ਵੀਡੀਓ ਰਾਹੀਂ ਦੇਖੋ ਕਿਵੇਂ ਬਣਦੀ ਸੀ ਜ਼ਹਿਰੀਲੀ ਸ਼ਰਾਬ, ਆਖਿਰ ਕਿਉਂ ਇਸ ਨੂੰ ਪੀਂਦੇ ਸਨ ਲੋਕ

ਲੌਕਡਾਉਣ ਕਾਰਨ ਨਸ਼ਾ ਘੱਟ ਗਿਆ ਸੀ ਪਰ ਜਿਸ ਦਿਨ ਤੋਂ ਲੌਕਡਾਊਣ 'ਚ ਖੁੱਲ੍ਹ ਮਿਲੀ ਹੈ। ਨਸ਼ਾ ਤੇਜ਼ੀ ਨਾਲ ਅੱਗੇ ਨਾਲੋਂ ਵੀ ਜ਼ਿਆਦਾ ਵਧਿਆ ਹੈ ਅਤੇ ਰੇਟ ਵੀ ਦੁੱਗਣੇ ਹੋ ਗਏ ਹਨ। ਸ਼ਰਾਬ ਦਾ ਰੇਟ ਵੀ ਵਧਣ ਕਾਰਨ ਲੋਕ ਜ਼ਹਿਰੀਲੀ ਸ਼ਰਾਬ ਪੀਣ ਨੂੰ ਮਜ਼ਬੂਰ ਹਨ, ਜਿਸ ਕਾਰਨ...

ਚੰਡੀਗੜ੍ਹ— ਲੌਕਡਾਉਣ ਕਾਰਨ ਨਸ਼ਾ ਘੱਟ ਗਿਆ ਸੀ ਪਰ ਜਿਸ ਦਿਨ ਤੋਂ ਲੌਕਡਾਊਣ 'ਚ ਖੁੱਲ੍ਹ ਮਿਲੀ ਹੈ। ਨਸ਼ਾ ਤੇਜ਼ੀ ਨਾਲ ਅੱਗੇ ਨਾਲੋਂ ਵੀ ਜ਼ਿਆਦਾ ਵਧਿਆ ਹੈ ਅਤੇ ਰੇਟ ਵੀ ਦੁੱਗਣੇ ਹੋ ਗਏ ਹਨ। ਸ਼ਰਾਬ ਦਾ ਰੇਟ ਵੀ ਵਧਣ ਕਾਰਨ ਲੋਕ ਜ਼ਹਿਰੀਲੀ ਸ਼ਰਾਬ ਪੀਣ ਨੂੰ ਮਜ਼ਬੂਰ ਹਨ, ਜਿਸ ਕਾਰਨ ਮੌਤਾਂ ਹੋ ਰਹੀਆਂ ਹਨ। ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ 'ਚ ਹੋਈਆਂ ਮੌਤਾਂ ਤੋਂ ਬਾਅਦ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ 'ਚ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਸਾਹਮਣੇ ਆਇਆ ਕਿ ਕੱਚੀ ਦਾਰੂ ਪੀਣ ਨਾਲ ਹੀ ਕਈ ਲੋਕਾਂ ਤੇ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਪਈ ਹੈ। ਕੱਚੀ ਦਾਰੂ ਨੂੰ ਜ਼ਿਆਦਾ ਨਸ਼ੀਲੀ ਬਣਾਉਣ ਲਈ ਇਸ 'ਚ ਨਸ਼ੀਲੀਆਂ ਗੋਲ਼ੀਆਂ ਤੇ ਔਕਸੀਟੋਸਿਨ ਇੰਜੈਕਸ਼ਨ ਮਿਲਾਇਆ ਜਾਂਦਾ ਹੈ।

ਜ਼ਹਿਰੀਲੀ ਸ਼ਰਾਬ ਦੀ ਕਹਾਣੀ ਸੁਣੋ ਨਛੇੜੀਆਂ ਦੀ ਜ਼ੁਬਾਨੀ, ਕਿਹਾ- ਜੇਕਰ ਨਾ ਕੱਸੀ ਨਕੇਲ ਤਾਂ ਪੰਜਾਬ ਹੋ ਜਾਵੇਗਾ ਤਬਾਹ

