Video : UP ਪੁਲਸ ਸ਼ਰਮਸਾਰ, ਮਹਿਲਾ ਸਾਹਮਣੇ SHO ਨੇ ਪ੍ਰਾਈਵੇਟ ਪਾਰਟ ਨਾਲ ਕੀਤੀ ਛੇੜਛਾੜ

ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ 'ਚ ਪੁਲਸ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪੁਲਸ ਅਧਿਕਾਰੀ ਨੂੰ ਮਹਿਲਾ ਸ਼ਿਕਾਇਤਕਰਤਾ...

ਬਿਹਾਰ— ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ 'ਚ ਪੁਲਸ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪੁਲਸ ਅਧਿਕਾਰੀ ਨੂੰ ਮਹਿਲਾ ਸ਼ਿਕਾਇਤਕਰਤਾ ਦੇ ਸਾਹਮਣੇ ਹਸਤਮੈਥੂਨ () ਕਰਦੇ ਫੜ੍ਹਿਆ ਗਿਆ ਹੈ। ਰੋਜ਼-ਰੋਜ਼ ਹੋ ਰਹੀ ਇਸ ਘਟਨਾ ਤੋਂ ਤੰਗ ਆ ਕੇ ਮਹਿਲਾ ਨੇ ਇਸ ਦੀ ਵੀਡੀਓ ਬਣਾ ਲਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਦੇ ਆਲਾ ਅਧਿਕਾਰੀ ਨੇ ਦੋਸ਼ੀ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਵਿਰੁੱਧ ਜਾਂਚ ਕੀਤੀ ਜਾ ਰਹੀ ਹੈ।

ਐੱਸ.ਐੱਚ.ਓ ਮੁਅੱਤਲ, ਐੱਫ.ਆਈ.ਆਰ ਵੀ ਦਰਜ
ਘਟਨਾ ਦੇਵਰੀਆ ਜ਼ਿਲ੍ਹੇ ਦੇ ਭਟਨੀ ਪੁਲਸ ਸਟੇਸ਼ਨ ਦੀ ਹੈ। ਇੱਥੇ ਇਕ ਮਹਿਲਾ ਸ਼ਿਕਾਇਤ ਲੈ ਕੇ ਆਉਂਦੀ ਹੈ। ਦੋਸ਼ ਹੈ ਕਿ ਇਸ ਦੌਰਾਨ ਥਾਣੇ ਦੇ ਐੱਸ.ਐੱਚ.ਓ ਭੀਸ਼ਮ ਪਾਲ ਸਿੰਘ ਪੈਂਟ ਦੀ ਜਿੱਪ ਖੋਲ੍ਹ ਕੇ ਮਹਿਲਾ ਸਾਹਮਣੇ ਹੀ ਹਸਤਮੈਥੂਨ ਕਰਨਾ ਸ਼ੁਰੂ ਕਰ ਦਿੰਦਾ ਹੈ। ਮਹਿਲਾ ਇਸ ਘਟਨਾ ਦੀ ਵੀਡੀਓ ਬਣਾ ਲੈਂਦੀ ਹੈ। ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦੇਵਰੀਆ ਦੇ ਐੱਸ.ਪੀ ਨੇ ਕਿਹਾ ਕਿ ਐੱਸ.ਐੱਚ.ਓ ਵਿਰੁੱਧ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ। ਫਿਲਹਾਲ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

ਪਹਿਲਾਂ ਵੀ ਅਜਿਹੀ ਕਰਤੂਤ ਕਰ ਚੁੱਕਾ ਹੈ ਐੱਸ.ਐੱਚ.ਓ
ਵੀਡੀਓ ਵਾਇਰਲ ਹੋਣ ਦੇ ਸਥਾਨਕ ਲੋਕਾਂ ਨੇ ਆਲਾ ਅਧਿਕਾਰੀਆਂ ਤੋਂ ਦੋਸ਼ੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਕਿ ਸ਼ਿਕਾਇਤ ਦਰਜ ਕਰਾਉਣ ਜਦੋਂ ਉਹ ਐੱਸ.ਐੱਚ.ਓ ਦੇ ਚੈਂਬਰ 'ਚ ਗਈ ਤਾਂ ਉਹ ਆਪਣੇ ਨਿੱਜੀ ਅੰਗ ਨੂੰ ਛੂਹ ਰਿਹਾ ਸੀ। ਮਹਿਵਾ ਦਾ ਕਹਿਣਾ ਹੈ ਕਿ ਉਹ ਜ਼ਮੀਨ ਨਾਲ ਜੁੜੇ ਵਿਵਾਦ 'ਚ ਮਾਮਲਾ ਦਰਜ ਕਰਾਉਣ ਲਈ ਕਈ ਵਾਰ ਪੁਲਸ ਥਾਣੇ ਜਾਣਾ ਪਿਆ ਸੀ। ਖ਼ਬਰਾਂ ਮੁਤਾਬਕ ਐੱਸ.ਐੱਚ.ਓ ਪਹਿਲਾਂ ਵੀ ਅਜਿਹੀ ਹਰਕਤਾਂ ਕਰ ਚੁੱਕਾ ਹੈ।

Get the latest update about Private Part, check out more about Bhishm Pal Singh, News In Punjabi, Deoria & Uttar Pradesh

Like us on Facebook or follow us on Twitter for more updates.