ਅੰਮ੍ਰਿਤਸਰ 'ਚ ਗੁਆਂਢ 'ਚ ਰਹਿਣ ਵਾਲੇ 20 ਸਾਲਾ ਨੌਜਵਾਨ ਨੇ 4 ਸਾਲ ਦੇ ਬੱਚੇ ਨਾਲ ਕੀਤਾ ਕੁਕਰਮ

ਪੁਲਿਸ ਨੇ ਅਦਿੱਤਿਆ ਨੂੰ ਜਿਨਸੀ ਸ਼ੋਸ਼ਣ ਅਤੇ ਪੋਸਕੋ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ...

ਅੰਮ੍ਰਿਤਸਰ:- ਪੰਜਾਬ 'ਚ ਦਿਨ-ਬ-ਦਿਨ ਲੁੱਟ-ਖੋਹ ਅਤੇ ਚੋਰੀਆਂ ਅਤੇ ਕਤਲ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਹੀ ਅੰਮ੍ਰਿਤਸਰ ਦੇ ਬੇਰੀ ਗੇਟ ਇਲਾਕੇ 'ਚ ਇਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਘਟਨਾ ਬਾਰੇ ਜਾਣਕਾਰੀ ਦੇਂਦਿਆਂ ਬੱਚੇ ਦੀ ਮਾਂ ਪਿੰਕੀ ਦੇਵੀ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਦਾ ਸਮਾਂ ਸੀ ਜਦੋਂ ਉਸ ਦਾ ਲੜਕਾ ਸ਼ਿਵਰਾਜ ਬਾਹਰ ਖੇਡਣ ਗਿਆ ਸੀ, ਕੁਝ ਦੇਰ ਬਾਅਦ ਉਹ ਰੋਣ ਲੱਗ ਪਿਆ, ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਮਾਂ ਨੇ ਦੇਖਿਆ ਕਿ ਸ਼ਿਵਰਾਜ ਦਾ ਖੂਨ ਵਹਿ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਇਕ ਨੌਜਵਾਨ ਆਦਿਤਿਆ ਨੇ ਉਸ ਨਾਲ ਅਜਿਹਾ ਕੀਤਾ ਸੀ, ਜਿਸ ਤੋਂ ਬਾਅਦ ਪਰਿਵਾਰ ਨੇ 20 ਸਾਲ ਦੇ ਆਦਿਤਿਆ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਦੋਸ਼ੀ ਦੇ ਖਿਲਾਫ ਉਕਤ ਪਰਿਵਾਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਉਕਤ ਪੁਲਿਸ ਨੇ ਅਦਿੱਤਿਆ ਨੂੰ ਜਿਨਸੀ ਸ਼ੋਸ਼ਣ ਅਤੇ ਪੋਸਕੋ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

   

Get the latest update about POCSO ACT, check out more about AMRITSAR RAPE, CRIME, AMRITSAR POLICE & AMRITSAR NEWS

Like us on Facebook or follow us on Twitter for more updates.