ਪਾਕਿਸਤਾਨ : ਇਸਲਾਮਾਬਾਦ 'ਚ UNICEF ਦੀ 27 ਸਾਲਾਂ ਮਹਿਲਾ ਅਧਿਕਾਰੀ ਨਾਲ ਬਾਡੀਗਾਰਡ ਨੇ ਕੀਤਾ ਬਲਾਤਕਾਰ

ਇਕ ਸ਼ਰਮਸਾਰ ਕਰਨ ਵਾਲੀ ਘਟਨਾ ਪਾਕਿਸਤਾਨ ਵਿੱਚ ਵਾਪਰੀ ਹੈ ਜਿਥੇ ਇਕ ਯੂਨੀਸੇਫ ਦੀ ਇੱਕ ਮਹਿਲਾ ਨਾਲ ਬਲਾਤਕਾਰ ਕੀਤਾ ਗਿਆ ਹੈ। ਦੋਸ਼ੀ ਇਸ ਮਹਿਲਾ ਅਧਿਕਾਰੀ ਦਾ ਬਾਡੀਗਾਰਡ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ...

ਇਕ ਸ਼ਰਮਸਾਰ ਕਰਨ ਵਾਲੀ ਘਟਨਾ ਪਾਕਿਸਤਾਨ ਵਿੱਚ ਵਾਪਰੀ ਹੈ ਜਿਥੇ ਇਕ ਯੂਨੀਸੇਫ ਦੀ ਇੱਕ ਮਹਿਲਾ ਅਧਿਕਾਰੀ ਨਾਲ ਬਲਾਤਕਾਰ ਕੀਤਾ ਗਿਆ ਹੈ। ਦੋਸ਼ੀ ਇਸ ਮਹਿਲਾ ਅਧਿਕਾਰੀ ਦਾ ਬਾਡੀਗਾਰਡ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 27 ਸਾਲਾ ਮਹਿਲਾ ਅਧਿਕਾਰੀ ਸਵੀਡਨ ਦੀ ਰਹਿਣ ਵਾਲੀ ਹੈ ਅਤੇ ਮਾਰਚ ਵਿੱਚ ਹੀ ਇਸਲਾਮਾਬਾਦ ਵਿੱਚ ਤਾਇਨਾਤ ਹੋਈ ਸੀ। ਉਹ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਉੱਚ ਸੁਰੱਖਿਆ ਵਾਲੇ ਪੌਸ਼ ਇਲਾਕੇ 'ਚ ਇਕੱਲੀ ਰਹਿੰਦੀ ਹੈ।

ਔਰਤ ਵੱਲੋਂ ਦਰਜ ਕਰਵਾਈ ਐਫਆਈਆਰ ਵਿੱਚ ਉਸ ਨੇ ਘਟਨਾ ਬਾਰੇ ਜਾਣਕਾਰੀ ਦੇਂਦਿਆਂ ਕਿਹਾ- ਮੈਂ ਬੁੱਧਵਾਰ ਰਾਤ ਨੂੰ ਜਲਦੀ ਸੌਂ ਗਈ। ਰਾਤ 11.30 ਵਜੇ ਦੇ ਕਰੀਬ ਮੈਂ ਕਮਰੇ ਵਿੱਚ ਕੁਝ ਆਵਾਜ਼ ਸੁਣੀ। ਕਮਰੇ ਦੀ ਲਾਈਟ ਬੰਦ ਸੀ, ਇਸਲਈ ਮੈਂ ਹਨੇਰੇ ਵਿੱਚ ਕੁਝ ਵੀ ਨਹੀਂ ਦੇਖ ਸਕੀ। ਫਿਰ ਕਿਸੇ ਨੇ ਮੈਨੂੰ ਪਿੱਛੇ ਤੋਂ ਫੜ ਲਿਆ ਅਤੇ ਪੂਰੇ ਜ਼ੋਰ ਨਾਲ ਮੇਰਾ ਮੂੰਹ ਦਬਾ ਦਿੱਤਾ। ਇਸ ਤੋਂ ਬਾਅਦ ਉਸ ਨੇ ਬਲਾਤਕਾਰ ਕੀਤਾ। ਇਸ ਦੌਰਾਨ ਉਸ ਨੇ ਬਲਾਤਕਾਰੀ ਦਾ ਚਿਹਰਾ ਦੇਖਿਆ ਕਿ ਉਹ ਮੇਰਾ ਸੁਰੱਖਿਆ ਗਾਰਡ ਸੀ।


ਪਾਕਿਸਤਾਨ ਸਰਕਾਰ ਵੱਲੋਂ ਇਸ ਮਾਮਲੇ ਤੇ ਹਜੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੂਟਨੀਤਕ ਦਬਾਅ ਕਾਰਨ ਸ਼ਾਹਬਾਜ਼ ਸ਼ਰੀਫ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸਲਾਮਾਬਾਦ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ 'ਤੇ ਅਜੇ ਤੱਕ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਤੋਂ ਕਿਸੇ ਗੁਪਤ ਟਿਕਾਣੇ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੇ ਤੱਕ ਯੂਨੀਸੇਫ ਨੇ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਸਕੱਤਰ ਜਲਦੀ ਹੀ ਇਸ ਘਟਨਾ ਬਾਰੇ ਵਿਸਥਾਰ ਨਾਲ ਬਿਆਨ ਜਾਰੀ ਕਰ ਸਕਦੇ ਹਨ।

Get the latest update about UNICEF officer raped by bodyguard, check out more about Pakistani pm, world news, Pakistan & UNICEF

Like us on Facebook or follow us on Twitter for more updates.