ਨਵੀਂ ਟੈਨਸ਼ਨ! ਆਪਣੀ ਧੁਰੀ ਉੱਤੇ ਹੁਣ ਤੇਜ਼ੀ ਨਾਲ ਘੁੰਮਣ ਲੱਗੀ ਹੈ ਧਰਤੀ, ਵਿਗਿਆਨੀ ਵੀ ਹੈਰਾਨ

ਵਿਗਿਆਨੀਆਂ ਨੇ ਧਰਤੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਇਸ ਦੇ ਮੁਤਾਬਕ ਪਿਛਲੇ 50 ਸਾਲਾਂ ਤੋਂ ਜ਼ਿਆਦਾ ਦੀ ਤੁਲਣਾ ਵਿਚ ਧਰਤੀ ਹੁ...

ਵਿਗਿਆਨੀਆਂ ਨੇ ਧਰਤੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਇਸ ਦੇ ਮੁਤਾਬਕ ਪਿਛਲੇ 50 ਸਾਲਾਂ ਤੋਂ ਜ਼ਿਆਦਾ ਦੀ ਤੁਲਣਾ ਵਿਚ ਧਰਤੀ ਹੁਣ ਆਪਣੀ ਧੁਰੀ ਉੱਤੇ ਤੇਜ਼ੀ ਨਾਲ ਘੁੰਮ ਰਹੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਪਿਛਲੇ 5 ਦਹਾਕਿਆਂ ਵਿਚ ਆਏ ਇਸ ਸਪੀਡ ਵਿਚ ਬਦਲਾਅ ਕਾਰਨ ਧਰਤੀ ਉੱਤੇ ਹਰ ਦਿਨ 24 ਘੰਟੇ ਤੋਂ ਘੱਟ ਹੋਣ ਲਗਾ ਹੈ । 

ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ ਸਾਲ 2020 ਤੋਂ ਹਰ ਦਿਨ ਧਰਤੀ ਆਪਣੀ ਧੁਰੀ ਉੱਤੇ 24 ਘੰਟੇ ਤੋਂ ਵੀ ਘੱਟ ਸਮੇਂ ਵਿਚ ਚੱਕਰ ਲਗਾ ਰਹੀ ਹੈ। ਇਹੀ ਨਹੀਂ 1960 ਤੋਂ ਬਾਅਦ ਵਿਗਿਆਨੀਆਂ ਦੁਆਰਾ ਧਰਤੀ ਦੀ ਰਫ਼ਤਾਰ ਨੂੰ ਲੈ ਕੇ ਜਮਾਂ ਕੀਤੇ ਜਾ ਰਹੇ ਅੰਕੜਿਆਂ ਤੋਂ ਬਾਅਦ ਤੋਂ 19 ਜੁਲਾਈ 2020 ਸਭ ਤੋਂ ਛੋਟਾ ਦਿਨ ਸਾਬਤ ਹੋਇਆ।

19 ਜੁਲਾਈ ਦਾ ਦਿਨ ਰਿਹਾ ਸਭ ਤੋਂ ਛੋਟਾ
ਪੈਰਿਸ ਸਥਿਤ ਇੰਟਰਨੈਸ਼ਨਲ ਅਰਥ ਰੋਟੇਸ਼ਨ ਸਰਵਿਸ ਦੇ ਵਿਗਿਆਨੀਆਂ ਦੁਆਰਾ ਜਮਾਂ ਕੀਤੇ ਗਏ ਅੰਕੜਿਆਂ ਅਨੁਸਾਰ 19 ਜੁਲਾਈ 2020 ਦਾ ਦਿਨ 24 ਘੰਟੇ ਤੋਂ 1.46 ਮਿਲੀਸੈਕਿੰਡ ਘੱਟ ਰਿਹਾ। ਇਸ ਤੋਂ ਪਹਿਲਾਂ ਸਭ ਤੋਂ ਛੋਟਾ ਦਿਨ 2005 ਵਿਚ ਸੀ, ਪਰ ਪਿਛਲੇ 12 ਮਹੀਨੀਆਂ ਵਿਚ ਇਹ ਰਿਕਾਰਡ ਕੁੱਲ 28 ਵਾਰ ਟੁੱਟਿਆ ਹੈ।  

