ਲਓ ਜੀ ਹੁਣ ਪੈਸੇ ਵਾਂਗ ਮਸ਼ੀਨ 'ਚੋਂ ਨਿਕਲਿਆ ਕਰਨਗੇ ਗੋਲ-ਗੱਪੇ, ਇੰਝ ਚੱਖੋ ਮਜ਼ਾ

ਇੰਟਰਨੈੱਟ 'ਤੇ ਲੋਕਾਂ ਨੂੰ ਵਾਇਰਲ ਵੀਡੀਓਜ਼ ਖੂਬ ਪਸੰਦ ਆਉਂਦੀਆਂ ਹਨ। ਕੋਰੋਨਾ ਸੰਕਟ ਵਿਚਕਾਰ ਟਰੂ ਸਕੂਪ ਤੁਹਾਡੇ ਲਈ ਅਜਿਹੀਆਂ ਵਾਇਰਲ...

ਨਵੀਂ ਦਿੱਲੀ— ਇੰਟਰਨੈੱਟ 'ਤੇ ਲੋਕਾਂ ਨੂੰ ਵਾਇਰਲ ਵੀਡੀਓਜ਼ ਖੂਬ ਪਸੰਦ ਆਉਂਦੀਆਂ ਹਨ। ਕੋਰੋਨਾ ਸੰਕਟ ਵਿਚਕਾਰ ਟਰੂ ਸਕੂਪ ਤੁਹਾਡੇ ਲਈ ਅਜਿਹੀਆਂ ਵਾਇਰਲ ਵੀਡੀਓ ਲੱਭ-ਲੱਭ ਕੇ ਲਿਆਉਂਦਾ ਹੈ, ਜਿਸ ਨਾਲ ਤੁਹਾਨੂੰ ਕੁਝ ਸਮੇਂ ਲਈ ਹੀ ਸਹੀ ਪਰ ਖੁਸ਼ੀ ਮਿਲ ਸਕੀ। ਹੁਣ ਹਾਲ ਹੀ 'ਚ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ 'ਚ ਗੋਲ-ਗੱਪੇ ਖਾਣ ਵਾਲੇ ਚਾਹਵਾਨਾਂ ਲਈ ਇਕ ਦਿਲਚਸਪ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹੁਣ ਵਿਅਕਤੀ ਵਲੋਂ ਗੋਲ-ਗੱਪੇ ਬਣਾਉਣ ਦੀ ਜਗ੍ਹਾ ਇਸ ਦੀ ਇਕ ਵੈਂਡਿੰਗ ਮਸ਼ੀਨ ਆ ਗਈ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਲਓ ਜੀ ਇਸ ਸ਼ਖਸ ਨੇ ਬਣਵਾਇਆ ਅਜਿਹਾ ਮਹਿੰਗਾ ਮਾਸਕ, ਕੀਮਤ ਉਡਾ ਦੇਵੇਗੀ ਹੋਸ਼!!

ਜ਼ਿਕਰਯੋਗ ਹੈ ਕਿ ਅਸਮ ਪੁਲਸ ਦੇ ਏ.ਡੀ.ਜੀ.ਪੀ ਰੈਂਕ ਦੇ ਅਧਿਕਾਰੀ ਹਰਦੀ ਸਿੰਘ ਨੇ ਆਪਣੇ ਟਵਿੱਟਰ 'ਤੇ ਵੀਡੀਓ ਸ਼ੇਅਰ ਕੀਤਾ ਹੈ। ਪਾਣੀ ਪੁਰੀ ਦੀ ਵੈਂਡਿੰਗ ਮਸ਼ੀਨ ਦੀ ਤਾਰੀਫ ਕਰਦਿਆਂ ਉਨ੍ਹਾਂ ਇਸ ਨੂੰ ਸ਼ੁੱਧ ਭਾਰਤੀ ਨਿਰਮਾਣ ਦੱਸਿਆ ਹੈ। ਇਹ ਵੀਡੀਓ ਇਸ ਲਈ ਵੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਦੌਰ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਰੇਹੜੀ 'ਤੇ ਗੋਲ-ਗੱਪਿਆਂ ਦਾ ਆਨੰਦ ਲੈਣਾ ਮੁਨਾਸਿਬ ਨਹੀਂ।

ਜੇਕਰ ਸੱਪ ਨੂੰ ਕੰਜ ਉਤਾਰਦੇ ਹੋਏ ਨਹੀਂ ਦੇਖਿਆ ਤਾਂ ਦੇਖੋ ਇਹ ਵੀਡੀਓ

ਹੁਣ ਮਸ਼ੀਨ ਆ ਜਾਣ ਮਗਰੋਂ ਦੂਰੀ ਬਣਾਉਂਦਿਆਂ ਸਵਾਦ ਲਿਆ ਜਾ ਸਕਦਾ ਹੈ। ਇਹ ਮਸ਼ੀਨ ਬਿਲਕੁਲ ਏ.ਟੀ.ਐੱਮ ਵਾਂਗ ਕੰਮ ਕਰਦੀ ਹੈ। ਕਰੀਬ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਮਸ਼ੀਨ ਬਣਾਈ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵੈਂਡਿੰਗ ਮਸ਼ੀਨ ਕਿਵੇਂ 20 ਰੁਪਏ ਦਾ ਬਿੱਲ ਲੈਣ ਤੋਂ ਬਾਅਦ ਗੋਲ-ਗੱਪੇ ਕੱਢ ਰਹੀ ਹੈ।

Video : UP ਪੁਲਸ ਸ਼ਰਮਸਾਰ, ਮਹਿਲਾ ਸਾਹਮਣੇ SHO ਨੇ ਪ੍ਰਾਈਵੇਟ ਪਾਰਟ ਨਾਲ ਕੀਤੀ ਛੇੜਛਾੜGet the latest update about Trending News, check out more about News In Punjabi, Pani Poori Vending Machine, True Scoop News & Viral Video

Like us on Facebook or follow us on Twitter for more updates.