ਟਰੰਪ ਪ੍ਰਸ਼ਾਸਨ ਨੇ Employment visa programs 'ਚ ਫਰਜ਼ੀਵਾੜਾ ਰੋਕਣ ਲਈ ਚੁੱਕੇ ਠੋਸ ਕਦਮ

ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਸਮੇਤ ਰੋਜ਼ਗਾਰ ਆਧਾਰਿਤ ਬਾਕੀ ਵੀਜ਼ਾ ਪ੍ਰੋਗਰਾਮਾਂ 'ਚ ਦੁਰਵਰਤੋਂ ਅਤੇ ਫਰਜ਼ੀਵਾੜੇ (ਧੋਖਾਧੜੀ) ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਅਮਰੀਕੀ ਨਾਗਰਿਕਤਾ ਅਤੇ...

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਸਮੇਤ ਰੋਜ਼ਗਾਰ ਆਧਾਰਿਤ ਬਾਕੀ ਵੀਜ਼ਾ ਪ੍ਰੋਗਰਾਮਾਂ 'ਚ ਦੁਰਵਰਤੋਂ ਅਤੇ ਫਰਜ਼ੀਵਾੜੇ (ਧੋਖਾਧੜੀ) ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਦੇ ਇਕ ਉੱਚ ਅਧਿਕਾਰੀ ਨੇ ਸਾਂਸਦਾਂ ਨੂੰ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਚ-1ਬੀ ਭਾਰਤ ਦੇ ਟੈਕਨਾਲਿਜੀ ਪੇਸ਼ੇਵਰਾਂ ਵਿਚਕਾਰ ਲੋਕਪ੍ਰਿਯ ਕਾਰਜ ਵੀਜ਼ਾ ਹੈ।

ਕੋਰੋਨਾ ਸੰਕਟ ਵਿਚਕਾਰ ਆਸਟ੍ਰੇਲੀਆ ਜਾਣ ਵਾਲੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ!!

ਯੂ.ਐੱਸ.ਸੀ.ਆਈ.ਐੱਸ ਨੀਤੀ ਦੇ ਡਿਪਟੀ ਡਾਇਰੈਕਟਰ ਜੋਸਫ ਅਡਲੋ ਨੇ ਸੰਸਦ 'ਚ ਕਿਹਾ ਕਿ USCIS ਨੇ ਅਮਰੀਕਾ ਦੇ ਕਰਮਚਾਰੀਆਂ ਤੇ ਕਾਰੋਬਾਰਾਂ ਦੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਤੇ ਰੁਜ਼ਗਾਰ-ਅਧਾਰਤ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਰਤੋਂ ਤੇ ਧੋਖਾਧੜੀ ਨੂੰ ਰੋਕਣ ਲਈ ਨਿਯਮਾਂ, ਨੀਤੀ ਤੇ ਪ੍ਰਕਿਰਿਆ 'ਚ ਤਬਦੀਲੀਆਂ ਨੂੰ ਲਾਗੂ ਕੀਤਾ ਹੈ। ਇਨ੍ਹਾਂ 'ਚੋਂ ਸਭ ਤੋਂ ਪ੍ਰਮੁੱਖ ਇਹ ਹੈ ਕਿ ਐੱਚ-1 ਬੀ ਬਿਨੈਕਾਰਾਂ ਨੂੰ ਅਦਾਇਗੀ ਕਰਨੀ ਪਵੇਗੀ ਜੋ ਆਖਿਰਕਾਰ ਅਮਰੀਕੀ ਕਰਮਚਾਰੀਆਂ ਨੂੰ ਸਿਖਲਾਈ ਦੇਣ 'ਚ ਮਦਦ ਕਰੇਗੀ।

USA ਨੇ ਜਾਰੀ ਕੀਤੀਆਂ ਨਵੀਆਂ Guidelines, ਭਾਰਤੀ ਵਿਦਿਆਰਥੀ ਜ਼ਰੂਰ ਪੜ੍ਹਣ

ਜੋਸਫ ਐਡਲੋ ਨੇ ਅੱਗੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇਕ ਯੂ.ਐੱਸ.ਸੀ.ਆਈ.ਐੱਸ ਐੱਚ-1 ਬੀ ਤੇ ਐੱਚ-2 ਬੀ ਧੋਖਾਧੜੀ ਦੀ ਰਿਪੋਰਟਿੰਗ ਆਨਲਾਈਨ ਟਿਪ ਫਾਰਮ ਦੇ ਨਾਲ-ਨਾਲ ਐੱਚ-1 ਬੀ ਕਰਮਚਾਰੀਆਂ ਲਈ ਪਟੀਸ਼ਨਾਂ ਦੇਣ ਵਾਲੇ ਮਾਲਕਾਂ ਬਾਰੇ ਜਨਤਾ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਇਕ ਐੱਚ-1 ਬੀ ਮਾਲਕ ਡੇਟਾ ਹੱਬ ਵੀ ਤਿਆਰ ਕੀਤਾ ਹੈ।

Get the latest update about US H1B Visa, check out more about US Immigration, Immigration News, Fraud Employment Based Visa Programmes & H1B Visa

Like us on Facebook or follow us on Twitter for more updates.