ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਇੱਕ ਵੱਡਾ ਆਪ੍ਰੇਸ਼ਨ, ਤਸਕਰ ਕੀਤੇ ਗ੍ਰਿਫਤਾਰ

ਅੱਜ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਗੁਰੂ ਅਰਜਨ ਦੇਵ ਨਗਰ ਦੇ ਨਹਿਰ ਦੇ ਫਾਟਕ ਜੋ ਕਿ ਤਿੰਨ ਇਲਾਕੇ ਦੀ ਹੱਦ ਹੈ, ਉਪਰ ਅੰਮ੍ਰਿਤਸਰ ਪੁਲਿਸ ਦੇ ਸਾਉਥ ਹਲਕੇ ਦੇ ਏ ਸੀ ਪੀ ਤੇ ਪੁਲਿਸ ਟੀਮ ਨਾਲ ਸਰਚ ਅਭਿਆਨ ਕਰ...

ਅੰਮ੍ਰਿਤਸਰ:- ਅੱਜ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਗੁਰੂ ਅਰਜਨ ਦੇਵ ਨਗਰ ਦੇ ਨਹਿਰ ਦੇ ਫਾਟਕ ਜੋ ਕਿ ਤਿੰਨ ਇਲਾਕੇ ਦੀ ਹੱਦ ਹੈ, ਉਪਰ ਅੰਮ੍ਰਿਤਸਰ ਪੁਲਿਸ ਦੇ ਸਾਉਥ ਹਲਕੇ ਦੇ ਏ ਸੀ ਪੀ ਤੇ ਪੁਲਿਸ ਟੀਮ ਨਾਲ ਸਰਚ ਅਭਿਆਨ ਕਰ ਨਸ਼ਾ ਕਰਨ ਵਾਲੇ ਲੌਕਾ ਨੂੰ ਗ੍ਰਿਫਤਾਰ ਕਰ ਨਸ਼ਾ ਵੇਚਣ ਵਾਲੀਆ ਖਿਲਾਫ ਅਭਿਆਨ ਛੇੜਦੇ ਨਸ਼ੇ ਨੂੰ ਠਲ ਪਾਉਣ ਦੀ ਮੁਹਿੰਮ ਤਹਿਤ ਮਾੜੇ ਅਨਸਰਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸਰਚ ਅਭਿਆਨ ਵਿੱਚ ਅਸੀਂ ਚਾਰ ਦੇ ਕਰੀਬ ਨਸ਼ਾ ਤਸਕਰ 100 ਗਰਾਮ ਕਰੀਮ ਹੈਰੋਇਨ ਨਾਲ ਕਾਬੂ ਕੀਤੇ ਹਨ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜੇ ਵੀ ਸਰਚ ਅਭਿਆਨ ਜਾਰੀ ਹੈ ਤਾਂ ਕਿ ਹੋਰ ਕਈ ਮਾੜੇ ਅਨਸਰਾਂ ਨੂੰ ਕਾਬੂ ਕੀਤੇ ਜਾ ਸਕੇ। ਉਥੇ ਹੀ ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਜਦੋਂ ਵੀ ਤੁਸੀਂ ਕੋਈ ਸਰਚ ਆਪ੍ਰੇਸ਼ਨ ਕਰਨਾ ਹੁੰਦਾ ਅਤੇ ਪੁਲੀਸ ਨੂੰ ਸੂਚਨਾ ਜ਼ਰੂਰ ਦਿੱਤੀ ਜਾਵੇ ਤਾਂ ਜੋ ਪੁਲਸ ਉਨ੍ਹਾਂ ਤੇ ਕਾਰਵਾਈ ਕਰ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਅਤੇ ਨਸ਼ੇ ਦੀ ਕਾਫੀ ਖੇਪ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਕੁਸ਼ਲ ਹੋਰ ਸਖਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਘਰੋਂ ਸੱਤ ਅੱਠ ਦੇ ਕਰੀਬ ਮੋਬਾਇਲ ਵੀ ਮਿਲੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।

Get the latest update about Amritsar news, check out more about latest Amritsar news & news in Punjabi

Like us on Facebook or follow us on Twitter for more updates.