ਪਿੱਛਲੇ ਸਾਲ ਦੇ ਮੁਕਾਬਲੇ ਵਧੀ Typhoid ਮਰੀਜਾਂ ਦੀ ਸੰਖਿਆ, ਜਾਣੋ ਕੀ ਹੈ ਵਜ੍ਹਾ 

ਅੱਜ ਕੱਲ ਹਰ ਸਮੇ ਮੌਸਮ ਬਦਲ ਰਿਹਾ ਹੈ। ਮੌਸਮ ਦੇ ਬਦਲਣ ਨਾਲ ਜਿਥੇ ਵਾਤਾਵਰਨ 'ਚ ਬਦਲਾਵ ਆ ਰਹੇ...

ਚੰਡੀਗੜ੍ਹ:- ਅੱਜ ਕੱਲ ਹਰ ਸਮੇ ਮੌਸਮ ਬਦਲ ਰਿਹਾ ਹੈ। ਮੌਸਮ ਦੇ ਬਦਲਣ ਨਾਲ ਜਿਥੇ ਵਾਤਾਵਰਨ 'ਚ ਬਦਲਾਵ ਆ ਰਹੇ ਹਨ ਨਾਲ ਹੀ ਇਸ ਦਾ ਅਸਰ ਸਾਡੀ ਸਿਹਤ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਸਮੇ 'ਚ ਸ਼ਰੀਰ ਨਾਲ ਜੁੜੀਆਂ ਕਈ ਪ੍ਰਕਾਰ ਦੀਆਂ ਬੀਮਾਰੀਆਂ ਜਿਵੇ, ਸਰਦੀ, ਜ਼ੁਕਾਮ ਅਤੇ ਬੁਖਾਰ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। 
ਬੁਖਾਰ ਬਿਗੜ ਜਾਵੇ ਤਾਂ ਉਹ Typhoid ਦਾ ਰੂਪ ਧਾਰਨ ਕਰ ਲੈਂਦਾ ਹੈ। ਇਕ ਖੋਜ ਮੁਤਾਬਕ, 2018 ਦੇ ਮੁਕਾਬਲੇ ਇਸ ਸਾਲ ਜੁਲਾਈ ਅਤੇ ਅਗਸਤ 'ਚ Typhoid ਦੇ ਮਾਮਲੇ ਜਿਆਦਾ ਸਾਹਮਣੇ ਆਏ ਹਨ। ਜਿਸ ਦਾ ਕਾਰਨ ਦੂਸ਼ਿਤ ਪਾਣੀ ਅਤੇ ਭੋਜਨ ਦਾ ਖਪਤ ਨਾ ਹੋਣਾ ਮੰਨਿਆ ਜਾ ਰਿਹਾ ਹੈ।

ਨਿਮੋਨੀਆ ਦੇ ਬੈਕਟੀਰੀਆ ਤੋਂ ਬਚਾਉਣ 'ਚ ਮਦਦਗਾਰ ਹੋਣਗੇ ਇਹ ਫ਼ਲ  

ਜਾਣਕਾਰੀ ਮੁਤਾਬਕ, ਪਿੱਛਲੇ ਸਾਲ Typhoid ਦੇ 525 ਮਾਮਲੇ ਸਾਹਮਣੇ ਆਏ ਸਨ ਤੇ ਇਸ ਸਾਲ 600 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਿਸ ਦਾ ਕਾਰਨ ਦੂਸ਼ਿਤ ਪਾਣੀ ਤੇ ਭੋਜਨ ਹੈ। ਪਾਣੀ ਦੇ ਦੂਸ਼ਿਤ ਹੋਣ ਤੋਂ ਬਾਅਦ ਉਸ ਦੀ ਸਹੀ ਤਰ੍ਹਾਂ ਖਪਤ ਨਾ ਹੋਣਾ ਵੀ ਹੈ। ਇਸ ਤੋਂ ਇਲਾਵਾ ਨਾਗਰਿਕਾਂ ਲਈ ਲਗਾਏ ਪਾਣੀ ਪੰਪ ਦਾ ਸਾਫ ਸਫਾਈ ਨਾ ਹੋਣਾ ਜਿਸ ਨਾਲ ਅਲਗ ਅਲਗ ਤਰ੍ਹਾਂ ਦੇ ਬੈਕਟੀਰੀਆ ਦਾ ਬਣਨਾ ਇਸ ਦੀ ਵੱਡੀ ਵਜ੍ਹਾ ਹੈ।  

