ਬਿਲਡਿੰਗ 'ਚ ਲੱਗੀ ਅੱਗ ਤਾਂ ਬੱਚਿਆਂ ਨੇ 40 ਫੁੱਟ ਉੱਤੋਂ ਮਾਰੀ ਛਾਲ, ਦੇਖੋ ਦਿਲ ਦਹਿਲਾਉਣ ਵਾਲੀ ਵੀਡੀਓ

ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ 'ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ' ਫ੍ਰਾਂਸ 'ਚ ਇਕ ਸੜਦੀ ਹੋਈ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰਨ...

ਫ੍ਰਾਂਸ— ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ'ਫ੍ਰਾਂਸ 'ਚ ਇਕ ਸੜਦੀ ਹੋਈ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰਨ ਤੋਂ ਬਾਅਦ 2 ਭਰਾ ਸੁਰੱਖਿਅਤ ਬਚ ਗਏ ਹਨ। ਬੱਚਿਆਂ ਨੂੰ ਇਮਾਰਤ ਦੇ ਹੇਠਾਂ ਖੜ੍ਹੇ ਬਚਾਅ ਦਲ ਦੀ ਇਕ ਸੈਨਾ ਨੇ ਫੜ੍ਹਿਆ ਸੀ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਖ਼ਬਰ ਮੁਤਾਬਕ ਮੰਗਲਵਾਰ ਨੂੰ ਗ੍ਰੇਨੋਬਲ ਸ਼ਹਿਰ 'ਚ ਬਚਾਅ ਮੁਹਿੰਮ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਤਿੰਨ ਅਤੇ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਵਲੋਂ ਉਨ੍ਹਾਂ ਨੂੰ ਬਿਨਾਂ ਚਾਬੀ ਦੇ ਅੰਦਰ ਬੰਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਥਿਤ ਤੌਰ 'ਤੇ ਸੜਦੇ ਅਪਾਰਟਮੈਂਟ ਤੋਂ ਬਚਣ ਲਈ 40 ਫੁੱਟ ਹੇਠਾਂ ਛਾਲ ਮਾਰਨ ਲਈ ਮਜਬੂਰ ਹੋਣਾ ਪਿਆ।

ਜਾਣੋ ਉਨ੍ਹਾਂ ਦੇਸ਼ਾਂ ਬਾਰੇ ਜਿਨ੍ਹਾਂ ਨੇ ਕੋਰੋਨਾ 'ਤੇ ਪਾਈ ਫਤਿਹ, ਨਹੀਂ ਹੋਈ 1 ਵੀ ਮੌਤ

ਬਚਾਅ ਦੀ ਇਹ ਫੁਟੇਜ ਇਕ ਗੁਆਂਢੀ ਨੇ ਕੈਪਚਰ ਕੀਤਾ ਸੀ, ਜੋ ਨੇੜੇ ਦੇ ਅਪਾਰਮੈਂਟ ਕੰਪਲੈਕਸ 'ਚ ਰਹਿੰਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਪਾਰਟਮੈਂਟ 'ਚੋਂ ਅੱਗ ਨਿਕਲ ਰਹੀ ਹੈ ਅਤੇ ਹੇਠਾਂ ਲੋਕ ਖੜ੍ਹੇ ਹੋਏ ਹਨ। ਖਿੜਕੀ ਤੋਂ ਬਾਹਰ ਲਟਕਦੇ ਹੋਏ 2 ਬੱਚਿਆਂ ਨੇ ਕਿਹਾ ਕਿ ਦਰਵਾਜਾ ਲੌਕ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ ਸਨ। ਫਿਰ ਵੱਡੇ ਭਰਾ ਨੇ ਖਿੜਕੀ ਤੋਂ ਤਿੰਨ ਸਾਲ ਦੇ ਬੱਚੇ ਨੂੰ ਬਾਹਰ ਕੱਢਿਆ।

ਜਾਣੋ ਉਨ੍ਹਾਂ 22 ਦੇਸ਼ਾਂ ਦੇ ਨਾਂ ਜਿੱਥੇ ਕੋਰੋਨਾ ਨੇ ਹਾਲੇ ਤੱਕ ਨਹੀਂ ਦਿੱਤੀ ਦਸਤਕ!!

ਹੇਠਾਂ ਡਿਗਾਉਣ ਤੋਂ ਬਾਅਦ ਹੇਠਾ ਖੜ੍ਹੇ ਬਚਾਅ ਦਲ ਨੇ ਉਸ ਨੂੰ ਫੜ੍ਹਿਆ। ਫਿਰ ਭਰਾ ਨੇ ਵੀ ਇੰਝ ਹੀ ਛਾਲ ਮਾਰ ਕੇ ਖੁਦ ਦੀ ਜਾਨ ਬਚਾਈ। ਦੋਵੇਂ ਭਰਾਵਾਂ ਨੂੰ ਕੋਈ ਸੱਟ ਨਹੀਂ ਆਈ ਪਰ ਉਹ ਧੂੰਏ ਦੀ ਲਪੇਟ 'ਚ ਆ ਗਏ। ਉਨ੍ਹਾਂ ਨੂੰ ਇਮਾਰਤ ਦੇ ਬਾਕੀ ਨਿਵਾਸੀਆਂ ਅਤੇ ਕੁਝ ਬਚਾਅ ਦਲ ਨਾਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ। ਭਰਾਵਾਂ ਨੂੰ ਫੜਣ 'ਚ ਕੁਝ ਬਚਾਅ ਦਲ ਦੇ ਲੋਕਾਂ ਦੀਆਂ ਹੱਡੀਆਂ 'ਚ ਫ੍ਰੈਕਚਰ ਆਇਆ ਸੀ।

Get the latest update about Burning Building Rescue, check out more about True Scoop News, Trending News, Viral Video & News In Punjabi

Like us on Facebook or follow us on Twitter for more updates.