ਦੇਖੋ ਕਿਵੇਂ ਸਾੜ੍ਹੀ ਪਾ ਕੇ ਰੋਬੋਟ ਨੇ ਲੋਕਾਂ ਦੇ ਹੱਥ ਕੀਤੇ ਸੈਨੇਟਾਈਜ਼, ਵੀਡੀਓ ਕਾਫੀ ਦਿਲਚਸਪ

ਇਕ ਰੋਬੋਟ ਦੀ ਵੀਡੀਓ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਰੋਬੋਟ ਬਾਰੇ ਜਿੰਨੀ ਵੀ ਗੱਲ੍ਹ ਕਰੀਏ ਘੱਟ ਹੈ। ਇਹ ਰੋਬੋਟ ਦੇਖਣ 'ਚ ਇਕ ਮਹਿਲਾ...

ਨਵੀਂ ਦਿੱਲੀ— ਇਕ ਰੋਬੋਟ ਦੀ ਵੀਡੀਓ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਰੋਬੋਟ ਬਾਰੇ ਜਿੰਨੀ ਵੀ ਗੱਲ੍ਹ ਕਰੀਏ ਘੱਟ ਹੈ। ਇਹ ਰੋਬੋਟ ਦੇਖਣ 'ਚ ਇਕ ਮਹਿਲਾ ਵਾਂਗ ਹੈ ਅਤੇ ਖੂਬਸੂਰਤ ਰੈੱਡ ਕਲਰ ਦੀ ਸਾੜ੍ਹੀ ਪਹਿਨੇ ਹੋਏ ਹਨ। ਇਸ ਵੀਡਾਓ ਨੂੰ ਇੰਡੀਅਨ ਫਾਰੇਸਟ ਆਫੀਸਰ ਸੁਧਾ ਰਮਨ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ ਹੈ। ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖੋਗੇ ਕਿ ਰੋਬੋਟ, ਜਿਸ ਨੇ ਇਕ ਡਾਰਕ ਰੈੱਡ ਕਲਰ ਦੀ ਸਾੜ੍ਹੀ ਪਾਈ ਹੋਈ ਹੈ ਅਤੇ ਉਹ ਤਾਮਿਲਨਾਡੂ ਦੇ ਇਕ ਸਾੜ੍ਹੀ ਦੇ ਸ਼ੋਅਰੂਮ 'ਚ ਘੁੰਮਦੇ ਹੋਏ ਗ੍ਰਾਹਕਾਂ ਨੂੰ ਸੈਨੇਟਾਈਜ਼ਰ ਦੇ ਰਹੀ ਹੈ।

OMG!! ਇੰਟਰਨੈੱਟ 'ਤੇ ਪੁਰਸ਼ਾਂ ਨਾਲੋਂ ਵੱਧ ਮਹਿਲਾਵਾਂ ਕਰ ਰਹੀਆਂ ਨੇ ਇਹ ਕੰਮ, ਜਾਣ ਕੇ ਹੋ ਜਾਓਗੇ ਹੈਰਾਨ

ਇੰਡੀਅਨ ਫਾਲੇਸਟ ਅਫਸਰ ਸੁਧਾ ਰਮਨ ਅਤੇ ਕਾਰੋਬਾਰੀ ਹਰਸ਼ ਗੋਏਨਕਾ ਵਲੋਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਦੂਜੀ ਵਾਰ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹਨ ਕਿ ਕਿਸ ਤਰ੍ਹਾਂ ਰੋਬੋਟ ਘੁੰਮ-ਘੁੰਮ ਕੇ ਸ਼ੋਅਰੂਮ ਚ ਖੜ੍ਹੇ ਲੋਕਾਂ ਨੂੰ ਸੈਨੇਟਾਈਨਜ਼ਰ ਦੇ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਧਾ ਰਮਨ ਨੇ ਕੈਪਸ਼ਨ 'ਚ ਲਿਖਿਆ, ''ਤਾਮਿਲਨਾਡੂ ਦੇ ਕੱਪੜਾ ਸ਼ੋਅਰੂਮ 'ਚ ਟੈਕਨਾਲਿਜੀ ਦਾ ਸਹੀ ਉਪਯੋਗ ਕੀਤਾ ਗਿਆ ਹੈ। ਸਾੜ੍ਹੀ ਪਹਿਣੇ ਇਕ ਰੋਬੋਟ ਸ਼ੋਅਰੂਮ 'ਚ ਗ੍ਰਾਹਕਾਂ ਨੂੰ ਹੱਥ ਸਾਫ ਕਰਨ ਲਈ ਸੈਨੇਟਾਈਜ਼ਰ ਦਿੰਦੀ ਹੈ। ਦੱਸ ਦੇਈਏ ਕਿ ਇਸ 44 ਸੈਕਿੰਡ ਦੀ ਵੀਡੀਓ ਨੂੰ ਹੁਣ ਤੱਕ 34 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ 'ਤੇ ਕਈ ਕੁਮੈਂਟਸ ਵੀ ਆ ਚੁੱਕੇ ਹਨ।

Get the latest update about Coronavirus, check out more about Social Media, Sanitiser, Viral Video & Covid 19

Like us on Facebook or follow us on Twitter for more updates.