ਰਾਤ ਦੇ ਹਨੇਰੇ 'ਚ ਸ਼ਰਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਸਾਰੀ ਰਾਤ ਉਪਰੋਂ ਲੰਘਦੇ ਰਹੇ ਵਾਹਨ

ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਰਾਤ ਦੇ ਹਨੇਰੇ 'ਚ ਇਕ ਸ਼ਰਾਬੀ ਵਿਅਕਤੀ ਨਾਲ ਸੜਕੀ ਹਾਦਸਾ ਵਾਪਰ ਗਿਆ। ਇਸ ਦੌਰਾਨ ਉਸ ਦੇ ਉਪਰੋਂ ਸੈਂਕੜੇ ਵਾਹਨ ਲੰਘ ਗਏ ਅਤੇ ਵਿਅਕਤੀ ਦੀ ਤੜਫ-ਤੜਫ ਕੇ ਮੌਤ ਹੋ ਗ...

ਫਿਰੋਜ਼ਪੁਰ(ਤਰੁਨ ਜੈਨ)-  ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਰਾਤ ਦੇ ਹਨੇਰੇ 'ਚ ਇਕ ਸ਼ਰਾਬੀ ਵਿਅਕਤੀ ਨਾਲ ਸੜਕੀ ਹਾਦਸਾ ਵਾਪਰ ਗਿਆ। ਇਸ ਦੌਰਾਨ ਉਸ ਦੇ ਉਪਰੋਂ ਸੈਂਕੜੇ ਵਾਹਨ ਲੰਘ ਗਏ ਅਤੇ ਵਿਅਕਤੀ ਦੀ ਤੜਫ-ਤੜਫ ਕੇ ਮੌਤ ਹੋ ਗਈ। ਵਿਅਕਤੀ ਦਾ ਸਰੀਰ ਪੂਰੀ ਤਰ੍ਹਾਂ ਕਚੂਮਰ ਹੋ ਗਿਆ। ਜਦੋਂ ਸਵੇਰੇ 6 ਵਜੇ ਕਿਸੇ ਰਾਹਗੀਰ ਨੇ ਮਮਦੋਟ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਸਭ ਦੇਖ ਕੇ ਹੈਰਾਨ ਰਹਿ ਗਏ | ਘਟਨਾ ਪਿੰਡ ਭੂਰੇਵਾਲਾ ਨੇੜੇ ਵਾਪਰੀ।
   
ਤਿੰਨ ਬੱਚਿਆਂ ਦਾ ਪਿਤਾ 34 ਸਾਲਾ ਬਲਕਾਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਕੇਸਰ ਸਿੰਘ ਨਸ਼ੇ ਵਿੱਚ ਧੁੱਤ ਸੀ ਕਿ ਅਚਾਨਕ ਉਹ ਸੜਕ ’ਤੇ ਲੇਟ ਗਿਆ। ਰਸਤੇ ਵਿੱਚ ਲੰਘਣ ਵਾਲੇ ਕਿਸੇ ਵੀ ਵਾਹਨ ਚਾਲਕ ਨੇ ਇਨਸਾਨੀਅਤ ਦਿਖਾਉਣ ਦੀ ਬਜਾਏ ਉਸ ਦੇ ਉਪਰੋਂ ਵਾਹਨਾਂ ਲੰਘਾਉਣ ਦਾ ਸਿਲਸਿਲਾ ਜਾਰੀ ਰੱਖਿਆ। ਵਿਅਕਤੀ ਦੇ ਸਰੀਰ ਦੀ ਹਾਲਤ ਇੰਨੀ ਦਰਦਨਾਕ ਸੀ ਕਿ ਉਸ ਦਾ ਧੜ ਸਰੀਰ ਤੋਂ ਵੱਖ ਹੋ ਗਿਆ ਸੀ ਅਤੇ ਹੱਥਾਂ-ਪੈਰਾਂ ਦਾ ਵੀ ਕਚੂਮਰ ਬਣ ਗਿਆ ਸੀ।

ਮਮਦੋਟ ਪੁਲਿਸ ਦੇ ਏਐਸਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਨੌਜਵਾਨ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਚੁੱਕਣ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਦੀ ਹਾਲਤ ਇੰਨੀ ਦਰਦਨਾਕ ਸੀ ਕਿ ਕਿਸੇ ਤੋਂ ਵੀ ਇਹ ਨਜ਼ਾਰਾ ਦੇਖਿਆ ਨਹੀਂ ਜਾ ਰਿਹਾ ਸੀ। ਪਰਿਵਾਰ ਨੇ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

Get the latest update about Punjab News, check out more about Firozpur, youth, road accident & Dead

Like us on Facebook or follow us on Twitter for more updates.