ਇਕ ਵਾਰ ਨਸ਼ੀਲੀਆਂ ਗੋਲ਼ੀਆਂ ਵਾਲੀ ਕੱਚੀ ਦਾਰੂ ਜੇਕਰ ਕੋਈ ਪੀ ਲੈਂਦਾ ਹੈ ਤਾਂ ਉਸ ਨੂੰ ਫਿਰ ਇਹੀ ਦਾਰੂ ਚੰਗੀ ਲੱਗਦੀ ਹੈ। ਇਸ ਲਈ ਨਸ਼ੇੜੀ ਸ਼ਾਮ ਹੁੰਦਿਆਂ ਹੀ ਪਿੰਡਾਂ ਵੱਲ ਵਹੀਰਾਂ ਘੱਤ ਲੈਂਦੇ ਹਨ। ਇਹ ਇਕ ਵੱਡਾ ਕਾਰਨ ਹੈ ਕਿ ਕੁਝ ਸਾਲਾਂ 'ਚ ਹੀ ਕੱਚੀ ਸ਼ਰਾਬ ਦੀ ਮੰਗ ਇਕਦਮ ਵੱਧ ਗਈ। ਪੰਜਾਬ 'ਚ ਬਹੁਤੇ ਨੌਜਵਾਨ ਮੈਡੀਕਲ ਨਸ਼ਾ ਕਰਨ ਤੋਂ ਇਲਾਵਾ ਹੈਰੋਇਨ ਤੇ ਸਮੈਕ ਦਾ ਨਸ਼ਾ ਕਰਦੇ ਹਨ। ਨਜਾਇਜ਼ ਸ਼ਰਾਬ ਮਾਫੀਆ ਨੂੰ ਪਤਾ ਹੈ ਕਿ ਕੱਚੀ ਦਾਰੂ 'ਚ ਮੈਡੀਕਲ ਨਸ਼ਾ ਮਿਲਾਇਆ ਜਾਵੇ ਤਾਂ ਮੰਗ ਵੱਧਦੀ ਹੈ। ਇਸ ਨਾਲ ਮੁਨਾਫਾ ਵੀ ਵੱਧੇਗਾ।

ਨਵੇਂ ਕੇਸਾਂ ਨਾਲ ਮੁੜ ਬਲਾਸਟ ਕਰਦੇ ਹੋਏ ਜਲੰਧਰ 'ਚ ਕੋਰੋਨਾ ਨੇ ਲਈ 3 ਦੀ ਜਾਨ

ਇਸ ਲਈ ਕੱਚੀ ਦਾਰੂ 'ਚ ਨਸ਼ੀਲੇ ਕੈਪਸੂਲ 'ਤੇ ਔਕਸੀਟੋਸਿਨ ਇੰਜੈਕਸ਼ਨ ਪਾਇਆ ਜਾਂਦਾ ਹੈ। ਔਕਸੀਟੋਸਿਨ ਇੰਜੈਕਸ਼ਨ ਮੱਝਾਂ ਨੂੰ ਲਾਉਣ ਵਾਲਾ ਟੀਕਾ ਹੁੰਦਾ ਹੈ। ਇਸ ਸ਼ਰਾਬ ਨੂੰ ਪੀਣ 'ਤੇ ਕਾਫੀ ਸਮਾਂ ਵਿਅਕਤੀ ਨਸ਼ੇ 'ਚ ਰਹਿੰਦਾ ਹੈ, ਜਦਕਿ ਅੰਗ੍ਰੇਜ਼ੀ ਸ਼ਰਾਬ ਪੀਣ ਤੋਂ ਕੁਝ ਸਮੇਂ ਬਾਅਦ ਨਸ਼ਾ ਟੁੱਟ ਜਾਂਦਾ ਹੈ। ਅਜਿਹੇ ਪੰਜਾਬ 'ਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਧੜਾਧੜ ਚੱਲ ਰਿਹਾ ਹੈ। ਸਰਕਾਰ ਦੀਆਂ ਅੱਖਾਂ ਵੀ ਉਸ ਵੇਲੇ ਖੁੱਲ੍ਹੀਆਂ ਜਦੋਂ ਜ਼ਹਿਰੀਲੀ ਸ਼ਰਾਬ ਨਾਲ 112 ਲੋਕਾਂ ਦੀ ਮੌਤ ਹੋ ਗਈ।



Get the latest update about True Scoop News, check out more about Spurious Liquor, News In Punjabi, Punjab Wine Factory & Viral Video

Like us on Facebook or follow us on Twitter for more updates.