ਸ਼ਾਹਰੁਖ ਦੀ ਧੀ ਦੀ ਵਾਇਰਲ ਹੋਈ ਅਜਿਹੀ ਵੀਡੀਓ, ਜਿਸ ਨੂੰ ਦੇਖ ਫੈਨਜ਼ ਦੇ ਉੱਡੇ ਹੋਸ਼

ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਲੌਕਡਾਊਨ 'ਚ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਹਾਲ ਹੀ 'ਚ ਸੁਹਾਨਾ ਦੀ ਇਕ ਵੀਡੀਓ...

ਨਵੀਂ ਦਿੱਲੀ— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਲੌਕਡਾਊਨ 'ਚ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਹਾਲ ਹੀ 'ਚ ਸੁਹਾਨਾ ਦੀ ਇਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਟਾਰ ਕਿੱਡ ਆਪਣਾ ਗਲੈਮਰਸ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਸੁਹਾਨਾ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਹੀ ਸੁਹਾਨਾ ਖਾਨ 20 ਸਾਲ ਦੀ ਹੋਈ ਹੈ। ਅਜਿਹੇ 'ਚ ਸੁਹਾਨਾ ਨੇ ਆਪਣੇ ਗਲੈਮਰਸ ਫੋਟੋਜ਼ ਵੀ ਫੈਨਜ਼ ਨਾਲ ਸ਼ੇਅਰ ਕੀਤੀਆਂ ਸਨ।
 

ਸੁਹਾਨਾ ਖਾਨ ਇਸ ਵੀਡੀਓ 'ਚ ਆਪਣੇ ਅੰਦਾਜ਼ ਨਾਲ ਲੱਖਾਂ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ। ਉਨ੍ਹਾਂ ਦੀ ਵੀਡੀਓ 'ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ 'ਚ ਸੁਹਾਨਾ ਕ੍ਰਾਪ ਟਾਪ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਵਾਲ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਚਾਰ-ਚੰਨ੍ਹ ਲਗਾ ਰਹੇ ਹਨ। ਦੱਸ ਦੇਈਏ ਕਿ ਲੌਕਡਾਊਨ 'ਚ ਸੁਹਾਨਾ ਖਾਨ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਅਭਿਨੇਤਰੀ ਦੀ ਇਹ ਵੀਡੀਓ ਵੀ ਖੂਬ ਸੁਰਖੀਆਂ ਬਟੋਰ ਰਹੀ ਹੈ।

Get the latest update about Bollywood Actress, check out more about Lockdown, Bollywood News, News In Punjabi & Trending News

Like us on Facebook or follow us on Twitter for more updates.