟ੍ਰੇਲਰ ਨੂੰ ਸ਼ੇਅਰ ਵੀ ਕਰ ਰਹੇ ਹਨ। ਇੰਡਸਟਰੀ 'ਚ ਸੁਸ਼ਾਂਤ ਦੇ ਕਰੀਬੀ ਦੋਸਤਾਂ 'ਚ ਕ੍ਰਿਤੀ ਸੇਨਨ ਦਾ ਨਾਂ ਆਉਂਦਾ ਹੈ। ਕ੍ਰਿਤੀ ਸੇਨਨ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਅਤੇ ਸਾਰਾ ਅਲੀ ਖਾਨ ਵੀ ਸੁਸ਼ਾਂਤ ਦੀ ਨਵੀਂ ਫਿਲਮ ਦੇ ਟ੍ਰੇਲਰ ਨੂੰ ਕਾਫੀ ਪ੍ਰਮੋਟ ਕਰ ਰਹੇ ਹਨ।

OMG!! ਉਰਵਸ਼ੀ ਰੌਤੇਲਾ ਨੇ ਇਸ ਐਕਟਰ ਨਾਲ ਕਰਵਾ ਲਿਆ ਵਿਆਹ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਦਿਲ ਬੇਚਾਰਾ' ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ 24 ਜੁਲਾਈ ਨੂੰ ਡਿਜ਼ਨੀ ਹੌਟ ਸਟਾਰ ਤੇ ਸਟ੍ਰੀਮ ਕੀਤੀ ਜਾਵੇਗੀ। ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੰਜਨਾ ਸਾਂਘੀ ਨਜ਼ਰ ਆਵੇਗੀ। ਇਹ ਫਿਲਮ ਅੰਗਰੇਜ਼ੀ ਫ਼ਿਲਮ 'ਫਾਲਟ ਇਨ ਅਵਰ ਸਟਾਰਜ਼' ਦਾ ਹਿੰਦੀ ਰੀਮੇਕ ਹੈ।

Get the latest update about Dil Bechara, check out more about Trailer, Dil Bechara Trailer, True Scoop News & Trending

Like us on Facebook or follow us on Twitter for more updates.