ਵਿਗਿਆਨੀ ਦਾਅਵਾ ਕਰ ਰਹੇ ਹਨ ਕਿ ਇਕ ਔਸਤ ਦੇ ਤੌਰ ਉੱਤੇ ਵੇਖਿਆ ਜਾਵੇ ਤਾਂ ਹੁਣ ਇਕ ਦਿਨ ਮੰਨਣਯੋਗ 24 ਘੰਟੇ ਤੋਂ 0.5 ਸੈਕਿੰਡ ਘੱਟ ਹੋ ਗਿਆ ਹੈ। ਅਜਿਹੇ ਵਿਚ ਕਈ ਵਿਗਿਆਨੀ ਤਾਂ ਇਸ ਗੱਲ ਉੱਤੇ ਵੀ ਵਿਚਾਰ ਕਰ ਕਰ ਰਹੇ ਹਨ ਕਿ ਕੀ ਹੁਣ ਸਮੇਂ ਤੋਂ ਇਕ ਸੈਕਿੰਡ ਘੱਟ ਕੀਤਾ ਜਾਣਾ ਚਾਹੀਦਾ ਹੈ।  ਇਸ ਪ੍ਰਕਿਰਿਆ ਨੂੰ ਨਿਗੇਟਿਵ ਲੀਪ ਸੈਕਿੰਡ ਕਿਹਾ ਜਾਂਦਾ ਹੈ। ਅਜਿਹਾ ਸਾਹਮਣੇ ਆ ਰਹੇ ਬਦਲਾਅ ਅਤੇ ਧਰਤੀ ਦੀ ਰਫ਼ਤਾਰ ਦੇ ਨਾਲ ਟਾਈਮ ਦੇ ਕਨੈਕਸ਼ਨ ਨੂੰ ਬਣਾਏ ਰੱਖਣ ਲਈ ਕੀਤਾ ਜਾ ਸਕਦਾ ਹੈ ।  

ਧਰਤੀ ਦੇ ਤੇਜ਼ ਘੁੰਮਣ ਨਾਲ ਕੀ ਹੋਵੇਗੀ ਪਰੇਸ਼ਾਨੀ
ਧਰਤੀ ਦੀ ਰਫ਼ਤਾਰ  ਦੇ ਨਾਲ ਸਾਡੇ ਟਾਈਮ  ਦੇ ਮਾਣਕ ਵੀ ਤੈਅ ਹਨ ।  ਜੇਕਰ ਧਰਤੀ ਦੀ ਰਫ਼ਤਾਰ ਵਿਚ ਵੱਡੇ ਬਦਲਾਅ ਆਉਂਦੇ ਹਨ ਤਾਂ ਟਾਈਮ ਦੀ ਗਿਣਤੀ ਨੂੰ ਵੀ ਬਦਲਣਾ ਹੋਵੇਗਾ। ਨਾਲ ਹੀ ਸਾਡੀ ਸੰਚਾਰ ਵਿਵਸਥਾ ਵਿਚ ਵੀ ਦਿੱਕਤਾਂ ਆ ਸਕਦੀਆਂ ਹਨ । ਅਜਿਹਾ ਇਸ ਲਈ ਕਿਉਂਕਿ ਸੈਟੇਲਾਈਟਸ ਅਤੇ ਸੰਚਾਰ ਯੰਤਰ ਸੋਲਰ ਟਾਈਮ ਦੇ ਅਨੁਸਾਰ ਹੀ ਸੈੱਟ ਕੀਤੇ ਜਾਂਦੇ ਹਨ । ਇਹ ਸਮਾਂ ਤਾਰਿਆਂ, ਚੰਨ ਅਤੇ ਸੂਰਜ ਦੀ ਹਾਲਤ ਅਨੁਸਾਰ ਤੈਅ ਕੀਤਾ ਜਾਂਦਾ ਹੈ। 

ਉਂਝ ਦੱਸ ਦਈਏ ਕਿ ਸਾਲ 1970 ਤੋਂ ਹੁਣ ਤੱਕ 27 ਲੀਪ ਸੈਕਿੰਡ ਜੋੜੇ ਜਾ ਚੁੱਕੇ ਹਨ ।  ਅਜਿਹਾ ਧਰਤੀ ਦੀ ਰਫ਼ਤਾਰ ਵਿੱਚ ਲਗਾਤਾਰ ਆਉਂਦੇ ਛੋਟੇ ਬਦਲਾਅ  ਦੇ ਕਾਰਣ ਕਰਨਾ ਪਿਆ ਹੈ ।  ਆਖਰੀ ਵਾਰ 31 ਦਸੰਬਰ 2016 ਨੂੰ ਲੀਪ ਸੈਕਿੰਡ ਜੋੜਿਆ ਗਿਆ ਸੀ ।  ਹੁਣ ਹਾਲਾਂਕਿ ਲੀਪ ਸੈਕਿੰਡ ਹਟਾਉਣ ਦਾ ਸਮਾਂ ਆ ਗਿਆ ਹੈ ਯਾਨੀ ਨਿਗੇਟਿਵ ਲੀਪ ਸੈਕਿੰਡ ਜੋੜਨਾ ਪਵੇਗਾ ।

Get the latest update about Earth, check out more about 24 hours & A day

Like us on Facebook or follow us on Twitter for more updates.