ਕੀ ਹੈ Typhoid ?
Typhoid ਇਕ ਜੀਵਾਣੂ ਸੰਕ੍ਰਮਣ ਹੈ, ਜਿਸ ਨਾਲ ਤੇਜ਼ ਬੁਖਾਰ, ਦਸਤ ਅਤੇ ਉਲਟੀਆਂ ਹੁੰਦੀਆਂ ਹਨ। ਇਹ ਘਾਤਕ ਵੀ ਹੋ ਸਕਦਾ ਹੈ। ਇਹ ਸਾਲਮੋਨੇਲਾ ਟਾਈਫੀ ਬੈਕਟੀਰੀਆਂ ਦੇ ਕਾਰਨ ਹੁੰਦਾ ਹੈ। ਮਾਹਿਰਾਂ ਮੁਤਾਬਕ Typhoid ਦਾ ਇਕ ਮਾਤਰ ਇਲਾਜ਼ ਐਂਟੀਬਾਓਟਿਕ੍ਸ ਹੈ।  

Typhoid ਦੇ ਲੱਛਣ 
ਸੰਕ੍ਰਮਣ ਬੈਕਟੀਰੀਆ ਦੇ ਸੰਪਰਕ 'ਚ ਆਉਣ ਦੇ 6 ਤੋਂ 30 ਦਿਨਾਂ ਦੇ ਬਾਅਦ ਲੱਛਣ ਸਾਹਮਣੇ ਆਓਂਦੇ ਹਨ। Typhoid 'ਚ ਬੁਖਾਰ ਮੁਖ ਰੂਪ 'ਚ ਜਿਆਦਾ ਦੇਖਿਆ ਜਾਂਦਾ ਹੈ। ਹੋਲੀ ਹੋਲੀ ਕਈ ਦਿਨਾਂ ਤੱਕ ਇਹ ਬੁਖਾਰ ਵੱਧਦਾ ਰਹਿੰਦਾ ਹੈ ਅਤੇ ਆਖਰ 104 ਤੱਕ ਵੀ ਵੱਧ ਸਕਦਾ ਹੈ। 

ਆਖਰ ਇਸ ਬਿਮਾਰੀ ਤੋਂ ਬਚਣ ਦਾ ਇਕ ਹੱਲ ਇਹ ਵੀ ਹੈ ਕਿ ਜਿਨ੍ਹਾਂ ਹੋ ਸਕਦੇ ਸਾਫ ਸਵੱਚ ਪਾਣੀ ਅਤੇ ਭੋਜਨ ਦਾ ਇਸਤੇਮਾਲ ਕੀਤਾ ਜਾਵੇ ਅਤੇ ਘਰਾਂ 'ਚ ਵੀ ਸਾਫ ਸਫਾਈ ਦਾ ਖਾਸ ਧਿਆਨ ਰਖਿਆ ਜਾਵੇ। ਬੀਮਾਰ ਹੋਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਸੰਕ੍ਰਮਣ ਦੀ ਪੁਸ਼ਟੀ ਹੁਣ ਤੇ ਪੂਰਨ ਤਰੀਕੇ ਨਾਲ ਇਸ ਦਾ ਇਲਾਜ਼ ਕੀਤਾ ਜਾਵੇ।  

Get the latest update about Typhoid Symptoms, check out more about Antibiotics for Typhoid, Fitness News, Typhoid & True Scoop News

Like us on Facebook or follow us on Twitter for more updates.