ਸਰੋਜ ਖਾਨ ਦੀ ਮੌਤ ਕਾਰਨ ਬਾਲੀਵੁੱਡ 'ਚ ਛਾਇਆ ਮਾਤਮ, ਇਨ੍ਹਾਂ ਵੱਡੇ ਸਟਾਰਸ ਨੇ ਜਤਾਇਆ ਦੁੱਖ

ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ...

ਚੰਡੀਗੜ੍ਹ— ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਰੋਜ ਖਾਨ ਨੇ ਸ਼ੁੱਕਰਵਾਰ ਦੇਰ ਰਾਤ 1 ਵਜ ਕੇ 52 ਮਿੰਟ 'ਤੇ ਆਖਰੀ ਸਾਹ ਲਏ। ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਕਾਰਨ 20 ਜੂਨ ਨੂੰ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸਰੋਜ ਖਾਨ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਬੀਤੀ ਰਾਤ ਅਚਾਨਕ ਉਨ੍ਹਾਂ ਦੀ ਸਿਹਤ ਵਿਗੜੀ ਤੇ ਦਿਲ ਦਾ ਦੌਰਾ ਪੈਣ ਕਾਰਨ ਸਰੋਜ ਖਾਨ ਦੀ ਮੌਤ ਹੋ ਗਈ। ਉਨ੍ਹਾਂ ਦਾ ਜਨਮ 22 ਨਵੰਬਰ, 1948 'ਚ ਨਿਰਮਲਾ ਨਾਗਪਾਲ ਦੇ ਰੂਪ 'ਚ ਹੋਇਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰਾ ਬਾਲੀਵੁੱਡ ਸਦਮੇ 'ਚ ਹੈ। ਉਨ੍ਹਾਂ ਦੀ ਮੌਤ 'ਤੇ ਬਾਲੀਵੁੱਡ ਤੋਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਰਿਪੋਰਟਸ ਮੁਤਾਬਕ ਕਰੀਬ ਸਵੇਰੇ 7 ਵਜੇ ਮਲਾਡ ਸਥਿਤ ਕਬਰਿਸਤਾਨ 'ਚ ਸਰੋਜ ਖਾਨ ਨੂੰ ਦਫਨਾਇਆ ਗਿਆ।

ਬਤੌਰ ਬੱਚਾ ਕਲਾਕਾਰ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਸਾਲ ਦੀ ਉਮਰ 'ਚ ਉਨ੍ਹਾਂ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ 50ਵੇਂ ਦਹਾਕੇ 'ਚ ਉਨ੍ਹਾਂ ਕਈ ਬਾਲੀਵੁੱਡ ਫਿਲਮਾਂ 'ਚ ਬਤੌਰ ਬੈਕਗਰਾਊਂਡ ਡਾਂਸਰ ਕੰਮ ਕੀਤਾ। ਬਾਅਦ 'ਚ ਉਨ੍ਹਾਂ ਕੋਰੀਓਗ੍ਰਾਫਰ ਬੀ ਸੋਹਨਲਾਲ ਤੋਂ ਟ੍ਰੇਨਿੰਗ ਲਈ ਅਤੇ 'ਗੀਤਾ ਮੇਰਾ ਨਾਮ' ਤੋਂ ਕੋਰੀਓਗ੍ਰਾਫਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ।

ਜ਼ਿਕਰਯੋਗ ਹੈ ਕਿ ਉਨ੍ਹਾਂ ਦੋ ਹਜ਼ਾਰ ਤੋਂ ਜ਼ਿਆਦਾ ਗਾਣੇ ਕੋਰੀਓਗ੍ਰਾਫ ਕੀਤੇ ਸਨ ਪਰ ਇਸ ਤੋਂ ਪਹਿਲਾਂ ਉਹ ਬੈਕਗ੍ਰਾਊਂਡ ਡਾਂਸਰ ਸੀ। ਉਨ੍ਹਾਂ 1950 'ਚ ਮਸ਼ਹੂਰ ਕੋਰੀਓਗ੍ਰਾਫਰ ਬੀ ਸੋਹਨਲਾਲ ਤੋਂ ਟ੍ਰੇਨਿੰਗ ਲਈ ਸੀ ਤੇ ਬਾਅਦ 'ਚ ਉਨ੍ਹਾਂ ਨਾਲ ਹੀ ਵਿਆਹ ਕਰਵਾ ਲਿਆ। ਬੀ ਸੋਹਨਲਾਲ ਸਰੋਜ ਤੋਂ 30 ਸਾਲ ਵੱਡੇ ਸਨ। ਵਿਆਹ ਸਮੇਂ ਸਰੋਜ ਖਾਨ 13 ਸਾਲ ਦੀ ਸੀ। ਏਨਾ ਹੀ ਨਹੀਂ ਉਨ੍ਹਾਂ ਵਿਆਹ ਤੋਂ ਪਹਿਲਾਂ ਇਸਲਾਮ ਧਰਮ ਵੀ ਕਬੂਲ ਕੀਤਾ। ਉਨ੍ਹਾਂ ਦਾ ਅਸੀ ਨਾਂ ਨਿਰਮਲਾ ਨਾਗਪਾਲ ਸੀ। ਵਿਆਹ ਸਮੇਂ ਉਹ ਸਕੂਲ 'ਚ ਪੜ੍ਹਦੀ ਸੀ। ਸਰੋਜ ਖਾਨ ਨੇ ਦੱਸਿਆ ਸੀ ਕਿ ਸੋਹਨਲਾਲ ਉਸ ਦੇ ਡਾਂਸ ਮਾਸਟਰ ਸਨ। ਉਨ੍ਹਾਂ ਉਸ ਦੇ ਗਲ ਕਾਲਾ ਧਾਗਾ ਬੰਨ੍ਹ ਦਿੱਤਾ ਤੇ ਇਸੇ ਨੂੰ ਹੀ ਵਿਆਹ ਮੰਨ ਲਿਆ ਗਿਆ। ਸੋਹਨਲਾਲ ਪਹਿਲਾਂ ਤੋਂ ਵਿਆਹੇ ਹੋਏ ਸਨ।

ਸਰੋਜ ਖਾਨ ਉਨ੍ਹਾਂ ਦੀ ਦੂਜੀ ਪਤਨੀ ਸੀ ਪਰ ਸਰੋਜ ਨੂੰ ਇਹ ਗੱਲ ਬੱਚੇ ਪੈਦਾ ਹੋਣ ਤੋਂ ਬਾਅਦ ਪਤਾ ਲੱਗੀ। ਸੋਹਨਲਾਲ ਨੇ ਇਨ੍ਹਾਂ ਬੱਚਿਆਂ ਨੂੰ ਆਪਣਾ ਨਾਂ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ। ਸਾਲ 1963 'ਚ ਸਰੋਜ ਨੇ ਬੇਟੇ ਨੂੰ ਜਨਮ ਦਿੱਤਾ। ਜਿਸ ਦਾ ਨਾਂ ਰਾਜੂ ਖਾਨ ਰੱਖਿਆ ਗਿਆ। ਇਸ ਤੋਂ ਦੋ ਸਾਲ ਬਾਅਦ 1965 'ਚ ਦੂਜੇ ਬੱਚੇ ਨੇ ਜਨਮ ਲਿਆ ਪਰ ਅੱਠ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਪਤੀ ਤੋਂ ਵੱਖ ਹੋਣ ਮਗਰੋਂ ਸਰੋਜ ਖਾਨ ਨੇ ਕਈ ਮੁਸ਼ਕਿਲਾਂ ਦਾ ਮਜਬੂਤੀ ਨਾਲ ਸਾਹਮਣਾ ਕੀਤਾ। ਉਨ੍ਹਾਂ ਪਹਿਲੀ ਵਾਰ ਸਾਲ 1974 'ਚ ਰਿਲੀਜ਼ ਹੋਈ ਫ਼ਿਲਮ ਗੀਤਾ ਮੇਰਾ ਨਾਂ ਦੇ ਗਾਣੇ ਕੋਰੀਓਗ੍ਰਾਫ ਕੀਤੇ। ਇਸ ਤੋਂ ਬਾਅਦ ਉਨ੍ਹਾਂ ਕਈ ਮੁਕਾਮ ਹਾਸਲ ਕੀਤੇ।

ਦੱਸ ਦੇਈਏ ਕਿ ਸਰੋਜ ਖਾਨ ਨੂੰ ਭਾਰਤ 'ਚ 'ਮਦਰਸ ਆਫ ਡਾਂਸ' ਕਿਹਾ ਜਾਣ ਲੱਗਾ। ਉਨ੍ਹਾਂ ਸਾਲ 1986 'ਚ ਫ਼ਿਲਮ 'ਨਗੀਨਾ', 1987 'ਚ 'ਮਿਸਟਰ ਇੰਡੀਆ', 1988 'ਚ 'ਤੇਜ਼ਾਬ' ਅਤੇ 1989 'ਚ ਆਈ ਫ਼ਿਲਮ 'ਚਾਂਦਨੀ' ਸਮੇਤ ਕਈ ਬਿਹਤਰੀਨ ਫ਼ਿਲਮਾਂ ਦੇ ਗਾਣਿਆਂ ਨੂੰ ਕੋਰੀਓਗ੍ਰਾਫ ਕੀਤਾ ਤੇ ਉਨ੍ਹਾਂ ਨੂੰ ਕਈ ਐਵਾਰਡ ਤੇ ਸਨਮਾਨ ਮਿਲੇ। ਸਾਲ 2003 'ਚ ਆਈ ਫ਼ਿਲਮ 'ਦੇਵਦਾਸ' ਦੇ ਗਾਣੇ 'ਢੋਲਾ ਰੇ ਢੋਲਾ' ਲਈ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ। ਇਸ ਤੋਂ ਇਲਾਵਾ 2006 'ਚ ਆਈ ਫ਼ਿਲਮ 'ਸ਼੍ਰੀਨਗਰਮ' ਦੇ ਸਾਰੇ ਗਾਣਿਆਂ ਅਤੇ ਸਾਲ 2008 'ਚ ਆਈ 'ਜਬ ਵੀ ਮੈੱਟ' ਦੇ ਗੀਤ 'ਯੇ ਇਸ਼ਕ ਹਾਏ' ਲਈ ਵੀ ਨੈਸ਼ਨਲ ਐਵਾਰਡ ਮਿਲਿਆ।

Get the latest update about Nirmala Nagpal, check out more about News In Punjabi, Madhuri Dixit, Farah Khan & Saroj Khan

Like us on Facebook or follow us on Twitter for more updates.